ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਵਿਕਾਸ ਵਿੱਚ ਆਧੁਨਿਕ ਬੁਨਿਆਦੀ ਢਾਂਚੇ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਛੇਤੀ ਹੀ ਪ੍ਰਧਾਨ ਮੰਤਰੀ ਗਤਿਸ਼ਕਤੀ-ਯੋਜਨਾ ਸ਼ੁਰੂ ਕੀਤੀ ਜਾਵੇਗੀ। ਇਸ ਦੇ ਤਹਿਤ 100 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਯੋਜਨਾਵਾਂ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੀਆਂ। ਪ੍ਰਧਾਨ ਮੰਤਰੀ ਗਤਿਸ਼ਕਤੀ- ਰਾਸ਼ਟਰੀ ਮਾਸਟਰ ਪਲਾਨ ਉਦਯੋਗਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਟ੍ਰੈਫਿਕ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੋਂ ਪਹਿਲਾਂ ਭਾਰਤ ਨੂੰ ਊਰਜਾ ਦੇ ਮਾਮਲੇ ਵਿੱਚ ਆਤਮ ਨਿਰਭਰ ਹੋਣਾ ਚਾਹੀਦਾ ਹੈ।
75 ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਲਾਲ ਕਿਲ੍ਹੇ ਦੇ ਪ੍ਰਾਚੀਰ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,' 'ਭਾਰਤ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਬੁਨਿਆਦੀ ਢਾਂਚਾਗਤ ਖੇਤਰ ਪ੍ਰਤੀ ਸੰਪੂਰਨ ਪਹੁੰਚ ਦੀ ਲੋੜ ਹੈ। ਗਤੀਸ਼ਕਤੀ - ਰਾਸ਼ਟਰੀ ਮਾਸਟਰ ਪਲਾਨ ਯੋਜਨਾ ਇਸ ਦਿਸ਼ਾ ਵਿੱਚ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ, "100 ਲੱਖ ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਲੱਖਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਲਿਆਉਣਗੀਆਂ।"
ਭਾਰਤ ਵਿਕਾਸ ਵੱਲ ਵਧੇਗਾ
ਉਨ੍ਹਾਂ ਕਿਹਾ, “ਸਾਨੂੰ ਅਜਿਹੇ ਵਿਕਾਸ ਵੱਲ ਜਾਣਾ ਹੈ ਜਿੱਥੇ 100% ਪਿੰਡਾਂ ਵਿੱਚ ਸੜਕਾਂ ਹੋਂਣ, 100% ਪਰਿਵਾਰਾਂ ਦੇ ਬੈਂਕ ਖਾਤੇ ਹੋਣ, 100% ਲਾਭਪਾਤਰੀਆਂ ਕੋਲ ਆਯੂਸ਼ਮਾਨ ਭਾਰਤ ਕਾਰਡ ਹੋਣ, 100% ਯੋਗ ਵਿਅਕਤੀਆਂ ਕੋਲ ਉਜਵਲਾ ਯੋਜਨਾ ਗੈਸ ਕੁਨੈਕਸ਼ਨ ਹੋਣ।
ਮੋਦੀ ਨੇ ਕਿਹਾ, "ਚਾਹੇ ਇਹ ਰਾਸ਼ਨ ਦੀ ਦੁਕਾਨ 'ਤੇ ਉਪਲਬਧ ਚਾਵਲ ਹੋਣ, ਮਿਡ-ਡੇਅ ਮੀਲ ਸਕੀਮ ਵਿੱਚ ਉਪਲਬਧ ਚਾਵਲ, ਸਾਲ 2024 ਤੱਕ, ਹਰ ਸਕੀਮ ਦੁਆਰਾ ਉਪਲਬਧ ਚੌਲ ਪੌਸ਼ਣ ਭਰਪੂਰ ਹੋਣਗੇ।" ਇਸਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, " ਬਹੁਤ ਛੇਤੀ ਹੀ ਉੱਤਰ -ਪੂਰਬੀ ਰਾਜਾਂ ਦੀਆਂ ਸਾਰੀਆਂ ਰਾਜਧਾਨੀਆਂ ਨੂੰ ਰੇਲ ਸੇਵਾ ਨਾਲ ਜੋੜਨ ਦਾ ਕੰਮ ਪੂਰਾ ਹੋਣ ਜਾ ਰਿਹਾ ਹੈ। ”
80 ਫੀਸਦੀ ਕਿਸਾਨਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ
ਕਿਸਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਛੋਟਾ ਕਿਸਾਨ ਦੇਸ਼ ਦਾ ਮਾਣ ਬਣੇ, ਇਹ ਸਾਡਾ ਸੁਪਨਾ ਹੈ। ਆਉਣ ਵਾਲੇ ਸਾਲਾਂ ਵਿੱਚ ਸਾਨੂੰ ਦੇਸ਼ ਦੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਵਧਾਉਣਾ ਹੋਵੇਗਾ। ਉਨ੍ਹਾਂ ਨੂੰ ਨਵੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ 80 ਫ਼ੀਸਦੀ ਤੋਂ ਵਧ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਹੀ ਘੱਟ ਜ਼ਮੀਨ ਹੈ। ਹੁਣ ਛੋਟੇ ਕਿਸਾਨਾਂ ਨੂੰ ਧਿਆਨ ਵਿਚ ਰੱਖ ਕੇ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਉੱਤਰੀ-ਪੂਰਬੀ ਭਾਰਤ ਬਣੇਗਾ ਭਾਰਤ ਦੀ ਵਿਕਾਸ ਯਾਤਰਾ ਦਾ ਵੱਡਾ ਆਧਾਰ: ਮੋਦੀ
NEXT STORY