ਨਵੀਂ ਦਿੱਲੀ- ਡਿਜੀਟਲ ਪੇਮੈਂਟ ਸਰਵਿਸ ਕੰਪਨੀ ਪੇਟੀਐੱਮ ਨੇ 4 ਬੈਂਕਾਂ ਨੂੰ ਆਈ. ਪੀ. ਓ. ਜਾਰੀ ਕਰਨ ਲਈ ਨਿਯੁਕਤ ਕੀਤਾ ਹੈ। ਇਨ੍ਹਾਂ ਚਾਰ ਬੈਂਕਾਂ ਵਿਚ ਜੇ. ਪੀ. ਮਾਰਗਨ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼ ਤੇ ਮਾਰਗਨ ਸਟੈਨਲੀ ਹਨ। ਰਿਪੋਰਟਾਂ ਮੁਤਾਬਕ, ਪੇਟੀਐੱਮ ਨੇ ਇਨ੍ਹਾਂ 4 ਬੈਂਕਾਂ ਨੂੰ ਇਸ਼ੂ ਲਈ ਨਿਯੁਕਤ ਕੀਤਾ ਹੈ।
ਪੇਟੀਐੱਮ ਦੀ ਯੋਜਨਾ ਆਈ. ਪੀ. ਓ. ਜ਼ਰੀਏ 218 ਅਰਬ ਰੁਪਏ ਯਾਨੀ ਤਕਰੀਬਨ 3 ਅਰਬ ਡਾਲਰ ਜੁਟਾਉਣ ਦੀ ਹੈ। ਇਸ ਦੇ ਨਾਲ ਇਹ ਦੇਸ਼ ਵਿਚ ਹੁਣ ਤੱਕ ਦਾ ਸਭ ਵੱਡਾ ਆਈ. ਪੀ. ਓ. ਲਿਆਉਣ ਵਾਲੀ ਕੰਪਨੀ ਬਣ ਜਾਵੇਗੀ।
ਰਿਪੋਰਟਾਂ ਮੁਤਾਬਕ, ਦੇਸ਼ ਦੀ ਸਭ ਤੋਂ ਵੱਡੀ ਡਿਜੀਟਲ ਪੇਮੈਂਟ ਕੰਪਨੀ ਪੇਟੀਐੱਮ ਇਸ ਸਾਲ ਨਵੰਬਰ ਵਿਚ ਦਿਵਾਲੀ ਦੇ ਆਸਪਾਸ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈ. ਪੀ. ਓ. ਲਿਆਉਣ ਦੀ ਤਿਆਰੀ ਵਿਚ ਹੈ। ਕੰਪਨੀ ਜੁਲਾਈ ਵਿਚ ਆਈ. ਪੀ. ਓ. ਲਈ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਪੇਟੀਐੱਮ ਦੀ ਪੇਰੈਂਟ ਕੰਪਨੀ ਵਨ97 ਕਮਿਊਨੀਕੇਸ਼ਨਸ ਦੇ ਨਿਰਦੇਸ਼ਕ ਮੰਡਲ ਨੇ ਹਾਲ ਹੀ ਵਿਚ ਆਈ. ਪੀ. ਓ. ਲਈ ਮਨਜ਼ੂਰੀ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਆਈ. ਪੀ. ਓ. ਵਿਚ ਤਾਜ਼ਾ ਸ਼ੇਅਰਾਂ ਦੇ ਨਾਲ ਕੰਪਨੀ ਦੇ ਪ੍ਰਮੋਟਰ ਤੇ ਮੌਜੂਦਾ ਨਿਵੇਸ਼ਕ ਆਫ਼ਰ ਫਾਰ ਸੇਲ ਜ਼ਰੀਏ ਸ਼ੇਅਰ ਜਾਰੀ ਕਰਨਗੇ, ਤਾਂ ਕਿ ਕੁਝ ਕੰਪਨੀਆਂ ਨੂੰ ਬਾਹਰ ਨਿਕਲਣ ਦਾ ਰਸਤਾ ਮਿਲੇ। ਜੇਕਰ ਇਹ ਆਈ. ਪੀ. ਓ. ਸਫ਼ਲ ਹੁੰਦਾ ਹੈ ਤਾਂ ਇਹ ਕੋਲ ਇੰਡੀਆ ਨੂੰ ਪਛਾੜ ਜਾਵੇਗੀ,। ਕੋਲ ਇੰਡੀਆ ਨੇ 2010 ਵਿਚ ਆਈ. ਪੀ. ਓ. ਜ਼ਰੀਏ 15,000 ਕਰੋੜ ਰੁਪਏ ਤੋਂ ਵੱਧ ਰਕਮ ਜੁਟਾਈ ਸੀ।
ਬਾਜ਼ਾਰ 'ਚ ਗਿਰਾਵਟ ਜਾਰੀ, ਸੈਂਸੈਕਸ 178 ਅੰਕ ਡਿੱਗਾ ਤੇ ਨਿਫਟੀ 15,691 ਦੇ ਪੱਧਰ 'ਤੇ ਬੰਦ
NEXT STORY