ਨਵੀਂ ਦਿੱਲੀ— ਰੇਲਵੇ ਨੇ ਇਕ ਵਾਰ ਫਿਰ ਯਾਤਰੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਰੇਲਵੇ ਵਲੋਂ ਇਸ ਤਰ੍ਹਾਂ ਦੀ ਸੌਗਾਤ ਦਿੱਤੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਪਰ ਇਹ ਖਬਰ ਸਿਰਫ ਉਨ੍ਹਾਂ ਲੋਕਾਂ ਲਈ ਹੈ ਜੋਂ ਆਈ. ਆਰ. ਟੀ. ਸੀ. ਤੋਂ ਟਿਕਟ ਬੁੱਕ ਕਰਵਾਉਂਦੇ ਹਨ।
ਇੰਡੀਅਨ ਰੇਲਵੇ ਕੇਟਰਿੰਗ ਟੂਰੀਜ਼ਮ ਕਾਰਪੋਰਂੇਸ਼ਨ (irctc) ਨੇ ਸੌਗਾਤ ਦਿੰਦੇ ਹੋਏ ਇਹ ਐਲਾਨ ਕੀਤਾ ਹੈ ਕਿ ਜੋਂ ਲੋਕ ਵੈਬਸਾਈਡ ਰਾਹੀਂ ਰੇਲਵੇ ਟਿਕਸ ਬੁੱਕ ਕਰਵਾਉਂਦੇ ਹਨ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ। ਐਲਾਨ ਦੇ ਮੁਤਾਬਕ ਮਹੀਨੇ 'ਚ ਟਿਕਟ ਬੁੱਕ ਕਰਵਾਉਣ ਦੀ ਜਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਨਵੇਂ ਐਲਾਨ ਅਨੁਸਾਰ ਹੁਣ ਤੁਸੀਂ ਮਹੀਨੇ 'ਚ ਸਿਰਫ 6 ਤੋਂ ਜ਼ਿਆਦਾ ਟਿਕਟ ਬੁੱਕ ਕਰਵਾ ਸਕੋਗੇ । ਆਈ. ਆਰ. ਸੀ. ਟੀ. ਸੀ. ਨੇ ਖੁਦ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਆਈ. ਆਰ. ਸੀ. ਟੀ. ਸੀ. ਵਲੋਂ ਕਿਹਾ ਗਿਆ ਹੈ ਕਿ ਮਹੀਨੇ 'ਚ ਜ਼ਿਆਦਾ ਟਿਕਟ ਬੁੱਕ ਕਰਵਾਉਣ ਦੇ ਲਈ ਅਕਾਊਂਟ ਹੋਲਡਰ ਨੂੰ ਆਪਣਾ ਅਕਾਊਂਟ ਆਧਾਰ ਨਾਲ ਲਿੰਕ ਕਰਵਾਉਣਾ ਪਵੇਗਾ।
ਆਧਾਰ ਨਾਲ ਲਿੰਕ ਕਰਵਾਉਣ ਨਾਲ ਮਿਲੇਗਾ ਫਾਇਦਾ
ਆਈ. ਆਰ. ਸੀ. ਟੀ. ਸੀ. ਦੇ ਅਨੁਸਾਰ ਉਸ ਦੇ ਅਕਾਊਂਟ ਹੋਲਡਰ ਦਾ ਖਾਤਾ ਜੇਕਰ ਆਧਾਰ ਨਾਲ ਲਿੰਕ ਹੋਵੇਗਾ ਤਾਂ ਖਾਤਾ ਧਾਰਕ ਮਹੀਨੇ 'ਚ 12 ਟਿਕਟਾਂ ਬੁੱਕ ਕਰਵਾ ਸਕੇਗਾ। ਆਈ. ਆਰ. ਸੀ. ਟੀ. ਸੀ. ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਜਿਸ ਅਕਾਊਂਟਸ ਦੇ ਨਾਲ ਆਧਾਰ ਲਿੰਕ ਨਹੀਂ ਹੋਇਆ ਹੋਵੇਗਾ ਉਹ ਪਹਿਲਾਂ ਦੀ ਤਰ੍ਹਾਂ ਮਹੀਨੇ 'ਚ 6 ਟਿਕਟ ਬੁੱਕ ਕਰਵਾਉਣ ਦਾ ਹੱਕਦਾਰ ਹੋਵੇਗਾ ਅਤੇ ਉਸ ਲਈ ਆਧਾਰ ਨਾਲ ਲਿੰਕ ਹੋਣਾ ਜਰੂਰੀ ਨਹੀਂ ਹੈ।
ਆਪਣੇ ਆਈ. ਆਰ. ਸੀ. ਟੀ. ਸੀ. ਖਾਤੇ ਨੂੰ ਆਧਾਰ ਨਾਲ ਇਸ ਤਰ੍ਹਾਂ ਕਰੋ ਲਿੰਕ
ਆਈ. ਆਰ. ਸੀ. ਟੀ. ਸੀ. ਦੇ ਹੋਮਪੇਜ਼ 'ਤੇ ਪ੍ਰੋਫਾਈਲ ਸੈਕਸ਼ਨ 'ਚ ਜਾ ਕੇ ਅਕਾਊਂਟ ਹੋਲਡਰ ਨੂੰ ਆਧਾਰ ਕੇ. ਵਾਈ. ਸੀ. 'ਤੇ ਕਲਿੱਕ ਕਰਨਾ ਹੋਵੇਗਾ। ਕਲਿੱਕ ਕਰਨ ਤੋਂ ਬਾਅਦ ਜੋ ਪੇਜ਼ ਖੁੱਲੇਗਾ ਉਸ 'ਤੇ ਤੁਹਾਨੂੰ ਆਪਣਾ ਆਧਾਰ ਨੰਬਰ ਭਰਨ ਦੇ ਲਈ ਕਿਹਾ ਜਾਵੇਗਾ। ਆਧਾਰ ਨੰਬਰ ਭਰਨ ਤੋਂ ਬਾਅਦ ਹੇਠਾ ਓ. ਟੀ. ਪੀ. ਭੇਜਣ ਦਾ ਨਿਰਦੇਸ਼ ਹੋਵੇਗਾ। ਜਿਸ 'ਤੇ ਕਲਿੱਕ ਕਰਨਾ ਹੋਵੇਗਾ। ਤੁਹਾਡੇ ਫੋਨ 'ਤੇ ਜੋ ਓ. ਪੀ. ਟੀ. ਆਇਆ ਹੋਵੇਗਾ ਉਸ ਨੂੰ ਦਿੱਤੀ ਗਈ ਜਗ੍ਹਾ ਭਰਨਾ ਹੋਵੇਗਾ। ਓ. ਪੀ. ਟੀ. ਭਰਨ ਤੋਂ ਬਾਅਦ ਤੁਹਾਡੀ ਆਧਾਰ ਡਿਟੇਲ ਸਾਹਮਣੇ ਆਵੇਗੀ ਅਤੇ ਉਸ ਨੂੰ ਪੂਰੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਸਬਮਿਟ ਕਰਨਾ ਹੋਵੇਗਾ। ਇਸ ਪੂਰੀ ਪ੍ਰਕਿਰਿਆ ਤੋਂ ਬਾਅਦ ਤੁਹਾਡਾ ਆਈ. ਆਰ. ਸੀ. ਟੀ. ਸੀ. ਖਾਤਾ ਆਧਾਰ ਨਾਲ ਲਿੰਕ ਹੋ ਜਾਵੇਗਾ ਅਤੇ ਤੁਸੀ ਹਰੇਕ ਮਹੀਨੇ 12 ਟਿਕਟ ਕਰਨ ਦੇ ਹੱਕਦਾਰ ਬਣ ਜਾਵੇਗਾ।
16 ਮਹੀਨਿਆਂ 'ਚ 19 ਵਾਰ ਵਧੀ ਐੱਲ.ਪੀ.ਜੀ. ਦੀ ਕੀਮਤ
NEXT STORY