ਨਵੀਂ ਦਿੱਲੀ — ਭਾਰਤੀ ਰੇਲਵੇ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਜੇਕਰ ਤੁਹਾਡੀ ਵੀ ਕਿਤੇ ਘੁੰਮਣ ਜਾਂ ਜ਼ਰੂਰੀ ਕੰਮ ਲਈ ਕਿਸੇ ਦੂਜੇ ਸ਼ਹਿਰ ਵਿਚ ਜਾਣ ਦੀ ਯੋਜਨਾ ਹੈ ਅਤੇ ਤੁਸੀਂ ਟਿਕਟ ਬੁੱਕ ਕੀਤੀ ਹੈ, ਤਾਂ ਇੱਕ ਵਾਰ ਆਪਣੀ ਟ੍ਰੇਨ ਦਾ ਸਟੇਟਸ ਜ਼ਰੂਰ ਦੇਖੋ। ਰੇਲਵੇ ਨੇ ਦੇਸ਼ ਭਰ ਵਿੱਚ 150 ਤੋਂ ਵੱਧ ਟਰੇਨਾਂ ਨੂੰ ਰੱਦ ਕਰ ਦਿੱਤੀਆਂ ਹਨ ਜੋ 17 ਅਕਤੂਬਰ 2022 ਨੂੰ ਰਵਾਨਾ ਹੋਣੀਆਂ ਸਨ। ਰੱਦ ਕੀਤੀਆਂ ਟਰੇਨਾਂ ਵਿੱਚ ਵੱਡੀ ਗਿਣਤੀ ਵਿੱਚ ਯਾਤਰੀ, ਮੇਲ ਅਤੇ ਐਕਸਪ੍ਰੈਸ ਟਰੇਨਾਂ ਸ਼ਾਮਲ ਹਨ। ਭਾਰਤੀ ਰੇਲਵੇ ਰਾਸ਼ਟਰੀ ਰੇਲਗੱਡੀ ਪੁੱਛਗਿੱਛ ਸਿਸਟਮ ਦੀ ਵੈਬਸਾਈਟ ਉੱਤੇ ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਦਰਅਸਲ, ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਵੱਖ-ਵੱਖ ਜ਼ੋਨਾਂ ਵਿੱਚ ਚੱਲ ਰਹੀ ਮੁਰੰਮਤ ਅਤੇ ਹੋਰ ਕਾਰਨਾਂ ਕਰਕੇ ਇੰਨੀਆਂ ਟਰੇਨਾਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਖਰਾਬ ਮੌਸਮ, ਤੂਫਾਨ, ਪਾਣੀ, ਮੀਂਹ ਅਤੇ ਹੜ੍ਹ ਵੀ ਕਈ ਟਰੇਨਾਂ ਦੇ ਰੱਦ ਹੋਣ ਦਾ ਕਾਰਨ ਬਣਦੇ ਹਨ, ਤੁਸੀਂ https://enquiry.indianrail.gov.in/mntes/ 'ਤੇ ਜਾ ਕੇ ਰੱਦ ਕੀਤੀਆਂ ਟਰੇਨਾਂ ਦੀ ਸੂਚੀ ਦੇਖ ਸਕਦੇ ਹੋ।
ਸੰਸਾਰਿਕ ਮੰਦੀ ਦਾ ਅਸਰ ਭਾਰਤ ’ਤੇ ਕਾਫੀ ਘੱਟ ਰਹਿਣ ਦੀ ਸੰਭਾਵਨਾ : ਦਿਨੇਸ਼ ਖਾਰਾ
NEXT STORY