ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 2 ਦਿਨ ਵਧ ਰਹੀਆਂ ਹਨ। ਅੱਜ ਪੈਟਰੋਲ ਦੀ ਕੀਮਤ 19 ਪੈਸੇ ਤਾਂ ਡੀਜ਼ਲ 29 ਪੈਸੇ ਮਹਿੰਗਾ ਹੋਇਆ ਹੈ। ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਖਰੀਦਣ ਲਈ ਤੁਹਾਨੂੰ 69.26 ਰੁਪਏ ਚੁਕਾਉਣੇ ਹੋਣਗੇ ਤਾਂ ਉਧਰ ਡੀਜ਼ਲ ਲਈ 63.10 ਰੁਪਏ ਚੁਕਾਉਣੇ ਹੋਣਗੇ।
ਕਿਉਂ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ
ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇਕ ਹਫਤੇ 'ਚ 5 ਫੀਸਦੀ ਤੱਕ ਉਛਲ ਗਈਆਂ ਹਨ। ਕੀਮਤਾਂ 'ਚ ਤੇਜ਼ੀ ਦੇ ਪਿੱਛੇ ਓਪੇਕ ਦੇਸ਼ਾਂ ਵਲੋਂ ਕੱਚੇ ਤੇਲ ਦੇ ਉਤਪਾਦਨ 'ਚ ਕੀਤੀ ਗਈ ਕਟੌਤੀ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਵਲੋਂ 2018 ਦੇ ਅੰਤ 'ਚ ਸਪਲਾਈ 'ਚ ਕਟੌਤੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਰੂਸ ਸਮੇਤ ਕੁੱਝ ਸਹਿਯੋਗੀਆਂ ਨੇ ਮੁੜ-ਸਪਲਾਈ ਦੇ ਉਦੇਸ਼ ਨਾਲ ਤੇਲ ਬਾਜ਼ਾਰ ਨੂੰ ਸੰਤੁਲਨ 'ਚ ਲਿਆਉਂਦਾ।

ਪੈਟਰੋਲ ਦੀ ਕੀਮਤ
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ 69.26 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਮੁੰਬਈ 'ਚ ਇਹ 74.91 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 71.39 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 71.87 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਡੀਜ਼ਲ ਦੀਆਂ ਕੀਮਤਾਂ
ਉੱਧਰ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਡੀਜ਼ਲ 63.10 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 66.04 ਰੁਪਏ, ਕੋਲਕਾਤਾ 'ਚ 64.87 ਰੁਪਏ ਅਤੇ ਚੇਨਈ 'ਚ 66.62 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ 74.25 ਅਤੇ ਡੀਜ਼ਲ 63.09 ਰੁਪਏ ਪ੍ਰ੍ਰਤੀ ਲੀਟਰ ਹੈ। ਲੁਧਿਆਣਾ 'ਚ 74.72 ਰੁਪਏ, ਡੀਜ਼ਲ 63.49 ਰੁਪਏ ਪ੍ਰਤੀ ਲੀਟਰ, ਅੰਮ੍ਰਿਤਸਰ 74.86 ਅਤੇ ਡੀਜ਼ਲ 63.62 ਰੁਪਏ ਪ੍ਰਤੀ ਲੀਟਰ,ਪਟਿਆਲਾ 'ਚ 74.65 ਅਤੇ ਡੀਜ਼ਲ 63.43 ਰੁਪਏ ਪ੍ਰਤੀ ਲੀਟਰ, ਚੰਡੀਗੜ੍ਹ 'ਚ 65.50 ਅਤੇ ਡੀਜ਼ਲ 60.10 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਭਾਰਤ ਦੀ ਵਾਧਾ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ : ADB
NEXT STORY