ਨਵੀਂ ਦਿੱਲੀ : ਭਾਰਤੀ ਵਾਅਦਾ ਬਾਜ਼ਾਰ (MCX) ਵਿੱਚ ਸੋਨੇ ਅਤੇ ਚਾਂਦੀ ਦੀਆਂ ਫਿਊਚਰ ਕੀਮਤਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਦਸੰਬਰ ਫਿਊਚਰ ਲਈ 10 ਗ੍ਰਾਮ ਸੋਨੇ ਦਾ ਭਾਅ 2,500 ਰੁਪਏ ਡਿੱਗ ਕੇ 1,43,600 ਰੁਪਏ 'ਤੇ ਆ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਲਗਭਗ 8,300 ਰੁਪਏ ਦੀ ਭਾਰੀ ਗਿਰਾਵਟ ਆਈ ਹੈ, ਜਿਸ ਨਾਲ ਚਾਂਦੀ ਦਾ ਭਾਅ ਡਿੱਗ ਕੇ 2,00,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਇਹ ਗਿਰਾਵਟ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਗਲੋਬਲ ਪੱਧਰ 'ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ 1.82 ਫ਼ੀਸਦੀ ਡਿੱਗ ਕੇ 4,074.37 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ। ਉੱਥੇ ਹੀ ਚਾਂਦੀ ਦੀ ਕੀਮਤ ਵਿੱਚ 4 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ, ਜਿਸ ਨਾਲ ਇਹ 55.408 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।
ਕੀਮਤਾਂ ਘਟਣ ਦੇ 3 ਵੱਡੇ ਕਾਰਨ
ਬਾਜ਼ਾਰ ਮਾਹਿਰਾਂ ਅਨੁਸਾਰ ਇਸ ਗਿਰਾਵਟ ਪਿੱਛੇ 3 ਮੁੱਖ ਕਾਰਨ ਹਨ:
1. ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ: ਪੱਛਮੀ ਏਸ਼ੀਆ ਵਿੱਚ ਤਣਾਅ ਵਧਣ ਅਤੇ ਹੂਤੀ ਵਿਦਰੋਹੀਆਂ ਵੱਲੋਂ ਸਾਊਦੀ ਅਰਬ 'ਤੇ ਕੀਤੇ ਗਏ ਹਮਲਿਆਂ ਕਾਰਨ ਤੇਲ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਕੱਚਾ ਤੇਲ 112 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ।
2. ਅਮਰੀਕੀ ਫੈਡਰਲ ਰਿਜ਼ਰਵ ਦਾ ਡਰ: ਅਮਰੀਕਾ ਵਿੱਚ ਬਿਆਜ ਦਰਾਂ ਵਧਣ ਜਾਂ ਉੱਚੀਆਂ ਰਹਿਣ ਦੀ ਆਸ਼ੰਕਾ ਕਾਰਨ ਨਿਵੇਸ਼ਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
3. ਅਮਰੀਕੀ ਟ੍ਰੈਜ਼ਰੀ ਬਾਂਡ ਯੀਲਡ 'ਚ ਵਾਧਾ: ਅਮਰੀਕਾ ਦੇ 2 ਸਾਲਾ ਟ੍ਰੈਜ਼ਰੀ ਬਾਂਡ ਦੀ ਯੀਲਡ ਇੱਕ ਹਫ਼ਤੇ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ, ਜਿਸ ਨਾਲ ਨਿਵੇਸ਼ਕਾਂ ਦਾ ਰੁਝਾਨ ਬਾਂਡਸ ਵੱਲ ਵਧਿਆ ਹੈ ਅਤੇ ਸੋਨੇ-ਚਾਂਦੀ 'ਤੇ ਦਬਾਅ ਬਣਿਆ ਹੈ।
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਅਨੁਸਾਰ, ਦਿਵਾਲੀ ਤੱਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਉਨ੍ਹਾਂ ਅਨੁਸਾਰ ਸੋਨਾ 1.40 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਅਤੇ ਚਾਂਦੀ 1.90 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਆ ਸਕਦੀ ਹੈ। ਮਾਹਿਰਾਂ ਦੀ ਸਲਾਹ ਹੈ ਕਿ ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲੇ ਖਰੀਦਦਾਰ ਇਸ ਗਿਰਾਵਟ ਦੌਰਾਨ ਕਿਸ਼ਤਾਂ (SIP) ਵਿੱਚ ਖਰੀਦਦਾਰੀ ਕਰ ਸਕਦੇ ਹਨ, ਜਦਕਿ ਥੋੜ੍ਹੇ ਸਮੇਂ (ਸ਼ਾਰਟ ਟਰਮ) ਦੇ ਵਪਾਰੀਆਂ ਨੂੰ ਬਾਜ਼ਾਰ ਵਿੱਚ ਸਥਿਰਤਾ ਆਉਣ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ
ਭਲਕੇ ਹੋ ਗਿਆ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ-ਕਾਲਜ, ਯੂ.ਪੀ. MLC ਚੋਣਾਂ ਕਾਰਨ ਲਿਆ ਫੈਸਲਾ
NEXT STORY