ਨਵੀਂ ਦਿੱਲੀ—ਮਲਟੀਪਲੈਕਸ ਚਲਾਉਣ ਵਾਲੀ ਕੰਪਨੀ ਪੀ.ਵੀ.ਆਰ. ਨੂੰ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 16.18 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਸਾਲ ਪਹਿਲਾਂ ਦੀ ਅਪ੍ਰੈਲ-ਜੂਨ ਤਿਮਾਹੀ 'ਚ ਉਸ ਨੂੰ 52.15 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਪੀ.ਵੀ.ਆਰ. ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ 2019-20 ਦੀ ਪਹਿਲੀ ਤਿਮਾਹੀ 'ਚ ਉਸਦੀ ਕੁੱਲ ਆਮਦਨ 887.16 ਕਰੋੜ ਰੁਪਏ ਰਹੀ। ਇਕ ਸਾਲ ਪਹਿਲਾਂ ਦੀ ਇਸ ਤਿਮਾਹੀ 'ਚ ਆਮਦਨ 700.53 ਕਰੋੜ ਰੁਪਏ ਸੀ। ਇਸ ਦੌਰਾਨ ਉਸ ਦੇ ਕੁੱਲ ਖਰਚ 620 ਕਰੋੜ ਰੁਪਏ ਤੋਂ ਵਧ ਕੇ 859.10 ਕਰੋੜ ਰੁਪਏ ਹੋ ਗਿਆ ਹੈ। ਪੀ.ਵੀ.ਆਰ. ਨੇ ਬਿਆਨ 'ਚ ਕਿਹਾ ਕਿ ਐੱਸ.ਪੀ.ਆਈ. ਸਿਨੇਮਾ ਦੀ ਪ੍ਰਾਪਤੀ ਦੇ ਚੱਲਦੇ 2019-20 ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦੀ ਤੁਲਨਾ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ ਦੇ ਨਤੀਜਿਆਂ ਨਾਲ ਨਹੀਂ ਕੀਤੀ ਜਾ ਸਕਦੀ ਹੈ। ਅਗਸਤ 2018 'ਚ ਪੀ.ਵੀ.ਆਰ. ਨੇ ਕਰੀਬ 633 ਕਰੋੜ ਰੁਪਏ 'ਚ ਐੱਸ.ਪੀ.ਆਈ. ਸਿਨੇਮਾ 'ਚ 71.69 ਫੀਸਦੀ ਹਿੱਸੇਦਾਰੀ ਖਰੀਦੀ ਸੀ।
ਮੁਕੇਸ਼ ਅੰਬਾਨੀ ਨੂੰ ਝਟਕਾ, ਸਾਊਦੀ ਆਰਾਮਕੋ ਨਾਲ ਡੀਲ ਰੁਕੀ
NEXT STORY