ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਯੁਸ਼ਮਾਨ ਭਾਰਤ ਯੋਜਨਾ ਨੂੰ 'ਸਿਹਤਮੰਦ ਭਾਰਤ' ਦੀ ਦਿਸ਼ਾ 'ਚ ਮੀਲ ਦਾ ਪੱਥਰ ਦੱਸਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਸ ਯੋਜਨਾ ਦੇ ਤਹਿਤ ਇਸ ਸਾਲ 'ਚ 50 ਲੱਖ ਤੋਂ ਜ਼ਿਆਦਾ ਨਾਗਰਿਕਾਂ ਨੇ ਮੁਫਤ ਇਲਾਜ ਦਾ ਲਾਭ ਉਠਾਇਆ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ਕਿ ਸਿਹਤਮੰਦ ਭਾਰਤ ਪੈਦਾ ਕਰਨ ਦੀ ਯਾਤਰਾ 'ਚ ਆਯੁਸ਼ਮਾਨ ਭਾਰਤ ਯੋਜਨਾ ਮੀਲ ਦਾ ਪੱਥਰ। ਇਹ ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਇਕ ਸਾਲ 'ਚ 50 ਲੱਖ ਨਾਗਰਿਕਾਂ ਨੇ ਮੁਫਤ ਉਪਚਾਰ ਦਾ ਲਾਭ ਉਠਾਇਆ। ਇਸ ਦਾ ਸ਼ਿਹਰਾ ਆਯੁਸ਼ਮਾਨ ਭਾਰਤ ਯੋਜਨਾ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਪਚਾਰ ਦੇ ਇਲਾਵਾ ਇਹ ਯੋਜਨਾ ਅਨੇਕ ਭਾਰਤੀਆਂ ਦਾ ਸ਼ਕਤੀਕਰਣ ਕਰ ਰਹੀ ਹੈ। ਵਰਣਨਯੋਗ ਹੈ ਕਿ ਆਯੁਸ਼ਮਾਨ ਭਾਰਤ ਯੋਜਨਾ ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਹੈ ਜਿਸ ਦਾ ਉਦੇਸ਼ ਆਰਥਿਕ ਰੂਪ ਨਾਲ ਕਮਜ਼ੋਰ ਲੋਕਾਂ ਨੂੰ ਸਿਹਤਮੰਦ ਬੀਮਾ ਮੁਹੱਈਆ ਕਰਵਾਉਣਾ ਹੈ।
ਨੌਕਰੀਪੇਸ਼ਾ ਲੋਕਾਂ ਨੂੰ EPS ਤੋਂ NPS 'ਚ ਜਾਣ ਦਾ ਮਿਲਣ ਜਾ ਰਿਹੈ ਤੋਹਫਾ!
NEXT STORY