ਨਵੀਂ ਦਿੱਲੀ— ਗਲਵਾਨ ਘਾਟੀ ਦੀ ਘਟਨਾ ਤੋਂ ਬਾਅਦ 'ਬਾਇਕਟ ਚਾਈਨਾ' ਮੁਹਿੰਮ ਜ਼ੋਰ ਫੜ੍ਹ ਰਹੀ ਹੈ। ਹਰ ਪਾਸਿਓਂ ਚੀਨ ਦੀਆਂ ਕੰਪਨੀਆਂ ਤੇ ਉਨ੍ਹਾਂ ਦੇ ਸਮਾਨਾਂ ਦੇ ਬਾਇਕਾਟ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਕਾਰ ਖਬਰਾਂ ਮੁਤਾਬਕ, ਭਾਰਤੀ ਰੇਲਵੇ ਨੇ ਚੀਨ ਦੀ ਕੰਪਨੀ 'ਬੀਜਿੰਗ ਨੈਸ਼ਨਲ ਰੇਲਵੇ ਰਿਸਰਚ ਤੇ ਡਿਜ਼ਾਇਨ ਇੰਸਟੀਚਿਊਟ ਆਫ ਸਿਗਨਲ ਐਂਡ ਕਮਿਊਨੀਕੇਸ਼ਨ ਗਰੁੱਪ' ਨੂੰ ਦਿੱਤੇ ਠੇਕੇ ਰੱਦ ਕਰ ਦਿੱਤੇ ਹਨ।
ਇਸ ਕੰਪਨੀ ਨੂੰ ਕਾਨਪੁਰ-ਦੀਨ ਦਿਆਲ ਉਪਾਧਿਆਏ ਸੈਕਸ਼ਨ ਨੂੰ ਬਣਾਉਣ ਦਾ ਠੇਕਾ ਮਿਲਿਆ ਸੀ। ਇਹ ਤਕਰੀਬਨ 417 ਕਿਲੋਮੀਟਰ ਲੰਮਾ ਹੈ।
ਚੀਨ ਦੀ ਕੰਪਨੀ ਨੂੰ ਰੇਲਵੇ ਨੇ ਜੂਨ 2016 'ਚ ਇਹ ਠੇਕਾ 471 ਕਰੋੜ ਰੁਪਏ 'ਚ ਦਿੱਤਾ ਸੀ। ਪਿਛਲੇ ਚਾਰ ਸਾਲਾਂ 'ਚ ਸਿਰਫ 20 ਫੀਸਦੀ ਕੰਮਕਾਜ ਹੋਇਆ ਹੈ। ਠੇਕਾ ਰੱਦ ਕਰਨ ਨੂੰ ਲੈ ਕੇ ਕਿਹਾ ਗਿਆ ਹੈ ਕਿ ਕੰਪਨੀ ਨੇ ਸਮਝੌਤੇ ਮੁਤਾਬਕ ਇਸ ਪ੍ਰਾਜੈਕਟ ਨੂੰ ਲੈ ਕੇ ਤਕਨੀਕੀ ਦਸਤਾਵੇਜ਼ ਨਹੀਂ ਜਮ੍ਹਾ ਕੀਤੇ ਹਨ। ਇਸ ਤੋਂ ਇਲਾਵਾ ਜਿਹੜੀ ਜਗ੍ਹਾ ਕੰਮ ਹੋਣਾ ਹੈ ਉੱਥੇ ਕੰਪਨੀ ਦਾ ਕੋਈ ਇੰਜੀਨੀਅਰ ਜਾਂ ਅਧਿਕਾਰੀ ਵੀ ਉਪਲਬਧ ਨਹੀਂ ਹੁੰਦਾ ਸੀ।
ਰੇਲਵੇ ਵੱਲੋਂ ਕਿਹਾ ਗਿਆ ਹੈ ਕਿ ਇਸ ਕਾਰਨ ਕੰਮ 'ਚ ਦੇਰੀ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਕੰਪਨੀ ਨੇ ਹੁਣ ਤੱਕ ਕਿਸੇ ਵੀ ਸਥਾਨਕ ਏਜੰਸੀ ਨਾਲ ਕਿਸੇ ਤਰ੍ਹਾਂ ਦਾ ਕੋਈ ਕਰਾਰ ਨਹੀਂ ਕੀਤਾ ਹੈ। ਅਜਿਹੇ 'ਚ ਕੰਮਕਾਜ 'ਚ ਤੇਜ਼ੀ ਕਿਵੇਂ ਆ ਸਕਦੀ ਹੈ। ਭਾਰਤੀ ਰੇਲਵੇ ਦਾ ਇਹ ਵੀ ਕਹਿਣਾ ਹੈ ਕਿ ਇਸ ਸੰਬੰਧੀ ਕਈ ਵਾਰ ਕੰਪਨੀ ਦੇ ਅਧਿਕਾਰੀਆਂ ਨਾਲ ਬੈਠਕ ਹੋਈ, ਜਿਸ 'ਚ ਉਨ੍ਹਾਂ ਨੂੰ ਇਨ੍ਹਾਂ ਸਮੱਸਿਆਵਾਂ ਬਾਰੇ ਵਾਰ-ਵਾਰ ਦੱਸਿਆ ਗਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਇਸ 'ਤੇ ਧਿਆਨ ਨਹੀਂ ਦਿੱਤਾ।
ਚੀਨ ਦੀ ਨਵੀਂ ਚਾਲ: ਆਪਣੇ ਉਤਪਾਦਾਂ ਨੂੰ ਭਾਰਤ 'ਚ ਵੇਚਣ ਲਈ ਅਪਣਾ ਰਿਹੈ ਕਈ ਹੱਥਕੰਡੇ
NEXT STORY