ਬਿਜਨੈੱਸ ਡੈਸਕ- ਕੈਲੰਡਰ ਸਾਲ 2020 ਦੀ ਸ਼ੁਰੂਆਤ 'ਚ ਮਹਾਮਾਰੀ ਉਭਰਨ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਆਈ ਸੀ। 2021 ਦੀ ਗੱਲ ਕਰੀਏ ਤਾਂ ਬੀਤੇ ਸਾਲ ਬਾਜ਼ਾਰ ਉਸ ਤੋਂ ਜ਼ਿਆਦਾ ਤੇਜ਼ ਰਫਤਾਰ ਨਾਲ ਚੜ੍ਹੇ। ਬੀ.ਐੱਸ.ਈ. ਦੇ 19 ਸੈਕਟੋਕਲ ਇੰਡੈਕਸ ਦੀ ਗੱਲ ਕਰੀਏ ਤਾਂ 2020 'ਚ ਸਭ ਤੋਂ ਚੰਗੇ ਪ੍ਰਦਰਸ਼ਨ ਵਾਲਾ ਹੈਲਥਕੇਅਰ ਇੰਡੈਕਸ 2021 'ਚ ਕਮਜ਼ੋਰ ਸਾਬਤ ਹੋਇਆ।
ਉਧਰ ਦੂਜਾ ਸਭ ਤੋਂ ਚੰਗਾ ਪਰਫਾਰਮ ਕਰਨ ਵਾਲੇ ਆਈ.ਟੀ. ਇੰਡੈਕਸ ਦਾ ਪ੍ਰਦਰਸ਼ਨ 2021 'ਚ ਲਗਭਗ 56 ਫੀਸਦੀ ਤੋਂ ਥੋੜ੍ਹਾ ਜ਼ਿਆਦਾ ਰਿਹਾ। ਪਾਵਰ ਇੰਡੈਕਸ ਸਟਾਰ ਪਰਫਾਰਮਰ ਦੇ ਰੂਪ 'ਚ ਉਭਰ ਕੇ ਸਾਹਮਣੇ ਆਇਆ। ਇਸ 'ਚ ਸਭ ਤੋਂ ਜ਼ਿਆਦਾ 69 ਫੀਸਦੀ ਵਾਧਾ ਰਿਹਾ।
ਟੀਕਾਕਰਨ ਤੇਜ਼ ਹੋਣ ਨਾਲ ਹੈਲਥਕੇਅਰ ਇੰਡੈਕਸ ਦੀ ਰਫਤਾਰ ਹੌਲੀ ਪਈ
ਬਾਜ਼ਾਰ ਮਾਹਰਾਂ ਮੁਤਾਬਕ 2020 'ਚ ਕੋਰੋਨਾ ਮਹਾਮਾਰੀ ਉਭਰਨ ਤੋਂ ਬਾਅਦ ਫਾਰਮਾ ਸ਼ੇਅਰਾਂ 'ਚ ਜ਼ਬਰਦਸਤ ਤੇਜ਼ੀ ਆਈ ਸੀ। ਇਸ ਦੇ ਚੱਲਦੇ ਉਸ ਸਾਲ ਹੈਲਥਕੇਅਰ ਇੰਡੈਕਸ 'ਚ ਸਭ ਤੋਂ ਜ਼ਿਆਦਾ 61.45 ਫੀਸਦੀ ਦਾ ਵਾਧਾ ਦਰਜ ਹੋਇਆ। ਇਹ ਇਕੱਲਾ ਅਜਿਹਾ ਸੂਚਕਾਂਕ ਸੀ ਜਿਸ 'ਚ 60 ਫੀਸਦੀ ਤੋਂ ਜ਼ਿਆਦਾ ਤੇਜ਼ੀ ਦਰਜ ਹੋਈ ਸੀ ਪਰ ਟੀਕਾਕਰਨ ਦੇ ਰਫਤਾਰ ਫੜਨ ਦੇ ਨਾਲ ਹੈਲਥਕੇਅਰ ਇੰਡੈਕਸ ਦੀ ਰਫਤਾਰ ਮੰਦੀ ਪਈ।
2021 'ਚ ਬੀ.ਐੱਸ.ਈ. ਦੇ 19 'ਚੋਂ ਪੰਜ ਇੰਡੈਕਸ 60 ਫੀਸਦੀ ਤੋਂ ਜ਼ਿਆਦਾ ਦੇ ਨਾਲ ਬੰਦ
2021 'ਚ ਹੈਲਥਕੇਅਰ ਇੰਡੈਕਸ 21 ਫੀਸਦੀ ਵਧ ਕੇ ਬੰਦ ਹੋਇਆ। 2021 'ਚ ਬੀ.ਐੱਸ.ਈ ਦੇ 19 'ਚੋਂ ਪੰਜ ਇੰਡੈਕਸ 60 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ। ਪਾਵਰ ਇੰਡੈਕਸ ਸਭ ਤੋਂ ਜ਼ਿਆਦਾ 69 ਫੀਸਦੀ ਵਧ ਕੇ ਬੰਦ ਹੋਇਆ। ਇਸ ਤੋਂ ਬਾਅਦ 60 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕਰਵਾਉਣ ਵਾਲੇ ਇੰਡੈਕਸ 'ਚ ਇੰਡਸਟਰੀਅਲ (66.62 ਫੀਸਦੀ), ਮੈਟਲ (66 ਫੀਸਦੀ), ਯੂਟੀਲਿਟੀਜ਼ (64.38 ਫੀਸਦੀ) ਤੇ ਬੇਸਿਕ ਮਟੀਰੀਅਲਸ (61.53 ਫੀਸਦੀ) ਦੀ ਲੜੀ ਰਹੀ। 2020 'ਚ ਬੀ.ਐੱਸ.ਈ. ਦੇ 16 ਇੰਡੈਕਸ ਪਾਜ਼ੇਟਿਵ ਜੋਨ 'ਚ ਤੇ ਤਿੰਨ ਨੈਗੇਟਿਵ ਜੋਨ 'ਚ ਬੰਦ ਹੋਏ ਸਨ। 2021 'ਚ ਸਾਰੇ 19 ਇੰਡੈਕਸ ਪਾਜ਼ੇਟਿਵ ਜੋਨ 'ਚ ਬੰਦ ਹੋਏ। ਐੱਫ.ਐੱਮ.ਸੀ.ਜੀ ਇੰਡੈਕਸ ਸਭ ਤੋਂ ਹੇਠਾਂ ਰਿਹਾ। ਇਸ 'ਚ 9.32 ਫੀਸਦੀ ਦਾ ਵਾਧਾ ਰਿਹਾ।
ਦੋ ਸਾਲ ਦੇ ਉੱਚ ਪੱਧਰ 'ਤੇ ਬਾਂਡ ਪ੍ਰਤੀਫਲ
NEXT STORY