ਨਵੀਂ ਦਿੱਲੀ - ਹੁਣ ਰੇਲ ਯਾਤਰੀਆਂ ਲਈ ਖੰਡ ਮੁਕਤ ਅਤੇ ਜੈਨ ਭੋਜਨ ਦਾ ਵਿਕਲਪ ਵੀ ਉਪਲਬਧ ਹੋਵੇਗਾ। ਰੇਲਵੇ ਬੋਰਡ ਨੇ ਇਨ੍ਹਾਂ ਦੋਵਾਂ ਵਿਕਲਪਾਂ ਨੂੰ ਰਿਜ਼ਰਵੇਸ਼ਨ ਫਾਰਮ 'ਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੰਬੀ ਦੂਰੀ ਦੀਆਂ ਰੇਲਗੱਡੀਆਂ ਵਿੱਚ ਅਕਸਰ ਜੈਨ ਸਮਾਜ ਦੇ ਲੋਕਾਂ ਨੂੰ ਸਾਤਵਿਕ ਭੋਜਨ ਨਹੀਂ ਮਿਲਦਾ, ਜੋ ਉਨ੍ਹਾਂ ਲਈ ਵੱਡੀ ਸਮੱਸਿਆ ਬਣ ਗਿਆ ਹੈ। ਜੈਨ ਧਰਮ ਦੇ ਪੈਰੋਕਾਰ ਸੂਰਜ ਡੁੱਬਣ ਤੋਂ ਪਹਿਲਾਂ ਖਾਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਭੋਜਨ ਵਿੱਚ ਲਸਣ ਅਤੇ ਪਿਆਜ਼ ਵਰਗੀਆਂ ਚੀਜ਼ਾਂ ਦੀ ਮਨਾਹੀ ਹੈ। ਇਸੇ ਤਰ੍ਹਾਂ ਡਾਇਬਟੀਜ਼ ਤੋਂ ਪੀੜਤ ਯਾਤਰੀਆਂ ਨੂੰ ਸਮੇਂ ਸਿਰ ਵਿਸ਼ੇਸ਼ ਭੋਜਨ ਮਿਲਣਾ ਮੁਸ਼ਕਲ ਹੁੰਦਾ ਹੈ, ਜੋ ਉਨ੍ਹਾਂ ਦੀ ਸਿਹਤ ਲਈ ਜ਼ਰੂਰੀ ਹੈ।
ਇਨ੍ਹਾਂ ਦੋਵਾਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਰੇਲਵੇ ਬੋਰਡ ਨੇ ਹੁਣ ਰੇਲ ਯਾਤਰੀਆਂ ਲਈ ਜੈਨ ਭੋਜਨ ਅਤੇ ਸ਼ੂਗਰ ਮੁਕਤ ਭੋਜਨ ਦੇ ਵਿਕਲਪ ਉਪਲਬਧ ਕਰਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਰੇਲਵੇ ਬੋਰਡ ਦੇ ਡਾਇਰੈਕਟਰ (ਪੈਸੇਂਜਰ ਮਾਰਕੀਟਿੰਗ) ਸੰਜੇ ਮਨੋਚਾ ਨੇ ਸਾਰੇ ਜ਼ੋਨਲ ਦਫਤਰਾਂ ਨੂੰ ਇਸ ਸਬੰਧੀ ਆਦੇਸ਼ ਦੇ ਦਿੱਤੇ ਹਨ ਅਤੇ ਜਲਦੀ ਹੀ ਯਾਤਰੀਆਂ ਨੂੰ ਇਹ ਸਹੂਲਤ ਉਪਲਬਧ ਹੋ ਜਾਵੇਗੀ। ਇੱਕ ਸਰਵੇਖਣ ਅਨੁਸਾਰ ਭਾਰਤ ਵਿੱਚ ਲਗਭਗ 10 ਕਰੋੜ ਲੋਕ ਸ਼ੂਗਰ ਤੋਂ ਪੀੜਤ ਹਨ। ਇਸ ਦੇ ਨਾਲ ਹੀ ਲਗਭਗ 42 ਲੱਖ ਲੋਕ ਜੈਨ ਧਰਮ ਦੇ ਪੈਰੋਕਾਰ ਹਨ। ਇਨ੍ਹਾਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ।
10 ਸਾਲਾਂ ’ਚ 53 ਕਰੋੜ ਤੋਂ ਵੱਧ ਖੁੱਲ੍ਹੇ ਖਾਤੇ, ਕੁੱਲ ਜਮਾਂ 2 ਲੱਖ ਕਰੋੜ ਤੋਂ ਪਾਰ
NEXT STORY