ਨਵੀਂ ਦਿੱਲੀ (ਭਾਸ਼ਾ)–ਮੁੰਬਈ ਨਗਰਪਾਲਿਕਾ ਖੇਤਰ ’ਚ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਅਗਸਤ 2022 ’ਚ ਸਾਲਾਨਾ ਆਧਾਰ ’ਤੇ 20 ਫੀਸਦੀ ਵਧ ਕੇ 8100 ਇਕਾਈਆਂ ਤੋਂ ਵੱਧ ਰਹੀ। ਜਾਇਦਾਦ ਸਲਾਹਕਾਰ ਨਾਈਟ ਫ੍ਰੈਂਕ ਇੰਡੀਆ ਦੀ ਇਕ ਰਿਪੋਰਟ ਮੁਤਾਬਕ ਅਗਸਤ ਲਈ ਰਜਿਸਟ੍ਰੇਸ਼ਨ ਦਾ ਅੰਕੜਾ 10 ਸਾਲਾਂ ’ਚ ਸਭ ਤੋਂ ਵੱਧ ਹੈ। ਹਾਲਾਂਕਿ ਜੁਲਾਈ ਦੀ ਤੁਲਨਾ ’ਚ ਰਜਿਸਟ੍ਰੇਸ਼ਨ ’ਚ 28 ਫੀਸਦੀ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਰੂਸ ਦੇ ਕਬਜ਼ੇ ਵਾਲੇ ਦੱਖਣੀ ਇਲਾਕੇ 'ਚ ਸੰਘਰਸ਼ ਹੋਇਆ ਤੇਜ਼
ਨਾਈਟ ਫ੍ਰੈਂਕ ਨੇ ਕਿਹਾ ਕਿ ਮੁੰਬਈ ਸ਼ਹਿਰ (ਬੀ. ਐੱਮ. ਸੀ.) ਖੇਤਰ ’ਚ ਅਗਸਤ 2022 ਦੌਰਾਨ 8,149 ਇਕਾਈਆਂ ਜਾਇਦਾਦ ਵਿਕਰੀ ਲਈ ਰਜਿਸਟਰਡ ਹੋਈਆਂ। ਇਸ ਨਾਲ ਸੂਬੇ ਨੂੰ 620 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਮਿਲਿਆ। ਪਿਛਲੇ ਮਹੀਨੇ 11,340 ਇਕਾਈਆਂ ਦੀ ਰਜਿਸਟ੍ਰੇਸ਼ਨ ਹੋਈ ਸੀ। ਬਿਆਨ ’ਚ ਕਿਹਾ ਗਿਆ ਕਿ ਅਗਸਤ 2022 ਜਾਇਦਾਦ ਵਿਕਰੀ ਰਜਿਸਟ੍ਰੇਸ਼ਨ ਦੇ ਮਾਮਲੇ ’ਚ ਪਿਛਲੇ ਇਕ ਦਹਾਕੇ ’ਚ ਸਭ ਤੋਂ ਚੰਗਾ ਅਗਸਤ ਮਹੀਨਾ ਰਿਹਾ ਹੈ। ਨਾਈਟ ਫ੍ਰੈਂਕ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼ਿਸ਼ਿਰ ਬੈਜਲ ਨੇ ਕਿਹਾ ਕਿ ਅਗਸਤ ਆਮ ਤੌਰ ’ਤੇ ਜਾਇਦਾਦ ਰਜਿਸਟ੍ਰੇਸ਼ਨ ਦੇ ਲਿਹਾਜ ਨਾਲ ਸੁਸਤ ਮਹੀਨਾ ਰਹਿੰਦਾ ਹੈ। ਪਿਛਲੇ 10 ’ਚੋਂ 8 ਸਾਲਾਂ ’ਚ ਅਗਸਤ ’ਚ ਮਹੀਨਾ-ਦਰ-ਮਹੀਨਾ ਆਧਾਰ ’ਤੇ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਘਟੀ ਹੈ।
ਇਹ ਵੀ ਪੜ੍ਹੋ : ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
IDBI ਬੈਂਕ ’ਚ ਹਿੱਸੇਦਾਰੀ ਵੇਚਣ ਲਈ ਅਗਲੇ ਮਹੀਨੇ ਸ਼ੁਰੂਆਤੀ ਬੋਲੀਆਂ ਮੰਗ ਸਕਦੀ ਹੈ ਸਰਕਾਰ
NEXT STORY