ਆਟੋ ਡੈਸਕ- ਤਿਉਹਾਰੀ ਸੀਜ਼ਨ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮਾਰੂਤੀ ਦੀ ਲੋਕਪ੍ਰਸਿੱਧ ਕ੍ਰਾਸਓਵਰ ਐੱਸ.ਯੂ.ਵੀ. Fronx ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ, ਜਿਸ ਨਾਲ ਗਾਹਕ ਹੁਣ ਇਸ ਕਾਰ 'ਤੇ 1.11 ਲੱਖ ਰੁਪਏ ਤਕ ਦੀ ਬਚਤ ਪਾ ਸਕਦੇ ਹਨ। ਇਹ ਲਾਂਚ ਤੋਂ ਬਾਅਦ ਹੀ ਬੈਸਟ ਸੇਲਿੰਗ ਕਾਰਾਂ 'ਚੋਂ ਇਕ ਹੈ।
22 ਸਤੰਬਰ ਤੋਂ ਲਾਗੂ ਹੋਏ GST 2.0 ਤੋਂ ਬਾਅਦ ਇਹ ਕਟੌਤੀ ਕੀਤੀ ਗਈ ਹੈ। Fronx ਦੇ ਵੱਖ-ਵੱਖ ਵੇਰੀਐਂਟਸ 'ਤੇ ਐਕਸ-ਸ਼ੋਅਰੂਮ ਕੀਮਤਾਂ 'ਚ 74,000 ਰੁਪਏ ਤੋਂ ਲੈ ਕੇ 1.11 ਲੱਖ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਕਟੌਤੀ ਤੋਂ ਬਾਅਦ Fronx ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਹੁਣ 6.85 ਲੱਖ ਰੁਪਏ ਹੋ ਗਈ ਹੈ। ਉਥੇ ਹੀ ਟਾਪ ਵੇਰੀਐਂਟ ਦੀ ਕੀਮਤ ਹੁਣ 11.98 ਲੱਖ ਰੁਪਏ (ਐਕਸ-ਸ਼ੋਅਰੂਮ) ਤਕ ਜਾਂਦੀ ਹੈ।
ਇਹ ਵੀ ਪੜ੍ਹੋ- Maruti Alto K10 ਹੋ ਗਈ ਸਸਤੀ! ਮਿਲ ਰਿਹੈ ਬੰਪਰ ਡਿਸਕਾਊਂਟ
ਕੀਮਤਾਂ 'ਚ ਇਸ ਕਟੌਤੀ ਦੇ ਨਾਲ-ਨਾਲ ਡੀਲਰਸ਼ਿਪ 'ਤੇ ਮਿਲਣ ਵਾਲੇ ਹੋਰ ਤਿਉਹਾਰੀ ਆਫਰਜ਼ ਅਤੇ ਛੋਟ ਨੂੰ ਮਿਲਾ ਕੇ ਉਮੀਦ ਹੈ ਕਿ ਆਉਣ ਵਾਲੇ ਹਫਤਿਆਂ 'ਚ ਮਾਰੂਤੀ ਸੁਜ਼ੂਕੀ Fronx ਦੀ ਵਿਕਰੀ 'ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲੇਗਾ। ਮਾਰੂਤੀ ਨੇ ਇਸ ਕ੍ਰਾਸਓਵਰ ਐੱਸ.ਯੂ.ਵੀ. ਨੂੰ ਆਟੋ ਐਕਸਪੋ 2023 'ਚ ਪੇਸ਼ ਕਰਨ ਤੋਂ ਬਾਅਦ ਲਾਂਚ ਕੀਤਾ ਸੀ, ਤਾਂ ਜੋ ਯੂਟੀਲਿਟੀ ਵਾਹਨਾਂ ਦੀ ਵਧਦੀ ਲੋਕਪ੍ਰਿਯਤਾ ਦਾ ਫਾਇਜਾ ਚੁੱਕਿਆ ਜਾ ਸਕੇ।
ਇਹ ਵੀ ਪੜ੍ਹੋ- Gold ਹੋਣ ਵਾਲਾ ਹੈ 45 ਫੀਸਦੀ ਤਕ ਸਸਤਾ! ਮਾਹਿਰਾਂ ਨੇ ਕੀਤਾ ਖੁਲਾਸਾ
ਦੀਵਾਲੀ 'ਤੇ Mobile Users ਲਈ ਖੁਸ਼ਖਬਰੀ! ਮਾਰਕਿਟ 'ਚ ਆਇਆ ਧਮਾਕੇਦਾਰ ਪਲਾਨ
NEXT STORY