ਨਵੀਂ ਦਿੱਲੀ- ਭਾਰਤੀ ਰੇਲਵੇ ਨੇ ਸਪੱਸ਼ਟ ਕੀਤਾ ਹੈ ਕਿ ਅਪ੍ਰੈਲ ਤੋਂ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਸ਼ੁਰੂ ਕਰਨ ਦਾ ਫਿਲਹਾਲ ਕੋਈ ਵਿਚਾਰ ਨਹੀਂ ਹੈ। ਇਕ ਅਧਿਕਾਰਤ ਬਿਆਨ ਵਿਚ ਇਸ ਨੇ ਕਿਹਾ ਹੈ ਕਿ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਚਲਾਉਣ ਲਈ ਹੁਣ ਤੱਕ ਕੋਈ ਤਾਰੀਖ਼ ਨਹੀਂ ਨਿਰਧਾਰਤ ਕੀਤੀ ਗਈ ਹੈ।
ਰੇਲਵੇ ਨੇ ਕਿਹਾ, ''ਕ੍ਰਮਬੱਧ ਤਰੀਕੇ ਨਾਲ ਰੇਲ ਸੇਵਾਵਾਂ ਦੀ ਗਿਣਤੀ ਵਧਾਈ ਜਾ ਰਹੀ ਹੈ। 65 ਫ਼ੀਸਦੀ ਤੋਂ ਵੱਧ ਰੇਲ ਗੱਡੀਆਂ ਚੱਲ ਰਹੀਆਂ ਹਨ ਅਤੇ 250 ਤੋਂ ਵੱਧ ਇਕੱਲੇ ਜਨਵਰੀ ਵਿਚ ਚਲਾਈਆਂ ਗਈਆਂ ਹਨ। ਹੌਲੀ-ਹੌਲੀ ਹੋਰ ਸ਼ੁਰੂ ਕੀਤੀਆਂ ਜਾਣਗੀਆਂ'' ਰੇਲਵੇ ਨੇ ਕਿਹਾ ਕਿ ਜਦੋਂ ਰੇਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦਾ ਫ਼ੈਸਲਾ ਲਿਆ ਜਾਵੇਗਾ ਤਾਂ ਇਸ ਦੀ ਜਾਣਕਾਰੀ ਬਕਾਇਦਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਕੀਮਤਾਂ 'ਚ ਹੁਣ ਤੱਕ 5 ਰੁ: ਦਾ ਉਛਾਲ, ਵੇਖੋ ਪੰਜਾਬ 'ਚ ਮੁੱਲ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਰੇਲਵੇ 1 ਅਪ੍ਰੈਲ 2021 ਤੋਂ ਰੇਲ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਹਾਲ ਕਰ ਸਕਦਾ ਹੈ। ਰੇਲਵੇ ਨੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਰਾਸ਼ਟਰੀ ਤਾਲਾਬੰਦੀ ਵਿਚ 25 ਮਾਰਚ 2020 ਨੂੰ ਸਾਰੀਆਂ ਯਾਤਰੀ ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ ਸੀ। ਇਸ ਤੋਂ ਕੁਝ ਸਮੇਂ ਪਿੱਛੋਂ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ। ਇਸ ਸਮੇਂ ਦੇਸ਼ ਭਰ ਵਿਚ 65 ਫ਼ੀਸਦੀ ਰੇਲ ਗੱਡੀਆਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਹੁਣ ਪੰਜਾਬ ਸਣੇ 13 ਰਾਜਾਂ 'ਚ ਇਕ ਹੀ ਰਾਸ਼ਨ ਕਾਰਡ 'ਤੇ ਲੈ ਸਕੋਗੇ ਅਨਾਜ
ਨੌਕਰੀਪੇਸ਼ਾ ਲੋਕਾਂ ਨੂੰ ਸੌਗਾਤ, 15 ਮਿੰਟ ਵੀ ਵੱਧ ਲੱਗੇ ਤਾਂ ਮਿਲੇਗਾ ਓਵਰਟਾਈਮ!
NEXT STORY