ਨਵੀਂ ਦਿੱਲੀ (ਯੂ. ਐੱਨ. ਆਈ.)-ਪੈਟਰੋਲ-ਡੀਜ਼ਲ ਦੇ ਮੁੱਲ ਇਕ ਦਿਨ ਸਥਿਰ ਰਹਿਣ ਤੋਂ ਬਾਅਦ ਅੱਜ ਫਿਰ ਘਟੇ ਅਤੇ ਦਿੱਲੀ ’ਚ ਪੈਟਰੋਲ ਢਾਈ ਮਹੀਨੇ ਅਤੇ ਡੀਜ਼ਲ ਡੇਢ ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਿਆ। ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਅਨੁਸਾਰ ਦਿੱਲੀ ’ਚ ਪੈਟਰੋਲ ਅੱਜ 24 ਪੈਸੇ ਸਸਤਾ ਹੋ ਕੇ 73.36 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ, ਜੋ 13 ਨਵੰਬਰ 2019 ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਇੱਥੇ ਡੀਜ਼ਲ ਦੀ ਕੀਮਤ ਵੀ 22 ਪੈਸੇ ਘੱਟ ਹੋ ਕੇ 66.36 ਰੁਪਏ ਪ੍ਰਤੀ ਲਿਟਰ ਰਹਿ ਗਈ। ਇਹ ਪਿਛਲੇ ਸਾਲ 20 ਦਸੰਬਰ ਤੋਂ ਬਾਅਦ ਦਾ ਹੇਠਲਾ ਪੱਧਰ ਹੈ।
ਬੀ. ਐੱਸ.-6 ਨਾਲ ਲੱਗੇਗਾ ਲੋਕਾਂ ਨੂੰ ਝਟਕਾ, ਮਹਿੰਗਾ ਹੋ ਸਕਦੈ ਪੈਟਰੋਲ-ਡੀਜ਼ਲ
NEXT STORY