ਨਵੀਂ ਦਿੱਲੀ — ਵਿੱਤ ਮੰਤਰਾਲੇ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੋਨੇ, ਚਾਂਦੀ ਅਤੇ ਕੀਮਤੀ ਰਤਨ ਅਤੇ ਪੱਥਰਾਂ ਦੀ ਨਕਦ ਖਰੀਦ ਲਈ ‘Know Your Customer’ ਨਾਲ ਸਬੰਧਤ ਕੋਈ ਨਵੇਂ ਨਿਯਮ ਲਾਗੂ ਨਹੀਂ ਕੀਤੇ ਗਏ ਹਨ ਅਤੇ ਸਿਰਫ ਉੱਚ ਮੁੱਲ ਵਾਲੀ ਖਰੀਦਦਾਰੀ ਲਈ ਪੈਨ ਕਾਰਡ, ਆਧਾਰ ਜਾਂ ਹੋਰ ਦਸਤਾਵੇਜ਼ ਜ਼ਰੂਰੀ ਹੋਣਗੇ।
ਦੋ ਲੱਖ ਰੁਪਏ ਤੋਂ ਵੱਧ ਦੇ ਗਹਿਣਿਆਂ ਦੀ ਖਰੀਦਦਾਰੀ ਲਈ ਕੇਵਾਈਸੀ ਜ਼ਰੂਰੀ
ਵਿੱਤ ਮੰਤਰਾਲੇ ਦੇ ਮਾਲ ਵਿਭਾਗ ਨੇ 28 ਦਸੰਬਰ, 2020 ਨੂੰ ਜਾਰੀ ਨੋਟੀਫਿਕੇਸ਼ਨ ਨੂੰ ਸਪੱਸ਼ਟ ਕਰਦਿਆਂ ਕਿਹਾ ਸੀ ਕਿ ਦੇਸ਼ ਵਿਚ ਪਿਛਲੇ ਕੁਝ ਸਾਲਾਂ ਤੋਂ ਗਹਿਣਿਆਂ, ਸੋਨਾ, ਚਾਂਦੀ ਅਤੇ ਕੀਮਤੀ ਧਾਤਾਂ ਦੀ ਨਕਦ ਖਰੀਦ ’ਤੇ ਕੇਵਾਈਸੀ ਦੀ ਜ਼ਰੂਰਤ ਜਾਰੀ ਕੀਤੀ ਗਈ ਹੈ ਜਿਹੜੀ ਕਿ ਅਜੇ ਵੀ ਜਾਰੀ ਹੈ।
ਇਹ ਵੀ ਪੜ੍ਹੋ : ਸੋਨਾ ਉੱਚ ਪੱਧਰ ਤੋਂ 6,000 ਰੁਪਏ ਤੱਕ ਹੋਇਆ ਸਸਤਾ, ਤਿੰਨ ਦਿਨਾਂ ’ਚ ਦੋ ਵਾਰ ਟੁੱਟੇ ਭਾਅ
ਐਂਟੀ-ਮਨੀ ਲਾਂਡਰਿੰਗ ਐਕਟ, 2002 (ਪੀ.ਐੱਮ.ਐੱਲ. ਐਕਟ, 2002) ਦੇ ਤਹਿਤ 28 ਦਸੰਬਰ ਨੂੰ ਜਾਰੀ ਇੱਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਸੋਨੇ, ਚਾਂਦੀ, ਗਹਿਣਿਆਂ ਅਤੇ ਕੀਮਤੀ ਧਾਤਾਂ ਦੇ ਨਕਦ ਲੈਣ-ਦੇਣ ਲਈ ਕੇਵਾਈਸੀ ਦੇ ਦਸਤਾਵੇਜ਼ ਭਰਨੇ ਲਾਜ਼ਮੀ ਹੋਣਗੇ।
ਸੂਤਰਾਂ ਨੇ ਦੱਸਿਆ ਕਿ ਐਫਏਟੀਐਫ (ਵਿੱਤੀ ਐਕਸ਼ਨ ਟਾਸਕ ਫੋਰਸ) ਦੇ ਤਹਿਤ ਇਹ ਜ਼ਰੂਰੀ ਹੈ। ਇਹ ਐਫਏਟੀਐਫ ਵਿਸ਼ਵ ਪੱਧਰ ’ਤੇ ਬਣਾਇਆ ਗਿਆ ਹੈ ਜੋ ਮਨੀ ਲਾਂਡਰਿੰਗ ਅਤੇ ਅੱਤਵਾਦੀਆਂ ਨੂੰ ਵਿੱਤ ਦੇਣ ਦੇ ਵਿਰੁੱਧ ਕੰਮ ਕਰਦਾ ਹੈ। ਭਾਰਤ 2010 ਤੋਂ ਐਫਏਟੀਐਫ ਦਾ ਮੈਂਬਰ ਹੈ।
ਇਹ ਵੀ ਪੜ੍ਹੋ : PNB ਧੋਖਾਧੜੀ : ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਅਤੇ ਜੀਜਾ ਬਣੇ ਸਰਕਾਰੀ ਗਵਾਹ
ਸੂਤਰਾਂ ਨੇ ਦੱਸਿਆ ਕਿ ਕੇਵਾਈਸੀ ਦਸਤਾਵੇਜ਼ ਪਹਿਲਾਂ ਹੀ ਦੋ ਲੱਖ ਰੁਪਏ ਤੋਂ ਵੱਧ ਦੀ ਨਕਦ ਖਰੀਦ ਨੂੰ ਲੈ ਕੇ ਭਾਰਤ ਵਿੱਚ ਲਾਜ਼ਮੀ ਕਰ ਦਿੱਤਾ ਗਿਆ ਹੈ, ਇਸ ਲਈ ਨੋਟੀਫਿਕੇਸ਼ਨ ਵਿਚ ਅਜਿਹੇ ਖੁਲਾਸਿਆਂ ਲਈ ਕੋਈ ਨਵੀਂ ਸ਼੍ਰੇਣੀ ਨਹੀਂ ਬਣਾਈ ਗਈ ਹੈ। ਹਾਲਾਂਕਿ ਇਹ FATF ਦੇ ਅਧੀਨ ਜ਼ਰੂਰੀ ਹੈ।
ਇਹ ਵੀ ਪੜ੍ਹੋ : ਦੁਨੀਆ ਦਾ ਸਭ ਤੋਂ ਰਈਸ ਬਣਨ ਤੋਂ ਬਾਅਦ ਐਲਨ ਮਸਕ ਨੇ ਟਵੀਟ ਕਰਦਿਆਂ ਕਹੀ ਇਹ ਗੱਲ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਰਤਨ ਅਤੇ ਗਹਿਣਿਆਂ ਦੀ ਬਰਾਮਦ ਕੋਵਿਡ ਤੋਂ ਪਹਿਲਾਂ ਦੇ ਪੱਧਰ ’ਤੇ ਪਹੁੰਚੀ, ਪ੍ਰਮੁੱਖ ਬਾਜ਼ਾਰਾਂ ਦੀ ਮੰਗ ’ਚ ਸੁਧਾਰ : GJEPC
NEXT STORY