ਨਵੀਂ ਦਿੱਲੀ — ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਤੇ ਸਾਊਦੀ ਅਰਬ ਦੀ ਦਿੱਗਜ ਕੰਪਨੀ ਸਾਊਦੀ ਆਰਾਮਕੋ ਵਿਚਾਲੇ ਸਟੇਕ ਸੇਲ ਦੀ ਡੀਲ ਅਟਕ ਗਈ ਹੈ। ਡੀਲ ਸਟਰੱਕਚਰ ਅਤੇ ਵੈਲਿਊਏਸ਼ਨ ਨੂੰ ਲੈ ਕੇ ਦੋਵਾਂ ਕੰਪਨੀਆਂ ’ਚ ਗੱਲ ਨਹੀਂ ਬਣੀ ਹੈ। ਅਸਲ ’ਚ ਆਰ. ਆਈ. ਐੱਲ. ਦੀ ਆਪਣੇ ਰਿਫਾਈਨਰੀ ਕਾਰੋਬਾਰ ਦੀ ਮਨਿਓਰਿਟੀ ਸਟੇਕ ਸੇਲ ਲਈ ਸਾਊਦੀ ਆਰਾਮਕੋ ਨਾਲ ਪਿਛਲੇ ਕੁੱਝ ਮਹੀਨਿਆਂ ਤੋਂ ਗੱਲਬਾਤ ਚੱਲ ਰਹੀ ਸੀ। ਡੀਲ ਰੁਕਣ ਦੀ ਜਾਣਕਾਰੀ ਸੂਤਰਾਂ ਦੇ ਹਵਾਲੇ ਨਾਲ ਮਿਲੀ ਹੈ।
ਸੂਤਰਾਂ ਨੇ ਦੱਸਿਆ ਕਿ ਸਾਊਦੀ ਆਰਾਮਕੋ ਵੱਲੋਂ ਰਿਲਾਇੰਸ ਇੰਡਸਟਰੀਜ਼ ਦੀਆਂ ਦੋਵਾਂ ਰਿਫਾਈਨਰੀਆਂ ਅਤੇ ਪੈਟਰੋਕੈਮੀਕਲ ਕੰਪਲੈਕਸ ਲਈ ਪ੍ਰਸਤਾਵਿਤ ਵਿਸ਼ੇਸ਼ ਉਦੇਸ਼ੀ ਇਕਾਈ (ਐੱਸ. ਪੀ. ਵੀ.) ’ਚ 25 ਫ਼ੀਸਦੀ ਹਿੱਸੇਦਾਰੀ ਲੈਣ ਲਈ ਚੱਲ ਰਹੀ ਗੱਲਬਾਤ ਰੁਕ ਗਈ ਹੈ।
ਰੁਪਏ 'ਚ 6 ਪੈਸੇ ਦੀ ਕਮਜ਼ੋਰੀ, ਡਾਲਰ ਦੇ ਮੁਕਾਬਲੇ 69.10 ਦੇ ਪੱਧਰ 'ਤੇ ਖੁੱਲ੍ਹਿਆ
NEXT STORY