ਬਿਜ਼ਨੈੱਸ ਡੈਸਕ - ਇਸ ਸਾਲ ਜੀਰੇ ਦੀ ਹੋਈ ਮਹਿੰਗਾਈ ਕਾਰਨ ਖਪਤਕਾਰ ਕਾਫ਼ੀ ਪਰੇਸ਼ਾਨ ਰਹੇ। ਹੁਣ ਇਸ ਸਾਲ ਦੇ ਅੰਤ ਵਿੱਚ ਉਨ੍ਹਾਂ ਨੂੰ ਇਸ ਮਹਿੰਗਾਈ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਜੀਰੇ ਦੀ ਬਿਜਾਈ ਵੱਧਣ ਕਾਰਨ ਇਸ ਦੀਆਂ ਕੀਮਤਾਂ ਘਟਣੀਆਂ ਸ਼ੁਰੂ ਹੋ ਗਈਆਂ ਹਨ। ਵਾਇਦਾ ਬਾਜ਼ਾਰ 'ਚ 65 ਹਜ਼ਾਰ ਰੁਪਏ ਤੱਕ ਵਿਕਣ ਵਾਲਾ ਜੀਰਾ ਹੁਣ 40 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਵਿਕ ਰਿਹਾ ਹੈ। ਇਸ ਨਾਲ ਇਕ ਹਫ਼ਤੇ 'ਚ ਇਸ ਦੀਆਂ ਕੀਮਤਾਂ 'ਚ ਕਰੀਬ 14 ਫ਼ੀਸਦੀ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ
ਦੱਸ ਦੇਈਏ ਕਿ ਜੀਰੇ ਦੇ ਸਸਤੇ ਹੋਣ ਦਾ ਕਾਰਨ ਇਸ ਦੀ ਬਿਜਾਈ ਵਿੱਚ ਭਾਰੀ ਵਾਧਾ ਹੋਇਆ ਹੈ। ਜੀਰੇ ਦੀਆਂ ਕੀਮਤਾਂ 10 ਦਿਨਾਂ 'ਚ 14 ਫ਼ੀਸਦੀ ਘਟੀਆਂ ਹਨ, ਜਿਸ ਨਾਲ ਖਪਤਕਾਰ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਜੀਰੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਮੋਡਿਟੀ ਐਕਸਚੇਂਜ ਨੈਸ਼ਨਲ ਕਮੋਡਿਟੀ ਐਂਡ ਡੈਰੀਵੇਟਿਵਜ਼ ਐਕਸਚੇਂਜ (NCDEX) 'ਤੇ ਜੀਰੇ ਦਾ ਜਨਵਰੀ 2024 ਦਾ ਕਰਾਰ 10 ਦਿਨ ਪਹਿਲਾਂ 46,120 ਰੁਪਏ ਦੀ ਕੀਮਤ 'ਤੇ ਬੰਦ ਹੋਇਆ ਸੀ, ਜੋ ਸ਼ੁੱਕਰਵਾਰ ਨੂੰ ਡਿੱਗ ਕੇ 39,470 ਰੁਪਏ 'ਤੇ ਆ ਗਿਆ ਸੀ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਇਸ ਤਰ੍ਹਾਂ ਜੀਰੇ ਦੀ ਭਵਿੱਖੀ ਕੀਮਤ 14.41 ਫ਼ੀਸਦੀ ਤੱਕ ਡਿੱਗ ਗਈ ਹੈ। ਦੂਜੇ ਪਾਸੇ ਇਸ ਸਾਲ ਕੀਮਤਾਂ ਜ਼ਿਆਦਾ ਹੋਣ ਕਾਰਨ ਕਿਸਾਨਾਂ ਨੇ ਜੀਰੇ ਦੀ ਬਿਜਾਈ 'ਤੇ ਜ਼ੋਰ ਦਿੱਤਾ। ਗੁਜਰਾਤ 'ਚ 4 ਦਸੰਬਰ ਤੱਕ 3.76 ਲੱਖ ਹੈਕਟੇਅਰ 'ਚ ਜੀਰੇ ਦੀ ਬਿਜਾਈ ਹੋਈ ਸੀ, ਜੋ ਕਿ ਪਿਛਲੀ ਇਸੇ ਮਿਆਦ 'ਚ 1.44 ਲੱਖ ਹੈਕਟੇਅਰ 'ਚ ਹੋਈ ਬਿਜਾਈ ਤੋਂ 161 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ
ਰਾਜਸਥਾਨ ਵਿੱਚ ਜੀਰੇ ਦੇ ਰਕਬੇ ਵਿੱਚ 13 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਰਾਜਸਥਾਨ ਵਿੱਚ 6.32 ਲੱਖ ਹੈਕਟੇਅਰ ਵਿੱਚ ਜੀਰੇ ਦੀ ਬਿਜਾਈ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਜਨਵਰੀ ਦੇ ਠੇਕੇ ਦੀਆਂ ਕੀਮਤਾਂ 35,000 ਰੁਪਏ ਤੋਂ ਹੇਠਾਂ ਆ ਸਕਦੀਆਂ ਹਨ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਉਣ ਵਾਲੇ ਮਹੀਨਿਆਂ 'ਚ UAE ਤੋਂ ਕੱਚੇ ਤੇਲ ਦੀ ਦਰਾਮਦ 'ਚ ਹੋ ਸਕਦੈ ਵਾਧਾ, ਜਾਣੋ ਕਿਉਂ
NEXT STORY