ਨਵੀਂ ਦਿੱਲੀ(ਗੱਲਬਾਤ) - ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਨਰਮੀ ਕਾਰਨ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 12 ਦਿਨਾਂ ਦੇ ਵਾਧੇ ਤੋਂ ਬਾਅਦ ਘਰੇਲੂ ਬਾਜ਼ਾਰ ਵਿਚ ਥੋੜ੍ਹੀ ਰਾਹਤ ਮਿਲੀ ਹੈ। ਅੱਜ ਉਨ੍ਹਾਂ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਰਾਜਧਾਨੀ ਦਿੱਲੀ ਵਿਚ ਕੱਲ੍ਹ ਪੈਟਰੋਲ 39 ਪੈਸੇ ਚੜ੍ਹ ਕੇ 90.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 37 ਪੈਸੇ ਵੱਧ ਕੇ 80.97 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਐਲਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, 2 ਦਿਨ ਹੀ ਨੰਬਰ 1 ’ਤੇ ਟਿਕ ਸਕੇ ਜੈੱਫ ਬੇਜੋਸ
ਸਰਕਾਰੀ ਤੇਲ ਦੀ ਮਾਰਕੀਟਿੰਗ ਕਰਨ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਅੱਜ ਇਨ੍ਹਾਂ ਦੋਵਾਂ ਈਂਧਣ ਦੀਆਂ ਕੀਮਤਾਂ ਸਥਿਰ ਹਨ। ਰਾਜਧਾਨੀ ਦਿੱਲੀ ਵਿਚ ਪੈਟਰੋਲ 39 ਪੈਸੇ ਅਤੇ ਡੀਜ਼ਲ ਵਿਚ 37 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮੌਜੂਦਾ ਸਮੇਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਵਰਤਮਾਨ ਵਿਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਲਗਭਗ ਹਰ ਸ਼ਹਿਰ ਵਿਚ ਉੱਚੇ ਪੱਧਰ 'ਤੇ ਚੱਲ ਰਹੀਆਂ ਹਨ। ਕੁਝ ਸ਼ਹਿਰਾਂ ਵਿਚ ਤਾਂ ਇਹ 100 ਰੁਪਏ ਦੇ ਪੱਧਰ ਨੂੰ ਵੀ ਪਾਰ ਕਰ ਗਈਆਂ ਹਨ। ਨਵਾਂ ਸਾਲ ਪੈਟਰੋਲੀਅਮ ਈਂਧਣਾਂ ਲਈ ਚੰਗਾ ਨਹੀਂ ਰਿਹਾ। ਜਨਵਰੀ ਅਤੇ ਫਰਵਰੀ ਵਿਚ ਹੁਣ ਤਕ ਕੁੱਲ 24 ਦਿਨ ਹੀ ਪੈਟਰੋਲ ਮਹਿੰਗਾ ਹੋਇਆ ਹੈ ਪਰ ਕੁਝ ਦਿਨਾਂ ਦੇ ਵਾਧੇ ਨਾਲ ਹੀ ਇਹ 06.77 ਰੁਪਏ ਮਹਿੰਗਾ ਹੋ ਗਿਆ ਹੈ। ਪੈਟਰੋਲ ਦੇ ਨਾਲ ਡੀਜ਼ਲ ਦੀ ਕੀਮਤ ਵੀ ਰਿਕਾਰਡ ਬਣਾਉਣ ਦੇ ਰਾਹ 'ਤੇ ਹੈ। ਨਵੇਂ ਸਾਲ ਦੇ 24 ਦਿਨਾਂ ਦੌਰਾਨ ਡੀਜ਼ਲ 07.10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ RBI ਨੂੰ ਆਦੇਸ਼ , 6 ਮਹੀਨਿਆਂ ਵਿਚ ਬੈਂਕ ਲਾਕਰ 'ਤੇ ਬਣਾਏ ਨਿਯਮ
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ ਵਿਚ
ਸ਼ਹਿਰ ਪੈਟਰੋਲ ਡੀਜ਼ਲ
ਦਿੱਲੀ 90.58 80.97
ਮੁੰਬਈ 97.00 88.06
ਕੋਲਕਾਤਾ 91.78 84.56
ਚੇਨਈ 92.59 85.98
ਬੰਗਲੌਰ 93.61 85.84
ਭੋਪਾਲ 98.60 89.23
ਚੰਡੀਗੜ੍ਹ 87.16 80.67
ਪਟਨਾ 92.91 86.22
ਲਖਨਊ 88.86 81.35
ਇਹ ਵੀ ਪੜ੍ਹੋ : Bitcoin ਨੇ ਬਣਾਇਆ ਇਕ ਹੋਰ ਨਵਾਂ ਰਿਕਾਰਡ, ਮਾਰਕੀਟ ਕੈਪ ਪਹਿਲੀ ਵਾਰ ਇਕ ਟ੍ਰਿਲੀਅਨ ਡਾਲਰ ਦੇ ਪਾਰ
ਨੋਟ - ਇਸ ਕ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਨੇ ਚੀਨੀ ਇੰਜੀਨੀਅਰਾਂ ’ਤੇ ਲਗਾਈਆਂ ਵੀਜ਼ਾ ਪਾਬੰਦੀਆਂ, ਤਾਈਵਾਨੀ ਕੰਪਨੀਆਂ ਨੂੰ ਨੁਕਸਾਨ
NEXT STORY