ਨਵੀਂ ਦਿੱਲੀ - ਕ੍ਰਾਫਟਨ ਦੀ ਪ੍ਰਸਿੱਧ ਬੈਟਲ ਰੋਇਲ ਗੇਮ ਬੈਟਲਗ੍ਰਾਉਂਡਸ ਮੋਬਾਈਲ ਇੰਡੀਆ (BGMI) ਭਾਰਤ ਵਿੱਚ ਵਾਪਸੀ ਕਰ ਰਹੀ ਹੈ। ਇਸ ਗੇਮ 'ਤੇ ਕਰੀਬ 10 ਮਹੀਨੇ ਪਹਿਲਾਂ ਪਾਬੰਦੀ ਲਗਾਈ ਗਈ ਸੀ। ਸਰਕਾਰ ਦੇ ਫੈਸਲੇ ਤੋਂ ਬਾਅਦ ਇਸ ਗੇਮ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਵੀ ਹਟਾ ਦਿੱਤਾ ਗਿਆ ਸੀ।
ਹਾਲਾਂਕਿ, ਹੁਣ ਖੇਡ ਵਾਪਸੀ ਕਰ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਨਾਲ ਜੁੜੀਆਂ ਖਬਰਾਂ ਆ ਰਹੀਆਂ ਸਨ ਪਰ ਹੁਣ ਕ੍ਰਾਫਟਨ ਨੇ ਅਧਿਕਾਰਤ ਤੌਰ 'ਤੇ ਗੇਮ ਦੀ ਵਾਪਸੀ ਦੀ ਪੁਸ਼ਟੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ BGMI ਕੋਈ ਹੋਰ ਨਹੀਂ ਬਲਕਿ PUBG ਮੋਬਾਈਲ ਇੰਡੀਆ ਦਾ ਰੀਬ੍ਰਾਂਡਡ ਵਰਜ਼ਨ ਹੈ, ਜਿਸ ਨੂੰ ਕ੍ਰਾਫਟਨ ਨੇ ਕੁਝ ਬਦਲਾਅ ਨਾਲ ਲਾਂਚ ਕੀਤਾ ਹੈ।
ਕੰਪਨੀ ਦੇ ਸੀਈਓ ਨੇ ਕੀਤੀ ਪੁਸ਼ਟੀ
ਕਰਾਫਟਨ ਇੰਡੀਆਂ ਦੇ ਸੀਈਓ Hyunil Sohn ਨੇ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ, 'ਅਸੀਂ ਭਾਰਤੀ ਅਧਿਕਾਰੀਆਂ ਦੇ ਸ਼ੁਕਰਗੂਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ BattleGround Mobile India(BGMI) ਦੀ ਭਾਰਤ ਵਿਚ ਵਾਪਸੀ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਐਪ ਜਲਦੀ ਹੀ ਆਮ ਲੋਕਾਂ ਲਈ ਉਪਲੱਬਧ ਹੋ ਸਕੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਸਰਕਾਰ ਨੇ ਸੈਕੜਿਆਂ ਦੀ ਗਿਣਤੀ ਵਿਚ ਐਪਸ ਨੂੰ ਬੈਨ ਕੀਤਾ ਹੈ। ਇਨ੍ਹਾਂ ਸਾਰੀਆਂ ਐਪ ਵਿਚੋਂ ਸਿਰਫ਼ ਬੀਜੀਐੱਮਆਈ ਨੂੰ ਵਾਪਸੀ ਕਰਨ ਦੀ ਆਗਿਆ ਮਿਲੀ ਹੈ। ਇਸ ਕਦਮ ਨਾਲ ਸਾਊਥ ਕੋਰੀਅਨ ਗੇਮਿੰਗ ਐਪ ਨੂੰ ਵੱਡੀ ਰਾਹਤ ਮਿਲੇਗੀ। ਕਰਾਫਟੋਨ ਨੇ ਭਾਰਤੀ ਸਟਾਰਟਅੱਪ ਈਕੋਸਿਸਟਮ ਵਿਚ 10 ਕਰੋੜ ਦਾ ਨਿਵੇਸ਼ ਕੀਤਾ ਹੈ।
ਇਹ ਵੀ ਪੜ੍ਹੋ : ਮਹਿਲਾ ਸਨਮਾਨ ਸਰਟੀਫਿਕੇਟ ’ਤੇ ਕੱਟੇ ਜਾਣ ਵਾਲੇ TDS ਨੂੰ ਲੈ ਕੇ ਕੇਂਦਰ ਸਰਕਾਰ ਨੇ ਜਾਰੀ ਕੀਤਾ ਅਪਡੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਹਰੇ ਨਿਸ਼ਾਨ 'ਚ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 205 ਅੰਕ ਚੜ੍ਹਿਆ
NEXT STORY