ਨਵੀਂ ਦਿੱਲੀ- ਰੇਲਗੱਡੀ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਹੁਣ ਸਟੇਸ਼ਨਾਂ ਅਤੇ ਯਾਤਰਾ ਦੌਰਾਨ ਮਾਸਕ ਨਾ ਪਾਉਣਾ ਜੇਬ ਨੂੰ ਭਾਰੀ ਪੈਣ ਵਾਲਾ ਹੈ। ਹੁਣ ਸਸਤਾ ਸਫ਼ਰ ਇਕ ਮਾਸਕ ਨਾ ਪਾਉਣ ਕਾਰਨ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਨਵਾਂ ਨਿਯਮ ਇਹ ਹੈ ਕਿ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਰੱਲਗਡੀ ਵਿਚ ਯਾਤਰਾ ਦੌਰਾਨ ਮਾਸਕ ਨਾ ਪਾਉਣ ਵਾਲੇ ਲੋਕਾਂ ਨੂੰ 500 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ।
ਰੇਲਵੇ ਨੇ ਕੋਰੋਨਾ ਵਾਇਰਸ ਦੇ ਫ਼ੈਲਣ ਨੂੰ ਰੋਕਣ ਲਈ ਸਿਹਤ ਤੇ ਪਰਿਵਾਰਕ ਮਾਮਲਿਆਂ ਦੇ ਮੰਤਰਾਲਾ ਵੱਲੋਂ ਜਾਰੀ ਕੀਤੇ ਵੱਖ-ਵੱਖ ਕੋਵਿਡ-19 ਪਰੋਟੋਕਾਲਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਚੁੱਕੇ ਕਈ ਕਦਮਾਂ ਤੋਂ ਇਲਾਵਾ ਇਹ ਨਵਾਂ ਹੁਕਮ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- 30 ਤਾਰੀਖ਼ ਤੱਕ ਬੁਕਿੰਗ ਕਰਨ ਵਾਲੇ ਮੁਸਾਫ਼ਰਾਂ ਨੂੰ ਇੰਡੀਗੋ ਨੇ ਦਿੱਤੀ ਇਹ ਛੋਟ
ਜੁਰਮਾਨਾ ਨਾ ਸਿਰਫ਼ ਮਾਸਕ ਨੂੰ ਲੈ ਕੇ ਸਗੋਂ ਇੱਥੇ-ਉੱਥੇ ਥੁੱਕਣ ਜਾਂ ਗੰਦਗੀ ਫ਼ੈਲਾਉਣ ਨੂੰ ਲੈ ਕੇ ਵੀ ਹੈ। ਜੇਕਰ ਤੁਸੀਂ ਰੇਲਵੇ ਸਟੇਸ਼ਨ ਜਾਂ ਰੇਲਗੱਡੀ ਵਿਚ ਇੱਧਰ-ਉੱਧਰ ਥੁੱਕਦੇ ਜਾਂ ਗੰਦਗੀ ਫ਼ੈਲਾਉਂਦੇ ਫੜ੍ਹੇ ਗਏ ਤਾਂ ਵੀ ਤੁਹਾਨੂੰ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਹੁਣ ਜੋ ਕੋਈ ਵੀ ਯਾਤਰੀ ਸਟੇਸ਼ਨ ਜਾਂ ਰੇਲਗੱਡੀ ਵਿਚ ਬਿਨਾਂ ਮਾਸਕ ਦੇ ਹੋਵੇਗਾ ਉਸ 'ਤੇ ਜੁਰਮਾਨਾ ਲੱਗੇਗਾ। ਰੋਜ਼ਾਨਾ ਕੋਵਿਡ-19 ਦੇ ਮਾਮਲੇ ਵਧਣ ਦੇ ਬਾਵਜੂਦ ਲੋਕ ਮਾਸਕ ਨਹੀਂ ਪਾ ਰਹੇ ਹਨ ਅਤੇ ਜੁੜ-ਜੁੜ ਕੇ ਬੈਠਣ ਤੋਂ ਵੀ ਨਹੀਂ ਹੱਟ ਰਹੇ ਜਿਸ ਦੀ ਵਜ੍ਹਾ ਨਾਲ ਸੰਕਰਮਣ ਫ਼ੈਲਣ ਦਾ ਖ਼ਤਰਾ ਵੱਧ ਰਿਹਾ ਹੈ। ਬੱਸਾਂ ਵਿਚ ਵੀ ਬਹੁਤੇ ਲੋਕ ਬਿਨਾਂ ਮਾਸਕ ਦੇਖੇ ਜਾਂਦੇ ਹਨ।
►ਰੇਲਵੇ ਦੇ ਨਵੇਂ ਨਿਯਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ
IPO ਦੀ ਤਿਆਰੀ 'ਚ ਗਲੇਨਮਾਰਕ ਫਾਰਮਾ ਦੀ ਯੂਨਿਟ, ਕਾਗਜ਼ ਕੀਤੇ ਫਾਈਲ
NEXT STORY