ਮੁੰਬਈ (ਭਾਸ਼ਾ) - ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਡੀ. ਜੀ. ਸੀ. ਏ. ਨੇ ਏਅਰ ਇੰਡੀਆ ਨੂੰ ਕਿਹਾ ਹੈ ਕਿ ਉਨ੍ਹਾਂ ਸਾਰੇ ਜਹਾਜ਼ਾਂ ’ਚ ਆਰ. ਏ. ਟੀ. (ਰੈਮ ਏਅਰ ਟਰਬਾਈਨ) ਦੀ ਦੁਬਾਰਾ ਜਾਂਚ ਕੀਤੀ ਜਾਵੇ, ਜਿਨ੍ਹਾਂ ਦੇ ਪਾਵਰ ਕੰਡੀਸ਼ਨਿੰਗ ਮਡਿਊਲ (ਪੀ. ਸੀ. ਐੱਮ.) ਨੂੰ ਟਾਟਾ ਸਮੂਹ ਦੀ ਮਾਲਕੀ ਵਾਲੀ ਇਸ ਏਅਰਲਾਈਨ ਨੇ ਹਾਲ ਹੀ ’ਚ ਬਦਲਿਆ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਨੇ ਨਾਲ ਹੀ ਅਮਰੀਕੀ ਜਹਾਜ਼ ਨਿਰਮਾਤਾ ਬੋਇੰਗ ਤੋਂ ਬਿਨਾਂ ਕਮਾਂਡ ਵਾਲੇ ਆਰ. ਏ. ਟੀ. ਦੀ ਨਿਯੁਕਤੀ ਦੇ ਸਬੰਧ ’ਚ ਲਾਗੂ ਕੀਤੇ ਜਾਣ ਵਾਲੇ ਰੋਕਥਾਮ ਉਪਰਾਲਿਆਂ ’ਤੇ ਇਕ ਵਿਆਪਕ ਰਿਪੋਰਟ ਮੰਗੀ ਹੈ।
ਇਹ ਵੀ ਪੜ੍ਹੋ : PhonePe, Paytm, ਅਤੇ GPay ਉਪਭੋਗਤਾਵਾਂ ਲਈ ਰਾਹਤ, 31 ਦਸੰਬਰ ਤੋਂ UPI 'ਚ ਹੋ ਰਹੇ ਵੱਡੇ ਬਦਲਾਅ
ਧਿਆਨਯੋਗ ਹੈ ਕਿ ਹਾਲ ਹੀ ’ਚ ਏਅਰ ਇੰਡੀਆ 787 ਜਹਾਜ਼ਾਂ ਨਾਲ ਜੁਡ਼ੀਆਂ 2 ਘਟਨਾਵਾਂ ’ਚ ਆਰ. ਏ. ਟੀ. ਪ੍ਰਣਾਲੀ ਸਰਗਰਮ ਹੋ ਗਈ ਸੀ। ਆਮ ਤੌਰ ’ਤੇ ਜਹਾਜ਼ ਦੇ ਦੋਵੇਂ ਇੰਜਣ, ਇਲੈਕਟ੍ਰਾਨਿਕ ਤੰਤਰ ਅਤੇ ਹਾਈਡ੍ਰੋਲਿਕ ਪ੍ਰਣਾਲੀ ਖਰਾਬ ਹੋਣ ’ਤੇ ਆਰ. ਏ. ਟੀ. ਸਰਗਰਮ ਹੁੰਦਾ ਹੈ। ਪਾਇਲਟਾਂ ਦੇ ਸਮੂਹ ਫੈੱਡਰੇਸ਼ਨ ਆਫ ਇੰਡੀਅਨ ਪਾਇਲਟਸ (ਐੱਫ. ਆਈ. ਪੀ.) ਨੇ ਮਨਿਸਟਰ ਆਫ ਸਿਵਲ ਐਵੀਏਸ਼ਨ ਨੂੰ ਇਕ ਪੱਤਰ ਲਿਖ ਕੇ ਸਰਕਾਰ ਨੂੰ ਏਅਰ ਇੰਡੀਆ ਦੇ ਪੂਰੇ ਬੀ787 ਜਹਾਜ਼ ਬੇੜੇ ਨੂੰ ਉਡਾਣ ਭਰਨ ਤੋਂ ਰੋਕਣ ਅਤੇ ਏਅਰਲਾਈਨ ਦਾ ਵਿਸ਼ੇਸ਼ ਆਡਿਟ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਇੱਕ ਹੀ ਦੇਸ਼ ਨੇ ਖ਼ਰੀਦ ਲਿਆ ਅੱਧੇ ਤੋਂ ਜ਼ਿਆਦਾ ਸੋਨਾ, ਨਾਂ ਜਾਣ ਕੇ ਹੋਵੋਗੇ ਹੈਰਾਨ
ਇਹ ਵੀ ਪੜ੍ਹੋ : ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ
ਇਹ ਵੀ ਪੜ੍ਹੋ : ਸਰਕਾਰ ਨੇ ਜਾਰੀ ਕੀਤਾ Pure Silver ਦਾ ਸਿੱਕਾ, ਜਾਣੋ ਵਿਸ਼ੇਸ਼ Coin ਦੀ ਕੀਮਤ ਤੇ ਖਰੀਦਣ ਦੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਧਨਤੇਰਸ 'ਤੇ ਸੋਨਾ ਬਣਾ ਸਕਦਾ ਹੈ ਨਵਾਂ ਰਿਕਾਰਡ, ਬਸ ਕੁਝ ਦਿਨਾਂ ਕੀਮਤਾਂ ਪਹੁੰਚ ਸਕਦੀਆਂ ਹਨ...
NEXT STORY