ਨਵੀਂ ਦਿੱਲੀ- ਮਹਿੰਗੇ ਪੈਟਰੋਲ-ਡੀਜ਼ਲ ਦੀ ਮਾਰ ਨਾਲ ਜੂਝ ਰਹੇ ਲੋਕਾਂ ਨੂੰ ਜਲਦ ਹੀ ਰਾਹਤ ਦੀ ਖ਼ਬਰ ਮਿਲ ਸਕਦੀ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 'ਤੇ ਨਜ਼ਰ ਰੱਖ ਰਹੀਆਂ ਹਨ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਂਦੀ ਹੈ ਤਾਂ ਇਸ ਮਹੀਨੇ ਦੇ ਅੰਤ ਤੱਕ ਪੈਟਰੋਲ, ਡੀਜ਼ਲ ਕੀਮਤਾਂ ਵਿਚ ਕਟੌਤੀ ਹੋ ਸਕਦੀ ਹੈ।
ਇਸ ਹਫ਼ਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 77 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਸੀ। ਹਾਲਾਂਕਿ, ਉਤਪਾਦਨ ਵਿਚ ਕਟੌਤੀ ਨੂੰ ਲੈ ਕੇ ਓਪੇਕ ਅਤੇ ਉਸ ਦੇ ਸਹਿਯੋਗੀ ਕੱਚੇ ਤੇਲ ਉਤਪਾਦਕਾਂ ਵਿਚਕਾਰ ਮਤਭੇਦ ਚੱਲ ਰਿਹਾ ਹੈ। ਮੌਜੂਦਾ ਸਮੇਂ ਬ੍ਰੈਂਟ ਕੱਚਾ ਤੇਲ 75 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੈ।
ਗੌਰਤਲਬ ਹੈ ਕਿ ਮਈ, ਜੂਨ ਅਤੇ ਜੁਲਾਈ ਵਿਚ ਹੁਣ ਤੱਕ 71 ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 38 ਵਾਰ ਵਾਧਾ ਹੋਇਆ ਹੈ। ਇਸ ਨਾਲ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਪਣੇ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ- ਕੋਵੈਕਸੀਨ ਨੂੰ ਲੈ ਕੇ ਵੱਡੀ ਖ਼ਬਰ: ਜਲਦ WHO ਦੀ ਲਿਸਟ 'ਚ ਹੋ ਸਕਦੀ ਹੈ ਸ਼ਾਮਲ
ਦੇਸ਼ ਦੇ 21 ਸੂਬਿਆਂ ਵਿਚ ਪੈਟਰੋਲ ਲਗਭਗ 100 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ, ਕਰਨਾਟਕ, ਮਣੀਪੁਰ, ਤੇਲੰਗਾਨਾ, ਪੰਜਾਬ, ਸਿੱਕਮ, ਓਡੀਸ਼ਾ, ਕੇਰਲ, ਦਿੱਲੀ, ਤਾਮਿਲਨਾਡੂ ਅਤੇ ਰਾਜਸਥਾਨ ਦੇ ਸਾਰੇ ਜ਼ਿਲ੍ਹਿਆਂ ਵਿਚ ਪੈਟਰੋਲ 100 ਰੁਪਏ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਓਡੀਸ਼ਾ, ਆਂਧਰਾ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਇਹ 100 ਰੁਪਏ ਤੋਂ ਉੱਪਰ ਚਲਾ ਗਿਆ ਹੈ। ਮਈ ਤੇ ਜੂਨ ਵਿਚ ਪੈਟਰੋਲ 8.41 ਰੁਪਏ ਅਤੇ ਡੀਜ਼ਲ 8.45 ਰੁਪਏ ਮਹਿੰਗਾ ਹੋਇਆ ਸੀ। ਜੁਲਾਈ ਵਿਚ ਹੁਣ ਤੱਕ ਪੈਟਰੋਲ ਦੀ ਕੀਮਤ ਵਿਚ 2.10 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 72 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ- ਪਹਿਲੀ ਵਾਰ ਪਰਦੇ ’ਤੇ ਦਿਖੇਗੀ ਰਿਤਿਕ ਰੌਸ਼ਨ ਤੇ ਦੀਪਿਕਾ ਪਾਦੁਕੋਣ ਦੀ ਜੋੜੀ
‘ਬੈਂਕਾਂ ’ਤੇ ਗ੍ਰੋਥ ਵਧਾਉਣ ਦੀ ਜ਼ਿੰਮੇਵਾਰੀ, ਪਰ ਓਹੀ ਬਣ ਰਹੇ ਆਰਥਿਕ ਰਿਕਵਰੀ ’ਚ ਰੁਕਾਵਟ’
NEXT STORY