ਨਵੀਂ ਦਿੱਲੀ, (ਭਾਸ਼ਾ) - ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਕੇਂਦਰੀ ਜਨਤਕ ਖੇਤਰ ਅਦਾਰਿਆਂ (ਸੀ. ਪੀ. ਐੱਸ. ਈ.) ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ. ਐੱਸ. ਆਰ.) ਦਿਸ਼ਾ-ਨਿਰਦੇਸ਼ਾਂ ’ਚ ਸੋਧ ਕੀਤੀ ਹੈ।
ਹੁਣ ਸੀ. ਪੀ. ਐੱਸ. ਈ. ਦੇ ਸੀ. ਐੱਸ. ਆਰ. ’ਚ ਆਮ ਵਿਸ਼ੇ ਜਾਂ ਥੀਮ ਦੇ ਰੂਪ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਮੌਜੂਦਾ ਸਮੇਂ ’ਚ ਕੇਂਦਰੀ ਜਨਤਕ ਖੇਤਰ ਦੇ ਅਦਾਰੇ ਆਪਣੇ ਕਾਰਪੋਰੇਟ ਸਮਾਜਿਕ ਫਰਜ਼ ਫੰਡ ਦੀ ਵਰਤੋਂ ਕਰਨ ’ਚ ਥੀਮ ਜਾਂ ਵਿਸ਼ਾ-ਆਧਾਰਿਤ ਦ੍ਰਿਸ਼ਟੀਕੋਣ ਦੀ ਪਾਲਣਾ ਕਰਦੇ ਹਨ।
ਡਾਲਰ ਸੰਕਟ ਨਾਲ ਜੂਝ ਰਹੇ ਮਾਲਦੀਵ ਨੇ ਨਵਾਂ ਵਿਦੇਸ਼ੀ ਕਰੰਸੀ ਨਿਯਮ ਕੀਤਾ ਲਾਗੂ
NEXT STORY