ਬਿਜਨੈੱਸ ਡੈਸਕ- ਦੇਸ਼ ਭਰ 'ਚ ਵਧ ਰਹੇ ਸਾਈਬਰ ਠੱਗੀ ਦੇ ਮਾਮਲਿਆਂ 'ਤੇ ਸ਼ਿਕੰਜਾ ਕਸਣ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਅਗਲੇ ਮਹੀਨੇ ਤੋਂ ਮੁੱਖ ਬਦਲਾਅ ਕਰਨ ਜਾ ਰਿਹਾ ਹੈ। ਦਰਅਸਲ ਆਰ.ਬੀ.ਆਈ. ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰਡ ਇਸਤੇਮਾਲ ਕਰਨ ਵਾਲਿਆਂ ਕਰਨ ਵਾਲਿਆਂ ਲਈ 1 ਅਕਤੂਬਰ ਤੋਂ ਕਾਰਡ-ਆਨ-ਫਾਈਲ ਟੋਕਨਾਈਜੇਸ਼ਨ ਨਿਯਮ ਲਿਆ ਰਿਹਾ ਹੈ। ਆਰ.ਬੀ.ਆਈ. ਦੇ ਮੁਤਾਬਕ ਇਸ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਕਾਰਡਹੋਲਡਰਸ ਨੂੰ ਜ਼ਿਆਦਾ ਸੁਵਿਧਾਵਾਂ ਅਤੇ ਸੁਰੱਖਿਆ ਮਿਲਣਗੀਆਂ।
ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਨਿਯਮ 1 ਜਨਵਰੀ 2022 ਤੋਂ ਲਾਗੂ ਹੋਣ ਵਾਲਾ ਸੀ ਪਰ ਹੁਣ ਆਰ.ਬੀ.ਆਈ. ਨੇ ਇਸ ਡੈੱਡਲਾਈਨ ਨੂੰ 6 ਮਹੀਨੇ ਦੇ ਲਈ ਵਧਾ ਕੇ 30 ਜੂਨ ਕਰ ਦਿੱਤਾ ਸੀ। ਬਾਅਦ 'ਚ ਆਰ.ਬੀ.ਆਈ. ਨੇ ਇਸ ਦੀ ਡੈੱਡਲਾਈਨ ਫਿਰ ਤੋਂ ਵਧਾ ਕੇ 1 ਅਕਤੂਬਰ 2022 ਕਰ ਦਿੱਤਾ ਹੈ। ਇਸ ਦਾ ਮਤਲਬ ਇਹ ਹੈ ਕਿ ਟੋਕਨਾਈਜੇਸ਼ਨ ਦੀ ਸੁਵਿਧਾ ਅਗਲੇ ਮਹੀਨੇ 1 ਅਕਤੂਬਰ ਤੋਂ ਲਾਗੂ ਕਰ ਦਿੱਤੀ ਜਾਵੇਗੀ। ਅਜਿਹੇ 'ਚ ਆਰ.ਬੀ.ਆਈ. ਨੇ ਸਾਰੇ ਕ੍ਰੈਡਿਟ ਅਤੇ ਡੈਬਿਟ ਕਾਰਡ ਡਾਟਾ ਆਨਲਾਈਨ, ਪੁਆਇੰਟ-ਆਫ-ਸੇਲ ਅਤੇ ਇਨ ਐਪ ਨਾਲ ਹੋਣ ਵਾਲੇ ਲੈਣ-ਦੇਣ ਨੂੰ ਇਕ ਹੀ 'ਚ ਮਰਜ ਕਰ ਇਕ ਯੂਨਿਕ ਟੋਕਨ ਜਾਰੀ ਕਰਨ ਨੂੰ ਕਿਹਾ ਹੈ।
ਇਹ ਵੀ ਪੜ੍ਹੋ-ਪਾਬੰਦੀ ਤੋਂ ਬਾਅਦ ਚੌਲਾਂ ਦੀਆਂ ਕੀਮਤਾਂ 'ਚ ਨਰਮੀ, ਘਟੇਗਾ ਨਿਰਯਾਤ
ਸਮਝੋ ਕੀ ਹੈ ਟੋਕਨਾਈਜੇਸ਼ਨ
ਜਦੋਂ ਤੁਸੀਂ ਲੈਣ-ਦੇਣ ਦੇ ਲਈ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਤਾਂ ਲੈਣ-ਦੇਣ 16-ਅੰਕ ਦੇ ਕਾਰਡ ਨੰਬਰ, ਐਕਸਪਾਇਰੀ ਡੇਟ, ਸੀ.ਵੀ.ਵੀ. ਦੇ ਨਾਲ-ਨਾਲ ਵਨ ਟਾਈਮ ਪਾਸਵਰਡ ਜਾਂ ਟਰਾਂਸਜੈਕਸ਼ਨ ਪਿਨ ਵਰਗੀ ਜਾਣਕਾਰੀ 'ਤੇ ਆਧਾਰਿਤ ਹੁੰਦਾ ਹੈ। ਜਦੋਂ ਇਨ੍ਹਾਂ ਸਭ ਜਾਣਕਾਰੀਆਂ ਨੂੰ ਸਹੀ ਨਾਲ ਪਾਇਆ ਜਾਂਦਾ ਹੈ ਤਾਂ ਲੈਣ-ਦੇਣ ਸਫ਼ਲ ਹੁੰਦਾ ਹੈ। ਟੋਕਨਾਈਜੇਸ਼ਨ ਅਸਲੀ ਕਾਰਡ ਵੇਰਵਾ ਨੂੰ 'ਟੋਕਨ' ਨਾਮਕ ਇਕ ਯੂਨਿਕ ਵਿਕਲਪਿਕ ਕੋਡ 'ਚ ਬਦਲੇਗਾ। ਇਹ ਟੋਕਨ ਕਾਰਡ, ਟੋਕਨ ਅਨੁਰੋਧਕਰਤਾ ਅਤੇ ਡਿਵਾਈਸ ਦੇ ਆਧਾਰ 'ਤੇ ਹਮੇਸ਼ਾ ਯੂਨਿਕ ਹੋਵੇਗਾ।
ਕੀ ਕਾਰਡ ਟੋਕਨਾਈਜੇਸ਼ਨ ਸੁਰੱਖਿਅਤ ਹੈ?
ਜਦੋਂ ਕਾਰਡ ਦੇ ਵੇਰਵੇ ਐਨਕ੍ਰਿਪਟਡ ਤਰੀਕੇ ਨਾਲ ਸਟੋਰ ਕੀਤੇ ਜਾਂਦੇ ਹਨ ਤਾਂ ਧੋਖਾਧੜੀ ਦਾ ਖਤਰਾ ਬਹੁਤ ਘੱਟ ਹੋ ਜਾਂਦਾ ਹੈ। ਆਸਾਨ ਭਾਸ਼ਾ 'ਚ, ਜਦੋਂ ਤੁਸੀਂ ਆਪਣੇ ਡੈਬਿਟ-ਕ੍ਰੈਡਿਟ ਕਾਰਡ ਦੀ ਜਾਣਕਾਰੀ ਟੋਕਨ ਦੇ ਰੂਪ 'ਚ ਸਾਂਝੀ ਕਰਦੇ ਹੋ ਤਾਂ ਤੁਹਾਡਾ ਰਿਸਕ ਘਟ ਹੋ ਜਾਂਦਾ ਹੈ।
ਇਹ ਵੀ ਪੜ੍ਹੋ-ਭਾਰਤੀ ਬਾਜ਼ਾਰ 'ਚ ਬਿਕਵਾਲੀ ਹਾਵੀ, 500 ਅੰਕਾਂ ਤੱਕ ਫਿਸਲਿਆ ਸੈਂਸੈਕਸ
16-ਅੰਕ ਦਾ ਡੈਬਿਟ, ਕ੍ਰੈਡਿਟ ਕਾਰਡ ਨੰਬਰ ਯਾਦ ਰੱਖਣ ਦੀ ਲੋੜ ਨਹੀਂ
ਰਿਜ਼ਰਵ ਬੈਂਕ ਨੇ ਕਿਹਾ ਕਿ ਟੋਕਨ ਵਿਵਸਥਾ ਦੇ ਤਹਿਤ ਹਰ ਲੈਣ-ਦੇਣ ਲਈ ਕਾਰਡ ਵੇਰਵਾ ਇਨਪੁਟ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਡਿਜ਼ੀਟਲ ਭੁਗਤਾਨ ਨੂੰ ਹੋਰ ਪ੍ਰਭਾਵੀ ਬਣਾਉਣ ਅਤੇ ਇਸ ਨੂੰ ਸੁਰੱਖਿਅਤ ਬਣਾਉਣ ਲਈ ਰਿਜ਼ਰਵ ਬੈਂਕ ਦੀ ਕੋਸ਼ਿਸ਼ ਜਾਰੀ ਹੈ।
ਕੌਣ ਜਾਰੀ ਕਰੇਗਾ ਟੋਕਨ ਨੰਬਰ?
ਵੀਜ਼ਾ, ਮਾਸਟਰਕਾਰਡ ਅਤੇ ਰੂਪੇ ਵਰਗੇ ਕਾਰਡ ਨੈੱਟਵਰਕ ਦੇ ਰਾਹੀਂ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ। ਉਧਰ ਕਾਰਡ ਜਾਰੀ ਕਰਨ ਵਾਲੇ ਬੈਂਕ ਨੂੰ ਇਸ ਦੀ ਸੂਚਨਾ ਦੇਣਗੇ। ਕੁਝ ਬੈਂਕ ਕਾਰਡ ਨੈੱਟਵਰਕ ਨੂੰ ਟੋਕਨ ਜਾਰੀ ਕਰਨ ਤੋਂ ਪਹਿਲਾਂ ਬੈਂਕ ਤੋਂ ਆਗਿਆ ਲੈਣੀ ਪੈ ਸਕਦੀ ਹੈ। ਇਸ ਸੇਵਾ ਦਾ ਲਾਭ ਚੁੱਕਣ ਲਈ ਗਾਹਕ ਨੂੰ ਕਈ ਚਾਰਜ ਨਹੀਂ ਦੇਣਾ ਹੋਵੇਗਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Google ਨੂੰ ਇਕ ਹੋਰ ਝਟਕਾ, ਹੁਣ EU ਨੇ ਲਗਾਇਆ 32,000 ਕਰੋੜ ਰੁਪਏ ਦਾ ਜੁਰਮਾਨਾ
NEXT STORY