ਜਲੰਧਰ— ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੱਡੀ ਰਾਹਤ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਸਸਤਾ ਹੋਣ ਨਾਲ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ 'ਚ 2 ਰੁਪਏ 69 ਪੈਸੇ ਅਤੇ ਡੀਜ਼ਲ ਦੇ ਰੇਟ 'ਚ 2 ਰੁਪਏ 33 ਪੈਸੇ ਦੀ ਕਟੌਤੀ ਕੀਤੀ ਗਈ ਹੈ।
ਪੰਜਾਬ 'ਚ ਪੈਟਰੋਲ ਦੀ ਕੀਮਤ 72 ਰੁਪਏ ਤੋਂ ਥੱਲ੍ਹੇ ਚਲੀ ਗਈ ਹੈ। ਇੰਨਾ ਹੀ ਨਹੀਂ ਸਾਊਦੀ ਅਤੇ ਰੂਸ ਵਿਚਕਾਰ ਤੇਲ ਸਪਲਾਈ 'ਤੇ ਛਿੜੇ ਪ੍ਰਾਈਸ ਵਾਰ ਕਾਰਨ ਕੀਮਤਾਂ 'ਚ ਹੋਰ ਕਮੀ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਕੱਚਾ ਤੇਲ ਭਾਰੀ ਸਸਤਾ ਹੋਣ ਦੇ ਮੱਦੇਨਜ਼ਰ 11 ਮਾਰਚ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਦਿੱਲੀ 'ਚ ਪੈਟਰੋਲ ਦੀ ਕੀਮਤ 2 ਰੁਪਏ 69 ਪੈਸੇ ਘਟਾ ਕੇ 70.29 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 2 ਰੁਪਏ 33 ਪੈਸੇ ਘੱਟ ਕਰਕੇ 63.01 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਹੈ।
ਪੰਜਾਬ 'ਚ ਕੀਮਤਾਂ-
ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 70 ਰੁਪਏ 36 ਪੈਸੇ ਅਤੇ ਡੀਜ਼ਲ ਦੀ 62 ਰੁਪਏ 09 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ 'ਚ ਪੈਟਰੋਲ ਦੀ ਕੀਮਤ 70 ਰੁਪਏ 89 ਪੈਸੇ ਅਤੇ ਡੀਜ਼ਲ ਦੀ 62 ਰੁਪਏ 58 ਪੈਸੇ ਹੈ। ਲੁਧਿਆਣਾ ਸ਼ਹਿਰ 'ਚ ਪੈਟਰੋਲ ਦੀ ਕੀਮਤ 70 ਰੁਪਏ 83 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 62 ਰੁਪਏ 52 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਪਟਿਆਲਾ 'ਚ ਪੈਟਰੋਲ ਦੀ ਕੀਮਤ 70 ਰੁਪਏ 74 ਪੈਸੇ ਅਤੇ ਡੀਜ਼ਲ ਦੀ ਕੀਮਤ 62 ਰੁਪਏ 44 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 71 ਰੁਪਏ 15 ਪੈਸੇ ਅਤੇ ਡੀਜ਼ਲ ਦੀ 62 ਰੁਪਏ 81 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 66 ਰੁਪਏ 48 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 59 ਰੁਪਏ 99 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।
ਇਹ ਵੀ ਪੜ੍ਹੋ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►ਲੋਨ ਗਾਹਕਾਂ ਲਈ ਵੱਡੀ ਗੁੱਡ ਨਿਊਜ਼ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ
ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਰਿਹਾ ਤੇਜ਼ੀ ਦਾ ਰੁਖ਼
NEXT STORY