ਨਵੀਂ ਦਿੱਲੀ : ਉਦਯੋਗਪਤੀ ਰਾਹੁਲ ਬਜਾਜ ਦਾ ਸ਼ਨੀਵਾਰ ਨੂੰ 83 ਸਾਲ ਦੀ ਉਮਰ 'ਚ ਪੁਣੇ ਵਿੱਚ ਦਿਹਾਂਤ ਹੋ ਗਿਆ। ਬਜਾਜ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਹ ਪਿਛਲੇ ਇੱਕ ਮਹੀਨੇ ਤੋਂ ਹਸਪਤਾਲ ਵਿੱਚ ਦਾਖ਼ਲ ਸਨ। ਰੂਬੀ ਹਾਲ ਕਲੀਨਿਕ ਦੇ ਡਾ: ਪਰਵੇਜ਼ ਗ੍ਰਾਂਟ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਮੋਨੀਆ ਸੀ ਅਤੇ ਦਿਲ ਦੀ ਸਮੱਸਿਆ ਵੀ ਸੀ | ਰਾਹੁਲ ਬਜਾਜ ਨੇ ਦੁਪਹਿਰ 2.30 ਵਜੇ ਆਖਰੀ ਸਾਹ ਲਿਆ। ਰਾਹੁਲ ਬਜਾਜ ਦੀ ਪਤਨੀ ਰੂਪਾ ਬਜਾਜ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਬਜਾਜ ਆਪਣੇ ਪਿੱਛੇ ਦੋ ਪੁੱਤਰ ਰਾਜੀਵ ਬਜਾਜ ਅਤੇ ਸੰਜੀਵ ਬਜਾਜ ਅਤੇ ਬੇਟੀ ਸੁਨੈਨਾ ਕੇਜਰੀਵਾਲ ਛੱਡ ਗਏ ਹਨ। ਉਨ੍ਹਾਂ ਨੇ ਪਿਛਲੇ ਸਾਲ 30 ਅਪ੍ਰੈਲ ਨੂੰ ਬਜਾਜ ਆਟੋ ਦੇ ਗੈਰ-ਕਾਰਜਕਾਰੀ ਨਿਰਦੇਸ਼ਕ ਅਤੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਰਾਹੁਲ ਦਾ ਜਨਮ 10 ਜੂਨ, 1938 ਨੂੰ ਕੋਲਕਾਤਾ ਵਿੱਚ ਮਾਰਵਾੜੀ ਕਾਰੋਬਾਰੀ ਕਮਲਨਯਨ ਬਜਾਜ ਅਤੇ ਸਾਵਿਤਰੀ ਬਜਾਜ ਦੇ ਘਰ ਹੋਇਆ ਸੀ। ਰਾਹੁਲ ਦੇ ਪਿਤਾ ਕਮਲਨਯਨ ਅਤੇ ਇੰਦਰਾ ਗਾਂਧੀ ਨੇ ਕੁਝ ਸਮਾਂ ਇੱਕੋ ਸਕੂਲ ਵਿੱਚ ਪੜ੍ਹੇ ਸਨ। ਰਾਹੁਲ ਬਜਾਜ ਕਰੀਬ 50 ਸਾਲ ਤੱਕ ਬਜਾਜ ਗਰੁੱਪ ਦੇ ਚੇਅਰਮੈਨ ਰਹੇ। ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਅਪ੍ਰੈਲ 'ਚ ਰਾਹੁਲ ਬਜਾਜ ਨੇ ਆਟੋ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬਜਾਜ ਆਟੋ ਭਾਰਤੀ ਕਾਰੋਬਾਰ ਵਿੱਚ, ਖਾਸ ਕਰਕੇ ਆਟੋਮੋਬਾਈਲ ਖੇਤਰ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ 2024 ਤੱਕ ਖੇਤੀਬਾੜੀ ਵਿੱਚ ਡੀਜ਼ਲ ਦੀ ਥਾਂ ਨਵਿਆਉਣਯੋਗ ਊਰਜਾ ਦਾ ਕਰੇਗਾ ਇਸਤੇਮਾਲ : ਬਿਜਲੀ ਮੰਤਰੀ
NEXT STORY