ਇਸਲਾਮਾਬਾਦ — ਦਹਾਕਿਆਂ ਤੋਂ ਅੱਤਵਾਦੀਆਂ ਦੀ ਪਨਾਹਗਾਹ ਬਣੇ ਪਾਕਿਸਤਾਨ ਨੇ ਹੁਣ ਅੱਤਵਾਦ ਦਾ ਦਰਦ ਸਮਝਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨੇ ਸੋਮਵਾਰ ਨੂੰ ਅਫਗਾਨਿਸਤਾਨ 'ਤੇ "ਬਿਨਾਂ ਕਾਰਨ ਅੰਨ੍ਹੇਵਾਹ" ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ, ਜਿਸ ਤੋਂ ਬਾਅਦ ਇੱਕ ਪ੍ਰਮੁੱਖ ਸਰਹੱਦੀ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ। ਪਾਕਿਸਤਾਨ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਨਾਲ ਉਨ੍ਹਾਂ ਅੱਤਵਾਦੀਆਂ ਨੂੰ ਹੌਸਲਾ ਮਿਲਦਾ ਹੈ ਜੋ ਪਹਿਲਾਂ ਹੀ ਤਾਲਿਬਾਨ ਸ਼ਾਸਿਤ ਦੇਸ਼ 'ਚ ਪਨਾਹ ਲੈਂਦੇ ਹਨ।
ਦੋਹਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਤੋਂ ਬਾਅਦ ਪਿਛਲੇ ਬੁੱਧਵਾਰ ਨੂੰ ਤੋਰਖਮ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਸੀ। ਇਹ ਕਰਾਸਿੰਗ ਪਾਕਿਸਤਾਨ ਅਤੇ ਭੂਮੀ ਨਾਲ ਘਿਰੇ ਅਫਗਾਨਿਸਤਾਨ ਵਿਚਕਾਰ ਲੋਕਾਂ ਅਤੇ ਮਾਲ ਦੀ ਆਵਾਜਾਈ ਲਈ ਇੱਕ ਮਹੱਤਵਪੂਰਨ ਕੇਂਦਰ ਹੈ। ਗੋਲੀਬਾਰੀ ਦੀ ਇਸ ਘਟਨਾ ਕਾਰਨ ਮਾਲ ਨਾਲ ਭਰੇ ਸੈਂਕੜੇ ਟਰੱਕਾਂ ਦੀ ਕਤਾਰ ਲੱਗ ਗਈ ਹੈ ਅਤੇ ਲੋਕਾਂ ਨੂੰ ਸਰਹੱਦ ਪਾਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਕਿਤੇ ਤੁਹਾਡੇ ਤਾਂ ਨਹੀਂ ਇਹ ਪੈਸੇ? 15 ਸਾਲ ਪੁਰਾਣੇ PF ਖਾਤਿਆਂ ਨੂੰ ਸਕੈਨ ਕਰੇਗਾ EPFO
ਸਰਹੱਦ 'ਤੇ ਤਾਲਿਬਾਨ ਵੱਲੋਂ ਸ਼ੁਰੂ ਕੀਤੇ ਗਏ ਨਿਰਮਾਣ ਨੂੰ ਲੈ ਕੇ ਦੋਵੇਂ ਦੇਸ਼ ਮਤਭੇਦ ਸੁਲਝਾਉਣ 'ਚ ਅਸਫਲ ਰਹੇ ਹਨ। ਵਿਦੇਸ਼ ਦਫਤਰ ਦੀ ਬੁਲਾਰਾ ਮੁਮਤਾਜ਼ ਜ਼ਹਰਾ ਬਲੋਚ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਦੀ ਅੰਤਰਿਮ ਸਰਕਾਰ ਦੁਆਰਾ ਆਪਣੇ ਖੇਤਰ ਦੇ ਅੰਦਰ ਕਿਸੇ ਵੀ ਢਾਂਚੇ ਦੇ ਨਿਰਮਾਣ ਨੂੰ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਇਹ ਉਸਦੀ ਪ੍ਰਭੂਸੱਤਾ ਦੀ ਉਲੰਘਣਾ ਕਰਦਾ ਹੈ।
ਬੁਲਾਰੇ ਨੇ ਕਿਹਾ ਕਿ ਜਦੋਂ ਅਫਗਾਨ ਫੌਜੀਆਂ ਨੂੰ ਅਜਿਹੇ ਗੈਰ-ਕਾਨੂੰਨੀ ਢਾਂਚੇ ਬਣਾਉਣ ਤੋਂ ਰੋਕਿਆ ਗਿਆ ਤਾਂ 6 ਸਤੰਬਰ ਨੂੰ ਸ਼ਾਂਤਮਈ ਹੱਲ ਦੀ ਬਜਾਏ, ਅਫਗਾਨ ਫੌਜਾਂ ਨੇ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਨਾਲ ਤੋਰਖਮ ਬਾਰਡਰ ਟਰਮੀਨਲ 'ਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਗੰਭੀਰ ਤਣਾਅ ਪੈਦਾ ਹੋ ਗਿਆ। ਅਫਗਾਨ ਨਾਗਰਿਕਾਂ ਦੀ ਜਾਨ ਖਤਰੇ 'ਚ ਪਾ ਦਿੱਤੀ ਗਈ।
ਇਹ ਵੀ ਪੜ੍ਹੋ : G-20 ਸੰਮੇਲਨ ’ਚ ਕ੍ਰਿਪਟੋਕਰੰਸੀ ’ਤੇ ਵੱਡਾ ਫੈਸਲਾ, ਗਲੋਬਲ ਰੈਗੂਲੇਟਰੀ ਫਰੇਮਵਰਕ ਬਣਾਉਣ ’ਤੇ ਬਣੀ ਸਹਿਮਤੀ
ਬਲੋਚ ਨੇ ਕਿਹਾ, ''ਪਾਕਿਸਤਾਨੀ ਸਰਹੱਦੀ ਚੌਕੀਆਂ 'ਤੇ ਅਜਿਹੀ ਅੰਨ੍ਹੇਵਾਹ ਗੋਲੀਬਾਰੀ ਨੂੰ ਕਿਸੇ ਵੀ ਹਾਲਤ 'ਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਫਗਾਨ ਸੁਰੱਖਿਆ ਬਲਾਂ ਦੁਆਰਾ ਬਿਨਾਂ ਭੜਕਾਹਟ ਦੇ ਗੋਲੀਬਾਰੀ ਹਮੇਸ਼ਾ ਅੱਤਵਾਦੀ ਤੱਤਾਂ ਨੂੰ ਹੌਸਲਾ ਦਿੰਦੀ ਹੈ। ਇਨ੍ਹਾਂ ਤੱਤਾਂ ਨੂੰ ਅਫਗਾਨਿਸਤਾਨ ਦੇ ਅੰਦਰ ਪਨਾਹ ਮਿਲੀ ਹੈ ਅਤੇ ਇਸ ਦੀ ਪੁਸ਼ਟੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ‘ਵਿਸ਼ਲੇਸ਼ਕ ਸਹਾਇਤਾ ਅਤੇ ਪਾਬੰਦੀਆਂ ਦੀ ਨਿਗਰਾਨੀ ਟੀਮ’ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕੀਤੀ ਹੈ। ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਦੀ ਰਿਪੋਰਟ ਮੁਤਾਬਕ 2600 ਕਿਲੋਮੀਟਰ ਦੀ ਸਰਹੱਦ ਨਾਲ ਜੁੜੇ ਮੁੱਦੇ ਦਹਾਕਿਆਂ ਤੋਂ ਪਾਕਿਸਤਾਨ ਅਤੇ ਅਫ਼ਗਾਨੀਸਤਾਨ ਦਰਮਿਆਨ ਵਿਵਾਦ ਦਾ ਕਾਰਨ ਬਣੇ ਹੋਏ ਹਨ।
ਬਲੋਚ ਨੇ ਕਿਹਾ, “ਪਿਛਲੇ ਕਈ ਦਹਾਕਿਆਂ ਤੋਂ, ਪਾਕਿਸਤਾਨ ਨੇ ਅਫਗਾਨ ਟਰਾਂਜ਼ਿਟ ਵਪਾਰ ਦੀ ਸਹੂਲਤ ਦਿੱਤੀ ਹੈ ਅਤੇ ਅਜਿਹਾ ਕਰਨਾ ਜਾਰੀ ਰੱਖੇਗਾ। "ਹਾਲਾਂਕਿ, ਪਾਕਿਸਤਾਨ ਟਰਾਂਜ਼ਿਟ ਵਪਾਰ ਸਮਝੌਤੇ ਦੀ ਦੁਰਵਰਤੋਂ ਦੀ ਇਜਾਜ਼ਤ ਨਹੀਂ ਦੇ ਸਕਦਾ।" ਉਨ੍ਹਾਂ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਅਫਗਾਨਿਸਤਾਨ ਦਾ ਅੰਤਰਿਮ ਪ੍ਰਸ਼ਾਸਨ ਪਾਕਿਸਤਾਨ ਦੀਆਂ ਚਿੰਤਾਵਾਂ ਨੂੰ ਸਮਝੇਗਾ ਅਤੇ ਪਾਕਿਸਤਾਨ ਦੀ ਖੇਤਰੀ ਅਖੰਡਤਾ ਦਾ ਸਨਮਾਨ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਅਫਗਾਨਿਸਤਾਨ ਦੇ ਖੇਤਰ ਨੂੰ ਪਾਕਿਸਤਾਨ ਦੇ ਖਿਲਾਫ ਅੱਤਵਾਦੀ ਹਮਲੇ ਕਰਨ ਲਈ 'ਲਾਂਚਿੰਗ ਪੈਡ' ਦੇ ਤੌਰ 'ਤੇ ਨਾ ਵਰਤਿਆ ਜਾਵੇ।"
ਇਹ ਵੀ ਪੜ੍ਹੋ : ਈਸ਼ਾ ਅੰਬਾਨੀ ਦੀ ਕੰਪਨੀ ’ਤੇ ਕਰਜ਼ੇ ਦਾ ਭਾਰੀ ਬੋਝ, ਇਕ ਸਾਲ ’ਚ 73 ਫੀਸਦੀ ਵਧਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਂਦਰ, ਡੀਜ਼ਲ ਇੰਜਣਾਂ 'ਤੇ ਲੱਗ ਸਕਦੈ 10 ਫ਼ੀਸਦੀ ਹੋਰ ਟੈਕਸ
NEXT STORY