ਨੈਸ਼ਨਲ ਡੈਸਕ- ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਏਅਰ ਇੰਡੀਆ ਨੇ ਮੰਗਲਵਾਰ ਨੂੰ ਆਪਣੇ ਸਾਰੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ਾਂ ਦੇ ਫਿਊਲ ਕੰਟਰੋਲ ਸਵਿੱਚਾਂ ਦੀ ਸਾਵਧਾਨੀ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਇੱਕ ਪਾਇਲਟ ਦੁਆਰਾ ਸਵਿੱਚ ਵਿੱਚ ਖ਼ਰਾਬੀ ਦੀ ਰਿਪੋਰਟ ਕਰਨ ਤੋਂ ਬਾਅਦ ਕੀਤੀ ਗਈ ਹੈ।
ਏਅਰਲਾਈਨ ਦੇ ਸੂਤਰਾਂ ਅਨੁਸਾਰ, ਹੁਣ ਤੱਕ ਅੱਧੇ ਬੇੜੇ ਦੀ ਜਾਂਚ ਪੂਰੀ ਹੋ ਚੁੱਕੀ ਹੈ ਅਤੇ ਕਿਸੇ ਵੀ ਜਹਾਜ਼ ਵਿੱਚ ਕੋਈ ਖਰਾਬੀ ਨਹੀਂ ਮਿਲੀ ਹੈ। ਜਿਸ ਜਹਾਜ਼ ਵਿੱਚ ਨੁਕਸ ਦੀ ਰਿਪੋਰਟ ਕੀਤੀ ਗਈ ਸੀ, ਉਸ ਨੂੰ ਜਾਂਚ ਲਈ ਗਰਾਊਂਡ (ਰੋਕ) ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ 'ਤੇ ਸੁਲਝਾਉਣ ਲਈ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨਾਲ ਸੰਪਰਕ ਕੀਤਾ ਹੈ ਅਤੇ ਹਵਾਬਾਜ਼ੀ ਰੈਗੂਲੇਟਰ DGCA ਨੂੰ ਵੀ ਸੂਚਿਤ ਕਰ ਦਿੱਤਾ ਹੈ।
ਫੈਡਰੇਸ਼ਨ ਆਫ ਇੰਡੀਅਨ ਪਾਇਲਟਸ ਦੇ ਪ੍ਰਧਾਨ ਕੈਪਟਨ ਸੀ.ਐੱਸ. ਰੰਧਾਵਾ ਨੇ DGCA ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬੋਇੰਗ 787 ਵਿੱਚ ਫਿਊਲ ਸਵਿੱਚਾਂ ਦੇ ਆਪਣੇ-ਆਪ ਹਿੱਲਣ ਦੀ ਇਹ ਤੀਜੀ ਘਟਨਾ ਹੈ।
ਕੈਪਟਨ ਰੰਧਾਵਾ ਨੇ 2019 ਵਿੱਚ ਓਸਾਕਾ ਵਿੱਚ ਹੋਈ ਇੱਕ ਘਟਨਾ ਅਤੇ 12 ਜੂਨ ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਦੇ ਜਹਾਜ਼ ਹਾਦਸੇ ਨਾਲ ਇਸ ਦੇ ਸੰਭਾਵਿਤ ਸਬੰਧਾਂ ਵੱਲ ਇਸ਼ਾਰਾ ਕੀਤਾ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੀਆਂ ਅਤੇ ਅਮਲੇ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਲ ਹੈ ਅਤੇ ਸਾਰੇ ਕਦਮ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਚੁੱਕੇ ਜਾ ਰਹੇ ਹਨ।
15 ਦਿਨਾਂ 'ਚ 800 ਲੋਕ ਗ਼ਾਇਬ ! Capital of Missing ਬਣ ਰਹੀ ਰਾਜਧਾਨੀ ਦਿੱਲੀ
NEXT STORY