ਕੋਵੇਂਟਰੀ (ਬ੍ਰਿਟੇਨ) (ਭਾਸ਼ਾ)-ਬ੍ਰਿਟੇਨ ਦੇ ਪ੍ਰਿੰਸ ਚਾਲਰਸ ਨੇ ਟ੍ਰੈਫਿਕ ਦੇ ਭਵਿੱਖ ਦੀਆਂ ਸਿਹਤ ਯੋਜਨਾਵਾਂ ਤਿਆਰ ਕਰਨ ਲਈ ਵਾਰਵਿਕ ਯੂਨੀਵਰਸਿਟੀ ’ਚ ਟਾਟਾ ਮੋਟਰਸ ਦੇ ਜੈਗੁਆਰ ਲੈਂਡ ਇਨੋਵੇਸ਼ਨ ਸੈਂਟਰ ਦੀ ਰਸਮੀ ਸ਼ੁਰੂਆਤ ਕੀਤੀ। ਇਹ ਕੇਂਦਰ 15 ਕਰੋਡ਼ ਪੌਂਡ ਦੇ ਨਿਵੇਸ਼ ਨਾਲ ਤਿਆਰ ਹੋਇਆ ਹੈ ਅਤੇ ਇਹ ਯੂਰਪ ਦਾ ਸਭ ਤੋਂ ਵੱਡਾ ਵਾਹਨ ਜਾਂਚ ਅਤੇ ਵਿਕਾਸ ਪਲਾਂਟ ਹੈ।
ਨੈਸ਼ਨਲ ਆਟੋਮੋਟਿਵ ਇਨੋਵੇਸ਼ਨ ਸੈਂਟਰ ’ਚ ਬ੍ਰਿਟੇਨ ਅਤੇ ਭਾਰਤ ਦੇ 1000 ਸੋਧਕਰਤਾ, ਇੰਜੀਨੀਅਰ ਅਤੇ ਡਿਜ਼ਾਈਨਰ ਭਵਿੱਖ ਦੇ ਵਾਹਨ ਤਿਆਰ ਕਰਨ ’ਤੇ ਕੰਮ ਕਰ ਸਕਣਗੇ। ਇਸ ਪ੍ਰੋਗਰਾਮ ’ਚ ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਵੀ ਸ਼ਾਮਲ ਹੋਏ। ਜੈਗੁਆਰ ਲੈਂਡ ਰੋਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਲਫ ਸਪੇਥ ਨੇ ਕਿਹਾ,‘‘ਜੈਗੁਆਰ ਲੈਂਡ ਰੋਵਰ ’ਚ ਅਸੀਂ ਸਾਰੇ ਟ੍ਰੈਫਿਕ ਲਈ ਬਿਹਤਰ ਕੱਲ ਤਿਆਰ ਕਰਨ ’ਚ ਭਰੋਸਾ ਕਰਦੇ ਹਾਂ। ਇਕ ਅਜਿਹਾ ਭਵਿੱਖ ਜਿੱਥੇ ਨਿਕਾਸੀ ਨਹੀਂ ਹੋਵੇਗੀ, ਭੀੜ-ਭਾੜ ਨਹੀਂ ਹੋਵੇਗੀ ਅਤੇ ਕਿਸੇ ਤਰ੍ਹਾਂ ਦਾ ਹਾਦਸਾ ਨਹੀਂ ਹੋਵੇਗੇ। ਅਸੀਂ ਇਸ ਨੂੰ ‘ਡੈਸਟੀਨੇਸ਼ਨ ਜ਼ੀਰੋ’ ਕਹਿੰਦੇ ਹਾਂ ਅਤੇ ਨੈਸ਼ਨਲ ਆਟੋਮੋਟਿਵ ਇਨੋਵੇਸ਼ਨ ਸੈਂਟਰ ਇਹ ਯਕੀਨੀ ਕਰੇਗਾ ਕਿ ਅਸੀਂ ਇਸ ਮੁਕਾਮ ’ਤੇ ਪਹੁੰਚੀਏ।’’ ਜੈਗੁਆਰ ਲੈਂਡ ਰੋਵਰਸ ਨੇ ਭਵਿੱਖ ਦੇ ਅਨੁਸਾਰ ਇਕ ਆਟੋਮੈਟਿਕ ਇਲੈਕਟ੍ਰਿਕ ਕਾਰ ਨੂੰ ਪ੍ਰਦਰਸ਼ਿਤ ਕੀਤਾ। ਕੰਪਨੀ ਨੇ ਇਸ ਨੂੰ ‘ਪ੍ਰਾਜੈਕਟ ਵੈਕਟਰ’ ਤਹਿਤ ਤਿਆਰ ਕੀਤਾ ਹੈ।
ਪ੍ਰਾਇਵੇਟ ਨੌਕਰੀ ਕਰਨ ਵਾਲਿਆਂ ਲਈ ਖੁਸ਼ਖਬਰੀ, ਜਾਣੋ ਇਸ ਸਾਲ ਕਿੰਨੀ ਵਧੇਗੀ ਤਨਖਾਹ
NEXT STORY