ਨਵੀਂ ਦਿੱਲੀ (ਭਾਸ਼ਾ) - ਟੀਕੇ ਬਣਾਉਣ ਵਾਲੀ ਕੰਪਨੀ ਪੈਨੇਸੀਆ ਬਾਇਓਟੈੱਕ ਲਿਮਟਿਡ ਨੂੰ ਨਵੀ ਮੁੰਬਈ ’ਚ ਲੀਜ਼ ’ਤੇ ਦਿੱਤੀ ਜ਼ਮੀਨ ਅਤੇ ਭਵਨ ਦੀ ਵਿਕਰੀ ’ਤੇ ਜੀ. ਐੱਸ. ਟੀ. ਅਥਾਰਟੀ ਵੱਲੋਂ ਕਰੀਬ 5.75 ਕਰੋੜ ਰੁਪਏ ਦਾ ਟੈਕਸ ਡਿਮਾਂਡ ਨੋਟਿਸ ਮਿਲਿਆ ਹੈ।
ਪੈਨੇਸੀਆ ਬਾਇਓਟੈੱਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਦੱਸਿਆ ਕਿ ਕੰਪਨੀ ਨੂੰ ਮੁੰਬਈ ਦੇ ਰਾਜ ਟੈਕਸ ਸਹਾਇਕ ਕਮਿਸ਼ਨਰ ਦੇ ਦਫਤਰ ਵੱਲੋਂ 19 ਅਗਸਤ ਨੂੰ ਇਹ ਨੋਟਿਸ ਮਿਲਿਆ। ਇਸ ’ਚ ਨਵੀ ਮੁੰਬਈ ’ਚ ਲੀਜ਼ ’ਤੇ ਦਿੱਤੀ ਜ਼ਮੀਨ ਅਤੇ ਭਵਨ ਦੀ ਵਿਕਰੀ ’ਤੇ ਵਿਆਜ ਅਤੇ ਜੁਰਮਾਨੇ ਸਮੇਤ (ਵਸਤੂ ਅਤੇ ਸੇਵਾ ਕਰ) ਜੀ. ਐੱਸ. ਟੀ. ਦੀ ਬਾਕੀ ਰਾਸ਼ੀ ਲਈ 5,74,53,146 ਰੁਪਏ ਦੀ ਮੰਗ ਕੀਤੀ ਗਈ ਹੈ। ਇਸ ’ਚ ਦੋਸ਼ ਲਾਇਆ ਗਿਆ ਹੈ ਕਿ ਇਹ ਲੈਣ-ਦੇਣ ਇਕ ਸਬ-ਲੀਜ਼ ਲੈਣ-ਦੇਣ ਹੈ।
ਕੰਪਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਪ੍ਰੈਲ, 2024 ’ਚ ਉਸ ਨੇ ਵਿਰੋਧ ’ਚ 3,14,17, 862 ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਸੀ ਅਤੇ ਇਸ ਸਬੰਧ ’ਚ ਬੰਬਈ ਹਾਈਕੋਰਟ ’ਚ ਇਕ ਰਿਟ ਪਟੀਸ਼ਨ ਵੀ ਦਰਜ ਕੀਤੀ ਹੈ। ਪੈਨੇਸੀਆ ਬਾਇਓਟੈੱਕ ਨੇ ਆਪਣੇ ਮੁਲਾਂਕਣ ਦੇ ਆਧਾਰ ’ਤੇ ਕਿਹਾ ਕਿ ਇਹ ‘ਮੰਗ ਸਵੀਕਾਰ ਨਹੀਂ ਹੈ’ ਅਤੇ ਉਹ ਇਸ ਖਿਲਾਫ ਅਪੀਲ ਦਰਜ ਕਰਨ ਸਮੇਤ ਸਾਰੇ ਜ਼ਰੂਰੀ ਕਦਮ ਚੁੱਕਣ ’ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਨਾਲ ਆਪਣੇ ਵਿੱਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ ’ਤੇ ਕਿਸੇ ਸੰਦਰਭੀ ਪ੍ਰਭਾਵ ਦਾ ਖਦਸ਼ਾ ਨਹੀਂ ਹੈ।
Ola electric ਦੀ ਰਫ਼ਤਾਰ ਹੋਈ ਸੁਸਤ, ਤਾਬੜਤੋੜ ਵਾਧੇ ਤੋਂ ਬਾਅਦ ਸ਼ੇਅਰ ਫਿਸਲਿਆ
NEXT STORY