ਨਵੀਂ ਦਿੱਲੀ- ਕੌਮਾਂਤਰੀ ਮਾਰਕੀਟ 'ਚ ਕੱਚੇ ਤੇਲ (ਕਰੂਡ) ਦੀ ਕੀਮਤ 7 ਮਹੀਨੇ ਦੀ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਹਾਲੇ ਕਰੂਡ ਦੇ ਭਾਅ 92 ਡਾਲਰ ਪ੍ਰਤੀ ਬੈਰਲ 'ਤੇ ਹਨ ਅਤੇ ਮਾਹਰ ਕੀਮਤਾਂ 'ਚ ਅੱਗੇ ਹੋਰ ਕਟੌਤੀ ਦਾ ਅਨੁਮਾਨ ਜਤਾ ਰਹੇ ਹਨ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 3 ਰੁਪਏ ਪ੍ਰਤੀ ਲੀਟਰ ਤੱਕ ਘੱਟ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਫਰਵਰੀ 'ਚ ਕੱਚਾ ਤੇਲ 90 ਡਾਲਰ ਪ੍ਰਤੀ ਬੈਰਲ ਦੇ ਕਰੀਬ ਸੀ, ਜੋ ਜੂਨ 'ਚ 125 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ।
ਆਈ.ਆਈ.ਐੱਫ.ਐੱਲ. ਸਕਿਓਰਟੀਜ਼ ਦੇ ਵਾਈਸ ਪ੍ਰੈਸੀਡੈਂਟ (ਕਮੋਡਿਟੀ ਐਂਡ ਕਰੰਸੀ) ਅਨੁਜ ਗੁਪਤਾ ਅਨੁਸਾਰ ਆਉਣ ਵਾਲੇ ਦਿਨਾਂ 'ਚ ਕਰੂਡ 85 ਡਾਲਰ ਪ੍ਰਤੀ ਬੈਰਲ 'ਤੇ ਜਾ ਸਕਦਾ ਹੈ। ਅਜਿਹੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2 ਤੋਂ 3 ਰੁਪਏ ਪ੍ਰਤੀ ਲੀਟਰ ਦੀ ਕਮੀ ਆ ਸਕਦੀ ਹੈ। ਰੇਟਿੰਗ ਏਜੰਸੀ ਇਕਰਾ ਦੇ ਵਾਈਸ ਪ੍ਰੈਸੀਜੈਂਟ ਅਤੇ ਕੋ-ਗਰੁੱਪ ਹੈੱਡ ਪ੍ਰਸ਼ਾਂਤ ਵਸ਼ਿਸ਼ਠ ਮੁਤਾਬਕ ਕੱਚਾ ਤੇਲ 1 ਡਾਲਰ ਪ੍ਰਤੀ ਬੈਰਲ ਮਹਿੰਗਾ ਹੋਣ 'ਤੇ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 55-60 ਪੈਸੇ ਪ੍ਰਤੀ ਲੀਟਰ ਵਧ ਜਾਂਦੀ ਹੈ। ਇਸ ਤਰ੍ਹਾਂ ਇਸ 'ਚ 1 ਡਾਲਰ ਦੀ ਕਮੀ ਹੋਣ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵੀ 55-60 ਪੈਸੇ ਪ੍ਰਤੀ ਲੀਟਰ ਘੱਟ ਹੋ ਜਾਂਦੀਆਂ ਹਨ।
ਤਿੰਨ ਮਹੀਨੇ 'ਚ 26 ਫੀਸਦੀ ਸਸਤਾ ਹੋਇਆ ਕਰੂਡ ਆਇਲ
ਇੰਟਰਨੈਸ਼ਨਲ ਮਾਰਕੀਟ 'ਚ ਕਰੂਡ ਦੀਆਂ ਕੀਮਤਾਂ ਜੂਨ 'ਚ 125 ਡਾਲਰ ਪ੍ਰਤੀ ਬੈਰਲ ਦੇ ਕਰੀਬ ਸਨ, ਜੋ ਸਤੰਬਰ ਦੇ ਪਹਿਲੇ ਹਫਤੇ 'ਚ 92 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈਆਂ। ਇਸ ਹਿਸਾਬ ਨਾਲ ਕਰੂਡ ਕਰੀਬ 26 ਫੀਸਦੀ ਕਮਜ਼ੋਰ ਹੋ ਚੁੱਕਾ ਹੈ। ਚੀਨ ਅਤੇ ਯੂਰਪ ਦੇ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਦਬਾਅ 'ਚ ਹਨ। ਅਜਿਹੇ 'ਚ ਅੱਗੇ ਵੀ ਕਰੂਡ ਦੀ ਡਿਮਾਂਡ ਕਮਜ਼ੋਰ ਰਹਿ ਸਕਦੀ ਹੈ।
22 ਮਈ ਤੋਂ ਦੇਸ਼ 'ਚ ਪੈਟਰੋਲ-ਡੀਜ਼ਲ ਦੇ ਭਾਅ ਸਥਿਰ
22 ਮਈ ਨੂੰ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘੱਟ ਕੀਤੀ ਸੀ। ਪੈਟਰੋਲ 'ਤੇ ਐਕਸਾਈਜ਼ ਡਿਊਟੀ 8 ਰੁਪਏ ਅਤੇ ਡੀਜ਼ਲ 'ਤੇ 6 ਰੁਪਏ ਘਟਾ ਦਿੱਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਨਾ ਕੋਈ ਕਟੌਤੀ ਹੋਈ ਹੈ ਅਤੇ ਹੀ ਕੀਮਤਾਂ ਵਧਾਈਆਂ ਗਈਆਂ ਹਨ।
ਇੰਟਰਨੈਸ਼ਨਲ ਮਾਰਕੀਟ ਦੇ ਆਧਾਰ 'ਤੇ ਤੈਅ ਹੁੰਦੇ ਹਨ ਪੈਟਰੋਲ-ਡੀਜ਼ਲ ਦੇ ਭਾਅ
ਜੂਨ 2010 ਤੱਕ ਕੇਂਦਰ ਸਰਕਾਰ ਪੈਟਰੋਲ ਦੀ ਕੀਮਤ ਨਿਰਧਾਰਿਤ ਕਰਦੀ ਸੀ ਅਤੇ ਹਰ ਦਿਨ 'ਚ ਇਸ ਨੂੰ ਬਦਲਿਆ ਜਾਂਦਾ ਸੀ। 26 ਜੂਨ 2010 ਦੇ ਬਾਅਦ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ ਦਾ ਨਿਰਧਾਰਨ ਆਇਲ ਕੰਪਨੀਆਂ ਦੇ ਉੱਪਰ ਛੱਡ ਦਿੱਤਾ। ਇਸ ਤਰ੍ਹਾਂ ਅਕਤੂਬਰ 2014 ਤੱਕ ਡੀਜ਼ਲ ਦੀ ਕੀਮਤ ਵੀ ਸਰਕਾਰ ਨਿਰਧਾਰਤ ਕਰਦੀ ਸੀ, ਪਰ 19 ਅਕਤੂਬਰ 2014 ਤੋਂ ਸਰਕਾਰ ਨੇ ਇਹ ਕੰਮ ਵੀ ਆਇਲ ਕੰਪਨੀਆਂ ਨੂੰ ਸੌਂਪ ਦਿੱਤਾ।
ਹਾਲੇ ਆਇਲ ਕੰਪਨੀਆਂ ਕੌਮਾਂਤਰੀ ਮਾਰਕੀਟ 'ਚ ਕੱਚੇ ਤੇਲ ਦੀ ਕੀਮਤ, ਐਕਸਚੇਂਜ ਰੇਟ, ਟੈਕਸ, ਪੈਟਰੋਲ-ਡੀਜ਼ਲ ਦੇ ਟਰਾਂਸਪੋਰੇਟੇਸ਼ਨ ਦਾ ਖਰਚ ਅਤੇ ਬਾਕੀ ਕਈ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਰੋਜ਼ਾਨਾ ਪੈਟਰੋਲ-ਡੀਜ਼ਲ ਦੀ ਕੀਮਤ ਨਿਰਧਾਰਤ ਕਰਦੀ ਹੈ।
ਭਾਰਤ ਜ਼ਰੂਰਤ ਦਾ 85 ਫੀਸਦੀ ਕੱਚਾ ਤੇਲ ਕਰਦਾ ਹੈ ਇੰਪੋਰਟ
ਅਸੀਂ ਆਪਣੀ ਲੋੜ ਦਾ 85 ਫੀਸਦੀ ਤੋਂ ਜ਼ਿਆਦਾ ਕੱਚਾ ਤੇਲ ਬਾਹਰ ਤੋਂ ਖਰੀਦਦੇ ਹਾਂ। ਇਸ ਦੀ ਕੀਮਤ ਸਾਨੂੰ ਡਾਲਰ 'ਚ ਚੁਕਾਉਣੀ ਪੈਂਦੀ ਹੈ। ਅਜਿਹੇ 'ਚ ਕੱਚੇ ਤੇਲ ਦੀ ਕੀਮਤ ਵਧਣ ਅਤੇ ਡਾਲਰ ਮਜ਼ਬੂਤ ਹੋਣ ਨਾਲ ਪੈਟਰੋਲ-ਡੀਜ਼ਲ ਮਹਿੰਗੇ ਹੋਣ ਲੱਗਦੇ ਹਨ। ਕੱਚਾ ਤੇਲ ਬੈਰਲ 'ਚ ਆਉਂਦਾ ਹੈ। ਇਕ ਬੈਰਲ ਭਾਵ 159 ਲੀਟਰ ਕੱਚਾ ਤੇਲ ਹੁੰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।
ਕ੍ਰਿਪਟੋਕਰੰਸੀ ਇਥੇਰੀਅਮ ਬਦਲੇਗੀ ਤਕਨਾਲੋਜੀ, ਕਾਰਬਨ ਉਤਸਰਜਨ 'ਚ ਆਵੇਗੀ ਕਮੀ
NEXT STORY