ਨਵੀਂ ਦਿੱਲੀ – ਸਰਕਾਰ ਵਲੋਂ ਪਾਮ ਤੇਲ ਦੀ ਦਰਾਮਦ ਡਿਊਟੀ ’ਚ ਕਮੀ ਕਰਨ ਦੇ ਬਾਵਜੂਦ ਵੀ ਇਸ ਦੀਆਂ ਕੀਮਤਾਂ ਵਧੀਆਂ ਹਨ। ਘਰੇਲੂ ਬਾਜ਼ਾਰ ’ਚ ਇਸ ਦੀਆਂ ਕੀਮਤਾਂ 6 ਫੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ। ਘਰੇਲੂ ਬਾਜ਼ਾਰ ’ਚ ਇਸ ਦੀਆਂ ਕੀਮਤਾਂ ’ਚ ਉਛਾਲ ਆਉਣ ਤੋਂ ਬਾਅਦ ਸਰਕਾਰ ਨੇ 29 ਜੂਨ 2021 ਨੂੰ ਕੱਚੇ ਪਾਮ ਤੇਲ ’ਤੇ ਦਰਾਮਦ ਡਿਊਟੀ ਨੂੰ 5 ਫ਼ੀਸਦੀ ਤੱਕ ਘਟਾ ਦਿੱਤਾ ਸੀ। ਪਰ ਭਾਰਤ ਤੋਂ ਜ਼ਿਆਦਾ ਮੰਗ ਆਉਣ ਦੀ ਉਮੀਦ ’ਚ ਕੌਮਾਂਤਰੀ ਬਾਜ਼ਾਰ ’ਚ ਇਸ ਦੀਆਂ ਕੀਮਤਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ: ਪੈਕਡ ਫੂਡ 'ਤੇ ਸਟਾਰ ਰੇਟਿੰਗ ਦੀ ਤਿਆਰੀ, ਉਪਭੋਗਤਾਵਾਂ ਨੂੰ ਨੁਕਸਾਨ ਤੇ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ
ਡਿਊਟੀ ਵਿਚ ਹੋਰ ਕਮੀ ਕਰਨ ਤੋਂ ਇਸ ਕਾਰਨ ਬਚੇਗੀ ਸਰਕਾਰ
ਕੌਮਾਂਤਰੀ ਬਾਜ਼ਾਰ ’ਚ ਪਾਮ ਤੇਲ ਦੀਆਂ ਕੀਮਤਾਂ ’ਚ ਉਛਾਲ ਦਾ ਅਸਰ ਭਾਰਤ ’ਚ ਇਸ ਦੀ ਮੰਗ ’ਤੇ ਪੈ ਸਕਦਾ ਹੈ। ਇਸ ਨਾਲ ਸਰਕਾਰ ਇਸ ਦੀ ਦਰਾਮਦ ਡਿਊਟੀ ’ਚ ਹੋਰ ਕਮੀ ਕਰਨ ਤੋਂ ਬਚਣਾ ਚਾਹੇਗੀ, ਕਿਉਂਕਿ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਦਰਾਮਦ ਡਿਊਟੀ ’ਚ ਕਮੀ ਦਾ ਇਕ ਹੱਦ ਤੱਕ ਹੀ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ: ਸਰਕਾਰ ਫਿਰ ਦੇ ਰਹੀ ਸਸਤਾ ਸੋਨਾ ਖਰੀਦਣ ਦਾ ਮੌਕਾ, ਜਾਣੋ ਕਦੋਂ ਸ਼ੁਰੂ ਹੋਵੇਗੀ ਇਹ ਸਕੀਮ
ਸਰਕਾਰ ਨੇ ਕਰੂਡ ਪਾਮ ਤੇਲ ’ਤੇ ਦਰਾਮਦ ਡਿਊਟੀ 5 ਫੀਸਦੀ ਤੱਕ ਘਟਾ ਦਿੱਤੀ ਸੀ। ਇਸ ਤੋਂ ਬਾਅਦ ਮਲੇਸ਼ੀਆਈ ਪਾਮ ਤਲ ਫਿਊਚਰਸ ’ਚ 9 ਫੀਸਦੀ ਦਾ ਉਛਾਲ ਆਇਆ ਹੈ। ਸਰਕਾਰ ਨੇ 30 ਜੂਨ ਨੂੰ ਰਿਫਾਇੰਡ ਪਾਮ ਆਇਲ ਦੀ ਦਰਾਮਦ ਦੀ ਵੀ ਮਨਜ਼ੂਰੀ ਦਿੱਤੀ ਸੀ। ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ ਬੀ. ਵੀ. ਮਹਿਤਾ ਨੇ ਕਿਹਾ ਕਿ ਜਿਵੇਂ ਹੀ ਭਾਰਤ ’ਚ ਦਰਾਮਦ ਡਿਊਟੀ ’ਚ ਕਟੌਤੀ ਹੋਈ, ਉਵੇਂ ਹੀ ਇੰਟਰਨੈਸ਼ਨਲ ਸਪਲਾਇਰਸ ਨੇ ਕੀਮਤਾਂ ਵਧਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜਦੋਂ ਕਦੀ ਭਾਰਤ ਟੈਕਸ ’ਚ ਕਟੌਤੀ ਕਰਦਾ ਹੈ, ਕੌਮਾਂਤਰੀ ਬਾਜ਼ਾਰ ’ਚ ਇਸ ਦੀਆਂ ਕੀਮਤਾਂ ਵਧ ਜਾਂਦੀਆਂ ਹਨ।
1020 ਡਾਲਰ ਪ੍ਰਤੀ ਟਨ ਤੋਂ ਵਧ ਕੇ ਕੀਮਤਾਂ ਹੋਈਆਂ 1085 ਡਾਲਰ ਪ੍ਰਤੀ ਟਨ
ਕਰੂਡ ਪਾਮ ਆਇਲ ਦੀ ਕੀਮਤ ਭਾਰਤ ’ਚ ਪਹੁੰਚਣ ਤੋਂ ਬਾਅਦ ਵਧ ਕੇ 1,085 ਡਾਲਰ ਪ੍ਰਤੀ ਟਨ ਹੋ ਗਈ ਹੈ। 29 ਜੂਨ ਨੂੰ ਇਹ ਕੀਮਤ 1,020 ਡਾਲਰ ਪ੍ਰਤੀ ਟਨ ਸੀ। ਇਸ ਦੌਰਾਨ ਰਿਫਾਇੰਡ ਪਾਮ ਆਇਲ ਦੀ ਕੀਮਤ 1,020 ਡਾਲਰ ਪ੍ਰਤੀ ਟਨ ਤੋਂ ਵਧ ਕੇ 1,055 ਡਾਲਰ ਪ੍ਰਤੀ ਟਨ ਹੋ ਗਈ ਹੈ।
ਇਹ ਵੀ ਪੜ੍ਹੋ: ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ! SpiceJet ਨੇ ਸ਼ੁਰੂ ਕੀਤੀ 42 ਸ਼ਹਿਰਾਂ ਲਈ ਸਿੱਧੀ ਫਲਾਈਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
IPO ਬਾਜ਼ਾਰ 'ਚ ਦਮਦਾਰ ਦਸਤਕ ਦੀ ਤਿਆਰੀ ਵਿਚ ਸਿੰਘ ਦਾ Mobikwik
NEXT STORY