ਨਵੀਂ ਦਿੱਲੀ— ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਦੇ ਲਾਗੂਕਰਨ ਦੀ ਵਜ੍ਹਾ ਨਾਲ ਮਾਲੀਏ ਦੀ ਹੋਈ ਕਮੀ ਨੂੰ ਪੂਰਾ ਕਰਨ ਲਈ ਕਰਜ਼ ਲੈਣ ਦੇ ਕੇਂਦਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ਤਹਿਤ ਵਿਸ਼ੇਸ਼ ਮਾਧਿਅਮ ਜ਼ਰੀਏ 8,359 ਕਰੋੜ ਰੁਪਏ ਮਿਲਣਗੇ।
ਵਿੱਤ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ, ''ਪੰਜਾਬ ਸਰਕਾਰ ਨੇ ਜੀ. ਐੱਸ. ਟੀ. ਦੇ ਲਾਗੂ ਹੋਣ ਨਾਲ ਹੋਏ ਮਾਲੀਆ ਨੁਕਸਾਨ ਦੀ ਕਮੀ ਨੂੰ ਪੂਰਾ ਕਰਨ ਲਈ ਪਹਿਲੇ ਬਦਲ ਨੂੰ ਸਵੀਕਾਰ ਕਰਨ ਦੀ ਸੂਚਨਾ ਦਿੱਤੀ ਹੈ। ਇਸ ਬਦਲ ਨੂੰ ਚੁਣਨ ਵਾਲੇ ਸੂਬਿਆਂ ਦੀ ਗਿਣਤੀ 26 ਹੋ ਗਈ ਹੈ। ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ (ਦਿੱਲੀ, ਜੰਮੂ-ਕਸ਼ਮੀਰ, ਪੁਡੂਚੇਰੀ) ਨੇ ਵੀ ਪਹਿਲੇ ਬਦਲ ਨੂੰ ਚੁਣਿਆ ਹੈ।''
ਕੇਂਦਰ ਨੇ ਪਹਿਲਾਂ ਹੀ ਸੂਬਿਆਂ ਵੱਲੋਂ ਚਾਰ ਕਿਸ਼ਤਾਂ 'ਚ 24,000 ਕਰੋੜ ਰੁਪਏ ਉਧਾਰ ਲਏ ਹਨ ਅਤੇ ਇਸ ਨੂੰ 23 ਸੂਬਿਆਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 23 ਅਕਤੂਬਰ, ਦੋ ਨਵੰਬਰ, ਨੌ ਨਵੰਬਰ ਅਤੇ 23 ਨਵੰਬਰ ਨੂੰ ਦਿੱਤਾ ਜਾ ਚੁੱਕਾ ਹੈ। ਉਧਾਰੀ ਦੇ ਅਗਲੇ ਚੱਕਰ 'ਚ ਪੰਜਾਬ, ਕੇਰਲ ਅਤੇ ਪੱਛਮੀ ਬੰਗਾਲ ਨੂੰ ਧਨਰਾਸ਼ੀ ਮਿਲੇਗੀ। ਇਸ ਹਫ਼ਤੇ ਦੀ ਸ਼ੁਰੂਆਤ 'ਚ ਕੇਰਲ ਅਤੇ ਪੱਛਮੀ ਬੰਗਾਲ ਨੇ ਵੀ ਜੀ. ਐੱਸ. ਟੀ. ਦੀ ਕਮੀ ਨੂੰ ਪੂਰਾ ਕਰਨ ਲਈ ਇਸ ਉਧਾਰੀ ਬਦਲ ਨੂੰ ਸਵੀਕਾਰ ਕਰਨ ਦੀ ਸੂਚਨਾ ਕੇਂਦਰ ਨੂੰ ਦਿੱਤੀ ਸੀ।
ਸਤੰਬਰ ਤਿਮਾਹੀ 'ਚ GDP 'ਚ ਗਿਰਾਵਟ 'ਚ ਪਹਿਲੇ 'ਤੇ UK, ਦੂਜੇ 'ਤੇ ਹੈ ਭਾਰਤ
NEXT STORY