ਨਵੀਂ ਦਿੱਲੀ—ਫਲਿੱਪਕਾਰਟ ਦੀ ਅਗਵਾਈ ਵਾਲੀ ਡਿਜੀਟਲ ਭੁਗਤਾਨ ਕੰਪਨੀ ਫੋਨਪੇਅ ਨੂੰ ਸਿੰਗਾਪੁਰ ਦੀ ਆਪਣੀ ਮੂਲ ਕੰਪਨੀ ਫੋਨਪੇਅ ਪ੍ਰਾਈਵੇਟ ਲਿਮਟਿਡ ਤੋਂ 427.25 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਪ੍ਰਾਪਤ ਹੋਇਆ ਹੈ। ਪੇਪਰ ਡਾਟ ਵੀਸੀ ਵਲੋਂ ਜੁਟਾਏ ਗਏ ਦਸਤਾਵੇਜ਼ਾਂ ਦੇ ਅਨੁਸਾਰ ਕੰਪਨੀ ਨੇ ਫੋਨਪੇਅ ਪ੍ਰਾਈਵੇਟ ਲਿਮਟਿਡ ਨੂੰ 10,07,670 ਸ਼ੇਅਰ ਅਲਾਟ ਕੀਤੇ ਹਨ। ਇਸ ਦੇ ਬਦਲੇ 'ਚ ਉਸ ਨੂੰ ਕੁੱਲ 427,25,20,800 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ। ਫੋਨਪੇਅ ਪ੍ਰਾਈਵੇਟ ਲਿਮਟਿਡ, ਸਿੰਗਾਪੁਰ ਨੂੰ ਪਹਿਲਾਂ ਫਲਿੱਪਕਾਰਟ ਪੇਮੈਂਟਸ ਲਿਮਟਿਡ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਕੰਪਨੀ ਨੇ ਸ਼ੇਅਰ ਅਲਾਟ ਕਰਨ ਦਾ ਫੈਸਲਾ 12 ਫਰਵਰੀ ਨੂੰ ਪਾਸ ਕੀਤਾ। ਹਾਲਾਂਕਿ ਕੰਪਨੀ ਨੇ ਪੂੰਜੀ ਪਾਏ ਜਾਣ 'ਤੇ ਕੋਈ ਟਿੱਪਣੀ ਕਰਨ ਤੋਂ ਮਨ੍ਹਾ ਕੀਤਾ ਹੈ।
ਗਰਮੀ ਤੋਂ ਪਹਿਲਾਂ ਫਰਿੱਜ ਤੇ AC ਦਾ ਪਾਰਾ 'ਹਾਈ', 4,000 ਰੁ: ਤੱਕ ਹੋਣਗੇ ਮਹਿੰਗੇ
NEXT STORY