ਨਵੀਂ ਦਿੱਲੀ — ਫੌਜ ਅਤੇ ਨੀਮ ਸੁਰੱਖਿਆ ਫੋਰਸ ਦੇ ਕੰਟੀਨ ਸਟੋਰਜ਼ ਡਿਪਾਰਟਮੈਂਟ(CSD) ਤੋਂ ਲਾਭ ਲੈਣ ਵਾਲੇ ਹੁਣ ਘਰ ਬੈਠੇ ਹੀ ਕਾਰ, ਟੀ.ਵੀ., ਫਰਿੱਜ ਆਦਿ ਆਨਲਾਈਨ ਖ਼ਰੀਦ ਸਕਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਇਸ ਸੰਬੰਧੀ ਇਕ ਵਿਸ਼ੇਸ਼ ਆਨਲਾਈਨ ਪੋਰਟਲ ‘ਏ.ਐਫ.ਡੀ.ਡਾਟ.ਸੀ.ਐਸ.ਡੀ.ਡਾਟ.ਇੰਡੀਆ ਡਾਟ ਜੀ.ਓ.ਵੀ ਡਾਟ ਇੰਨ ਲਾਂਚ ਕੀਤਾ। ਇਸ ਪੋਰਟਲ ਜ਼ਰੀਏ ਫੌਜ ਅਤੇ ਨੀਮ ਸੁਰੱਖਿਆ ਫੋਰਸਾਂ ਦੇ 45 ਲੱਖ ਮੌਜੂਦਾ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਪੋਰਟਲ ’ਤੇ ‘ਅਗੇਂਸਟ ਫਰਮ ਡਿਮਾਂਡ’ ਦੀ ਸ਼੍ਰੇਣੀ ਵਿਚ ਆਉਣ ਵਾਲੀਆਂ ਵਸਤਾਂ ਕਾਰ, ਮੋਟਰਸਾਈਕਲ, ਵਾਸ਼ਿੰਗਮਸ਼ੀਨ, ਟੀ.ਵੀ. ਅਤੇ ਫਰਿੱਜ ਆਦਿ ਦੀ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ ।
ਇਹ ਵੀ ਪੜ੍ਹੋ : ਬਿਨਾਂ ਡਰੇ ਕਰੋ 2 ਲੱਖ ਰੁਪਏ ਤੱਕ ਦੇ ਗਹਿਣਿਆਂ ਦੀ ਖ਼ਰੀਦ, ਵਿੱਤ ਮੰਤਰਾਲੇ ਨੇ ਦਿੱਤੀ ਇਹ ਸਹੂਲਤ
ਰਾਜਨਾਥ ਨੇ ਕਿਹਾ ਕਿ ਇਹ ਯੋਜਨਾ ਡਿਜੀਟਲ ਇੰਡੀਆ ਮੁਤਾਬਕ ਹੈ। ਉਨ੍ਹਾਂ ਪੋਰਟਲ ਦੀ ਸਫ਼ਲਤਾਪੂਰਵਕ ਲਾਂਚਿੰਗ ਲਈ ਯੋਜਨਾ ਦੀ ਟੀਮ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਆਯੋਜਿਤ ਇਕ ਵਰਚੁਅਲ ਪ੍ਰੋਗਰਾਮ ਵਿਚ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ, ਸਮੁੰਦਰੀ ਫੌਜੇ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ, ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐਸ ਭਦੌਰੀਆ ਅਤੇ ਰੱਖਿਆ ਸਕੱਤਰ ਅਜੇ ਕੁਮਾਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : SBI ਨੇ ਹੋਮ ਲੋਨ ਦੀਆਂ ਦਰਾਂ ’ਚ ਦਿੱਤੀ ਛੋਟ, ਪ੍ਰੋਸੈਸਿੰਗ ਫੀਸ ਵੀ ਕੀਤੀ ਪੂਰੀ ਤਰ੍ਹਾਂ ਮੁਆਫ਼
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
‘ਅਗਲੇ ਵਿੱਤੀ ਸਾਲ ’ਚ 8.9 ਫੀਸਦੀ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ’
NEXT STORY