ਨਵੀਂ ਦਿੱਲੀ—ਭਾਰਤ ਦੀ ਮਾਨਸੂਨੀ ਬਾਰਿਸ਼ ਬੁੱਧਵਾਰ ਨੂੰ ਖਤਮ ਹੋਏ ਹਫਤੇ 'ਚ ਔਸਤ ਤੋਂ 20 ਫੀਸਦੀ ਘੱਟ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕਿਉਂਕਿ ਬਾਰਿਸ਼ ਦੇਸ਼ ਦੇ ਮੱਧ, ਪੱਛਮੀ ਅਤੇ ਦੱਖਣੀ ਹਿੱਸਿਆਂ 'ਚ ਫੈਲ ਗਈ ਹੈ ਇਸ ਲਈ ਫਸਲ ਬਿਜਾਈ ਦੀ ਰਫਤਾਰ ਨੂੰ ਲੈ ਕੇ ਚਿੰਤਾ ਵਧ ਗਈ ਹੈ। 1 ਜੂਨ ਨੂੰ ਮਾਨਸੂਨ ਸੀਜ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਕੁੱਲ ਮਿਲਾ ਕੇ ਦੇਸ਼ 'ਚ ਔਸਤ ਤੋਂ 16 ਫੀਸਦੀ ਘਟ ਬਾਰਿਸ਼ ਹੋਈ ਹੈ। ਭਾਰਤ 'ਚ ਖੇਤੀਬਾੜੀ ਉਤਪਾਦਨ ਅਤੇ ਆਰਥਿਕ ਵਾਧੇ ਲਈ ਮਾਨਸੂਨ ਦੀ ਬਾਰਿਸ਼ ਮਹੱਤਵਪੂਰਨ ਰਹਿੰਦੀ ਹੈ। ਇਥੇ ਕੁੱਲ ਖੇਤੀਬਾੜੀ ਯੋਗ ਭੂਮੀ ਦਾ ਲਗਭਗ 55 ਫੀਸਦੀ ਹਿੱਸਾ ਬਾਰਿਸ਼ 'ਤੇ ਨਿਰਭਰ ਕਰਦਾ ਹੈ ਅਤੇ ਦੇਸ਼ ਦੇ 1.3 ਅਰਬ ਲੋਕਾਂ 'ਚੋਂ ਲਗਭਗ ਅੱਧੇ ਲੋਕਾਂ ਨੂੰ ਖੇਤੀਬਾੜੀ ਖੇਤਰ ਰੁਜ਼ਗਾਰ ਪ੍ਰਦਾਨ ਕਰਦਾ ਹੈ।
ਆਮ ਤੌਰ 'ਤੇ ਭਾਰਤ ਨੂੰ ਉਸ ਦੀ ਸਾਲਾਨਾ ਬਾਰਿਸ਼ ਦਾ 75 ਫੀਸਦੀ ਹਿੱਸਾ ਜੂਨ-ਸਤੰਬਰ ਦੇ ਮਾਨਸੂਨ ਤੋਂ ਮਿਲਦਾ ਹੈ ਕਿਉਂਕਿ ਨਮੀ ਯੁਕਤ ਹਵਾਵਾਂ ਇਸ ਪ੍ਰਾਈਦੀਪ ਦੇ ਦੱਖਣੀ-ਪੱਛਮੀ ਹਿੱਸੇ ਦੇ ਅੰਦਰ ਵੱਲ ਵਹਿੰਦੀਆਂ ਹਨ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 17 ਜੁਲਾਈ ਦੇ ਹਫਤੇ 'ਚ ਦੇਸ਼ ਦੇ ਮੱਧ ਹਿੱਸਿਆਂ 'ਚ ਸੋਇਆਬੀਨ ਅਤੇ ਕਪਾਹ ਖੇਤਰਾਂ 'ਚ ਔਂਸਤ ਨਾਲ 68 ਫੀਸਦੀ ਘਟ ਬਾਰਿਸ਼ ਹੋਈ ਹੈ ਜਦੋਂਕਿ ਦੱਖਣੀ ਭਾਰਤ 'ਚ ਰਬੜ ਅਤੇ ਚਾਹ ਖੇਤਰਾਂ 'ਚ 71 ਫੀਸਦੀ ਘਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਦੱਸਦੇ ਹਨ ਕਿ ਪੱਛਮੀ ਭਾਰਤ 'ਚ ਪ੍ਰਮੁੱਖ ਗੰਨਾ ਅਤੇ ਮੂੰਗਫਲੀ ਉਤਪਾਦਨ ਖੇਤਰਾਂ 'ਚ ਵੀ ਔਸਤ ਤੋਂ ਘਟ ਬਾਰਿਸ਼ ਹੋਈ ਹੈ।
ਹਾਲਾਂਕਿ ਭਾਰਤ 'ਚ ਚੌਲ, ਕਣਕ ਅਤੇ ਖੰਡ ਵਰਗੇ ਪ੍ਰਮੁੱਖ ਜਿੰਸਾਂ ਦਾ ਵੱਡਾ ਸਟਾਕ ਹੈ ਪਰ ਤੇਲਾਂ ਵਾਲੇ ਬੀਜ਼ ਦੇ ਉਤਪਾਦਨ 'ਚ ਕਿਸੇ ਗਿਰਾਵਟ ਤੋਂ ਮਹਿੰਗੇ ਬਨਸਪਤੀ ਤੇਲਾਂ ਦੇ ਆਯਾਤ 'ਚ ਵਾਧਾ ਹੋਵੇਗਾ। ਭਾਰਤ ਆਪਣੇ ਬਨਸਪਤੀ ਤੇਲ ਦਾ ਲਗਭਗ 60 ਫੀਸਦੀ ਹਿੱਸਾ ਆਯਾਤ ਕਰਦਾ ਹੈ ਜਿਸ ਦੀ ਸਾਲਾਨਾ ਲਾਗਤ 10 ਅਰਬ ਡਾਲਰ ਰਹਿੰਦੀ ਹੈ। ਕੱਚੇ ਤੇਲ ਅਤੇ ਸੋਨੇ ਦੇ ਬਾਅਦ ਆਯਾਤ ਕੀਤੀ ਜਾਣ ਵਾਲੀ ਇਹ ਤੀਜੀ ਸਭ ਤੋਂ ਵੱਡੀ ਵਸਤੂ ਹੈ।
HDFC ਦਾ ਬਾਜ਼ਾਰ ਪੂੰਜੀਕਰਨ ਚਾਰ ਲੱਖ ਕਰੋੜ ਦੇ ਪਾਰ
NEXT STORY