ਜਲੰਧਰ (ਵਰੁਣ)-ਮੁਹੱਲਾ ਗੋਬਿੰਦਗੜ੍ਹ ਵਿਚ 20 ਮਰਲੇ ਦਾ ਮਕਾਨ ਵੇਚਣ ਦੇ ਨਾਂ ’ਤੇ ਪੇਮੈਂਟ ਲੈ ਕੇ ਮੁਕਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਕੇਸ ਦਰਜ ਹੋਣ ਨਾਲ ਹੀ ਦੋਸ਼ੀ ਫਰਾਰ ਹੋ ਗਿਆ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਰੇਡ ਕੀਤੀਆਂ ਜਾ ਰਹੀਆਂ ਹਨ।
ਥਾਣਾ ਨਵੀਂ ਬਾਰਾਦਰੀ ਨੂੰ ਦਿੱਤੀ ਸ਼ਿਕਾਇਤ ਵਿਚ ਰਮਾ ਗੁਪਤਾ ਨਿਵਾਸੀ ਸ਼ਕਤੀ ਨਗਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੇ ਮੁਹੱਲਾ ਗੋਬਿੰਦਗੜ੍ਹ ਵਿਚ 20 ਮਰਲੇ ਦਾ ਮਕਾਨ ਵੇਖਿਆ ਸੀ। ਮਕਾਨ ਪਸੰਦ ਆਉਣ ’ਤੇ ਉਸ ਦੀ ਨਿਊ ਬਸੰਤ ਨਗਰ ਨਿਵਾਸੀ ਵਰੁਣ ਭੱਲਾ ਨਾਲ ਡੀਲ ਹੋਈ। ਮਕਾਨ ਦੇ ਸਾਰੇ ਦਸਤਾਵੇਜ਼ ਅਤੇ 48 ਲੱਖ ਰੁਪਏ ਉਸ ਨੇ ਵਰੁਣ ਭੱਲਾ ਨੂੰ ਦੇ ਦਿੱਤੇ ਪਰ ਕਾਫ਼ੀ ਸਮੇਂ ਤੋਂ ਵਰੁਣ ਭੱਲਾ ਰਜਿਸਟਰੀ ਕਰਵਾਉਣ ਲਈ ਟਾਲਮਟੋਲ ਕਰਦਾ ਰਿਹਾ। ਜਦੋਂ ਰਮਾ ਗੁਪਤਾ ਵੱਲੋਂ ਵਾਰ-ਵਾਰ ਕਹਿਣ ’ਤੇ ਵੀ ਰਜਿਸਟਰੀ ਨਹੀਂ ਹੋਈ ਤਾਂ ਉਸ ਨੇ ਵਰੁਣ ਭੱਲਾ ਨੂੰ ਪੈਸੇ ਵਾਪਸ ਕਰਨ ਲਈ ਕਿਹਾ।
ਇਹ ਵੀ ਪੜ੍ਹੋ: ਖ਼ਤਰੇ ਦੀ ਘੰਟੀ! ਪਿਆਕੜਾਂ ਲਈ ਵੱਡੀ ਖ਼ਬਰ, ਨਵੇਂ ਹੁਕਮ ਜਾਰੀ, ਸ਼ਰਾਬ ਦੇ ਵੱਡੇ ਬ੍ਰਾਂਡਾਂ ਦੇ ਨਾਂ 'ਤੇ ਹੋ ਰਿਹੈ...
ਇਸ ’ਤੇ ਦੋਸ਼ੀ ਨੇ ਫ਼ੋਨ ਉਠਾਉਣਾ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਪੈਸੇ ਦੇਣ ਤੋਂ ਮੁਕਰ ਗਿਆ। ਰਮਾ ਗੁਪਤਾ ਨੇ ਇਸ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਵਰੁਣ ਭੱਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਫ਼ਿਲਹਾਲ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਅਤੇ ਪੁਲਸ ਉਸ ਦੀ ਤਲਾਸ਼ ਵਿਚ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਜਬਰ-ਜ਼ਿਨਾਹ ਮਗਰੋਂ ਕਤਲ ਕੀਤੀ ਕੁੜੀ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦਾ ਵੱਡਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਨੀਵੀਰ ਭਰਤੀ ਰੈਲੀ ਦਾ ਨਤੀਜਾ ਐਲਾਨਿਆ ! ਜਾਰੀ ਹੋਈ List, ਵੇਖੋ ਪੂਰੇ ਵੇਰਵੇ
NEXT STORY