ਨਵੀਂ ਦਿੱਲੀ — ਰਿਲਾਇੰਸ ਇਨਫਰਾਸਟਰਕਚਰ ਨੇ ਪਰਬਤੀ ਕੋਲਡੈਮ ਟ੍ਰਾਂਸਮਿਸ਼ਨ ਕੰਪਨੀ ਲਿਮਟਿਡ (ਪੀਕੇਟੀਸੀਐਲ) ’ਚ ਆਪਣੀ ਪੂਰੀ 74 ਪ੍ਰਤੀਸ਼ਤ ਹਿੱਸੇਦਾਰੀ ਦੀ ਵਿਕਰੀ ਨੂੰ ਪੂਰਾ ਕਰ ਲਿਆ ਹੈ। ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਕਿ ਉਸਨੇ ਪੀਕੇਟੀਸੀਐਲ ਵਿਚ ਆਪਣੀ ਹਿੱਸੇਦਾਰੀ ਇੰਡੀਆ ਗਰਿੱਡ ਟਰੱਸਟ ਨੂੰ ਵੇਚੀ ਹੈ।
ਇਹ ਸੌਦਾ 900 ਕਰੋੜ ਰੁਪਏ ’ਚ ਹੋਇਆ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਰਕਮ ਦੀ ਵਰਤੋਂ ਆਪਣੇ ਕਰਜ਼ੇ ਦੇ ਬੋਝ ਨੂੰ ਘਟਾਉਣ ਲਈ ਕਰੇਗੀ। ਇਸ ਨਾਲ ਕੰਪਨੀ ’ਤੇ ਬਕਾਇਆ ਟੈਕਸ 6 ਪ੍ਰਤੀਸ਼ਤ ਤੋਂ 14,000 ਕਰੋੜ ਰੁਪਏ ਤੋਂ ਘੱਟ ਕੇ 13,100 ਕਰੋੜ ਰੁਪਏ ਹੋ ਜਾਵੇਗਾ। ਕੰਪਨੀ ਨੇ ਕਿਹਾ ਕਿ ਉਸਨੇ ਪੀਕੇਟੀਸੀਐਲ ਵਿਚ ਆਪਣੀ ਪੂਰੀ ਹਿੱਸੇਦਾਰੀ ਦੀ ਵਿਕਰੀ ਇੰਡੀਆ ਗਰਿੱਡ ਟਰੱਸਟ ਨੂੰ ਸਫਲਤਾਪੂਰਵਕ ਮੁਕੰਮਲ ਕਰ ਲਈ ਹੈ।
ਇਹ ਵੀ ਪੜ੍ਹੋ : ਫ਼ੌਜ ਤੇ ਨੀਮ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੂੰ ਮਿਲੀ ਵੱਡੀ ਸਹੂਲਤ, ਘਰ ਬੈਠੇ ਖ਼ਰੀਦ ਸਕਣਗੇ ਇਹ ਵਸਤੂਆਂ
ਇਹ ਸੌਦਾ 900 ਕਰੋੜ ਰੁਪਏ ’ਚ ਹੋਇਆ ਹੈ। ਰਿਲਾਇੰਸ ਇਨਫਰਾਸਟਰੱਕਚਰ ਕੋਲ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚ ਸਥਿਤ ਪੀਕੇਟੀਸੀਐਲ ਵਿਚ 74 ਪ੍ਰਤੀਸ਼ਤ ਦੀ ਹਿੱਸੇਦਾਰੀ ਸੀ। ਇਹ ਰਿਲਾਇੰਸ ਇਨਫਰਾਸਟਰੱਕਚਰ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਦਾ ਇਕ ਸਾਂਝਾ ਉੱਦਮ ਹੈ। ਇਸ ਸੌਦੇ ਦਾ ਐਲਾਨ ਨਵੰਬਰ 2020 ਵਿਚ ਕੀਤਾ ਗਿਆ ਸੀ ਅਤੇ ਇਸ ਪੱਕੇ ਸਮਝੌਤੇ ’ਤੇ ਰਿਲਾਇੰਸ ਇਨਫਰਾਸਟਰੱਕਚਰ ਅਤੇ ਇੰਡੀਆ ਗਰਿੱਡ ਟਰੱਸਟ ਦੁਆਰਾ ਦਸਤਖਤ ਕੀਤੇ ਗਏ ਸਨ।
ਇਹ ਵੀ ਪੜ੍ਹੋ : ਹੁਣ Pizza ਤੋਂ ਲੈ ਕੇ ਵੈਕਸੀਨ ਤੱਕ ਦੀ ਡਿਲਿਵਰੀ ਕਰੇਗਾ Drone,ਇਨ੍ਹਾਂ ਕੰਪਨੀਆਂ ਨੂੰ ਮਿਲੀ ਇਜਾਜ਼ਤ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਪਿਊਸ਼ ਗੋਇਲ ਦਾ ਦਾਅਵਾ: 2025 ਤੱਕ ਹਾਸਲ ਕਰ ਲਵਾਂਗੇ 5000 ਅਰਬ ਡਾਲਰ ਦੀ ਅਰਥਵਿਵਸਥਾ ਦਾ ਟੀਚਾ
NEXT STORY