ਆਟੋ ਡੈਸਕ– ਪੋਰਸ਼ ਨੇ ਭਾਰਤ ’ਚ ਨਵੀਂ ਕਾਰ Cayenne Coupe ਲਾਂਚ ਕੀਤੀ ਹੈ। ਇਹ ਕੂਪ ਐੱਸ.ਯੂ.ਵੀ. ਦੋ ਵਰਜ਼ਨ- Cayenne Coupe ਅਤੇ Cayenne Turbo Coupe ’ਚ ਬਾਜ਼ਾਰ ’ਚ ਉਤਾਰੀ ਗਈ ਹੈ। ਇਸ ਦੀ ਐਕਸ-ਸ਼ੋਅਰੂਮ ਕੀਮਤ 1.31 ਕਰੋੜ ਰੁਪਏ ਅਤੇ 1.97 ਕਰੋੜ ਰੁਪਏ ਹੈ। ਭਾਰਤ ’ਚ Porsche Cayenne Coupe ਨੂੰ CBU ਯੂਨਿਟ (ਪੂਰੀ ਤਰ੍ਹਾਂ ਬਣੀ ਹੋਈ) ਦੇ ਰੂਪ ’ਚ ਲਿਆਇਆ ਗਿਆ ਹੈ।
ਪੋਰਸ਼ ਕੇਯੈਨ ਕੂਪ ਦੀ ਸਟਾਈਲਿੰਗ ਸਟੈਂਡਰਡ ਕੇਯੈਨ ਨਾਲ ਮਿਲਦੀ ਜੁਲਦੀ ਹੈ। ਦੋਵਾਂ ਕਾਰਾਂ ’ਚ ਫਰੰਟ ’ਚ ਪੋਰਸ਼ੇ ਦੀ ਸਿਗਨੇਚਰ 4-ਡਾਟ ਐੱਲ.ਈ.ਡੀ. ਡੀ.ਆਰ.ਐੱਲ. ਅਤੇ ਪਿਛਲੇ ਪਾਸੇ ਬੂਟ ਲਿਡ (ਡਿੱਗੀ ਦਾ ਦਰਵਾਜ਼ਾ) ’ਤੇ ਇਕ ਪਾਸੋਂ, ਦੂਜੇ ਪਾਸੇ ਤਕ ਲੰਬੀ ਟੇਲ-ਲਾਈਟ ਹੈ। ਹਾਲਾਂਕਿ, ਸਲੋਪਿੰਗ ਰੂਫਲਾਈਨ ਅਤੇ 20-ਇੰਚ ਦੇ ਅਲੱਗ ਅਲੌਏ ਵ੍ਹੀਲਜ਼ ਨਵੀਂ ਕੂਪ ਐੱਸ.ਯੂ.ਵੀ. ਨੂੰ ਸਟੈਂਡਰਡ ਕੇਯੈਨ ਤੋਂ ਅਲੱਗ ਬਣਾਉਂਦੇ ਹਨ। ਕੂਪ ਕੇਯੈਨ ਸਲੋਪਿੰਗ ਰੂਫਲਾਈਨ ਦੇ ਚੱਲਦੇ ਸਟੈਂਡਰਡ ਕੇਯੈਨ ਦੇ ਮੁਕਾਬਲੇ 43mm ਛੋਟੀ ਪਰ ਪਿਛਲੇ ਪਾਸੇ 18mm ਚੌੜੀ ਹੈ।
ਇੰਟੀਰੀਅਲ ਦੀ ਗੱਲ ਕਰੀਏ ਤਾਂ ਇਸ ਵਿਚ ਕੰਪਨੀ ਦੀ ਪਨਾਮੇਰਾ ਅਤੇ ਕੇਯੈਨ ਕਾਰਾਂ ਵਰਗਾ ਡੈਸ਼ਬੋਰਡ ਲੇਆਊਟ ਹੈ। ਕਾਰ ’ਚ 12.3-ਇੰਚ ਦੀ ਟੱਚਸਕਰੀਨ, ਏਸੀ ਅਤੇ ਆਡੀਓ ਕੰਟਰੋਲਸ ਲਈ ਫੈਦਰ-ਟੱਚ ਬਟਨ ਅਤੇ 3-ਸਪੋਕ ਸਟੀਅਰਿੰਗ ਵ੍ਹੀਲ ਹੈ। ਇਸ ਨਵੀਂ ਕੂਪ ਐੱਸ.ਯੂ.ਵੀ. ’ ਕਲਕੰਟਾਰਾ ਰੂਫਲਾਈਨ ਅੇਤ ਪੈਨੋਰਮਿਕ ਗਲਾਸ ਰੂਫ ਦੇ ਨਾਲ ਬਲੈਕ ਇੰਟੀਰੀਅਰ ਦਿੱਤਾ ਗਿਆ ਹੈ।
ਫੀਚਰਜ਼
ਪੋਰਸ਼ ਦੀ ਇਸ ਨਵੀਂ ਐੱਸ.ਯੂ.ਵੀ. ’ਚ ਆਟੋ ਐੱਲ.ਈ.ਡੀ. ਹੈੱਡਲੈਂਪ, 4-ਜ਼ੋਨ ਕਲਾਈਮੇਟ ਕੰਟਰੋਲ, ਲੈਦਰ ਅਪਹੋਲਸਟਰੀ, 18 ਪਾਸੇ ਅਜਸਟੇਬਲ ਫਰੰਟ ਸੀਟਸ, ਰੀਅਰ ਕੈਮਰਾ ਅਤੇ ਫਰੰਟ ਤੇ ਰੀਅਰ ਪਾਰਕਿੰਗ ਸੈਂਸਰਜ਼ ਵਰਗੇ ਫੀਚਰਜ਼ ਸਟੈਂਡਰਡ ਹਨ। ਉਥੇ ਹੀ, ਸਟੈਂਡਰਡ ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 8-ਏਅਰਬੈਗਸ, Isofix ਚਾਈਲਡ ਸੀਟ ਮਾਊਂਟਸ, ਈ.ਬੀ.ਡੀ. ਦੇ ਨਾਲ ਏ.ਬੀ.ਐੱਸ., ਬ੍ਰੇਕ ਅਸਿਸਟ, ਟ੍ਰੈਕਸ਼ਨ ਕੰਟਰੋਲ, ਇਲੈਕਟ੍ਰੋਨਿਕ ਸਟੇਬਿਲਿਟੀ ਕੰਟਰੋਲ, ਹਿੱਲ-ਸਟਾਰਟ ਅਤੇ ਹਿੱਲ-ਡਿਸੈਂਟ ਅਸਿਸਟਫੀਚਰ ਦਿੱਤੇ ਗਏ ਹਨ।
ਪਾਵਰ
ਪੋਰਸ਼ ਕੇਯੈਨ ਕੂਪ ਦੇ ਬੇਸ ਮਾਡਲ ’ਚ 3.0-ਲੀਟਰ, ਟਰਬੋਚਾਰਜਡ, V6 ਪੈਟਰੋਲ ਇੰਜਣ ਹੈ, ਜੋ 340hp ਦੀ ਪਾਵਰ ਅਤੇ 450Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਟਾਪ ਮਾਡਲ, ਯਾਨੀ ਕੇਯੈਨ ਟਰਬੋ ਕੂਪ ’ਚ 4.0 ਲੀਟਰ, ਟਵਿਨ-ਟਰਬੋ V8 ਇੰਜਣ ਹੈ, ਜੋ 550hp ਦੀ ਪਾਵਰ ਅਤੇ 770Nm ਟਾਰਕ ਪੈਦਾ ਕਰਦਾ ਹੈ। ਦੋਵੇਂ ਇੰਜਣ 8-ਸਪੀਡ, ਟਾਰਕ-ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲਲੈਸ ਹੈ।
ਸਪੀਡ
ਪੋਰਸ਼ ਦਾ ਦਾਅਵਾ ਹੈ ਕਿ ਕੇਯੈਨ ਕੂਪ ਮਾਡਲ 6 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਇਸ ਦੀ ਟਾਪ ਸਪੀਡ 243 ਕਿਲੋਮੀਟਰ ਪ੍ਰਤੀ ਘੰਟਾ ਹੈ। ਉਥੇ ਹੀ, ਕੇਯੈਨ ਟਰਬੋ ਮਾਡਲ ਸਿਰਫ 3.9 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤਕ ਪਹੁੰਚ ਸਕਦਾ ਹੈ। ਇਸ ਦੀ ਟਾਪ ਸਪੀਡ 286 ਕਿਲੋਮੀਟਰ ਪ੍ਰਤੀ ਘੰਟਾ ਹੈ।
ਸੋਨਾ 70 ਚਾਂਦੀ 230 ਰੁਪਏ ਟੁੱਟੀ
NEXT STORY