ਨੈਸ਼ਨਲ ਡੈਸਕ- ਏਅਰ ਇੰਡੀਆ ਦੇ ਨਵੇਂ ਬੋਇੰਗ 787-9 ’ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਪ੍ਰਾਚੀਨ ਭਾਰਤੀ ਪਰੰਪਰਾਵਾਂ ਦੀ ਝਲਕ ਵੀ ਦਿਖੇਗੀ। ਇਹ ਜਹਾਜ਼ ਅਮੀਰ ਵਾਸਤੁਕਲਾ ਤੇ ਸੱਭਿਆਚਾਰਕ ਵਿਰਸੇ ਤੋਂ ਪ੍ਰੇਰਿਤ ਡਿਜ਼ਾਈਨ ਨਾਲ ਲੈਸ ਹੋਣਗੇ। ਏਅਰ ਇੰਡੀਆ ਨੇ ਪਹਿਲੇ ਲਾਈਨ-ਫਿੱਟ (ਵਿਸ਼ੇਸ਼ ਤੌਰ ’ਤੇ ਏਅਰ ਇੰਡੀਆ ਲਈ ਤਿਆਰ) ਬੋਇੰਗ 787-9 ਜਹਾਜ਼ ਦੇ ਕਸਟਮ-ਸਟਾਈਲ ਵਾਲੇ ਕੈਬਿਨ ਇੰਟੀਰੀਅਰ ਦਾ ਉਦਘਾਟਨ ਕੀਤਾ ਹੈ। ਜਹਾਜ਼ ’ਚ ਨਵਾਂ ਕੈਬਿਨ ਇੰਟੀਰੀਅਰ ਹੈ, ਜੋ ਖਾਸ ਤੌਰ ’ਤੇ ਏਅਰ ਇੰਡੀਆ ਲਈ ਡਿਜ਼ਾਈਨ ਕੀਤਾ ਗਿਆ ਹੈ।
ਨਵਾਂ ਜਹਾਜ਼ 11 ਜਨਵਰੀ ਨੂੰ ਡਿਲੀਵਰ ਕੀਤਾ ਗਿਆ, ਜੋ ਐਵਰੇਟ ਵਾਸ਼ਿੰਗਟਨ ’ਚ ਬੋਇੰਗ ਦੀ ਫੈਕਟਰੀ ਤੋਂ ਦਿੱਲੀ ਪਹੁੰਚਿਆ। ਇਹ ਜਹਾਜ਼ 1 ਫਰਵਰੀ ਨੂੰ ਮੁੰਬਈ-ਫ੍ਰੈਂਕਫਰਟ ਵਿਚਕਾਰ ਵਪਾਰਕ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ। ਏਅਰ ਇੰਡੀਆ ਨੇ ਵਿਸ਼ਵ ਪੱਧਰੀ ਡਿਜ਼ਾਈਨ ਸਟੂਡੀਓ ਜੇ. ਪੀ. ਏ. ਡਿਜ਼ਾਈਨ ਦੇ ਸਹਿਯੋਗ ਨਾਲ ਨਵੇਂ 787-9 ਜਹਾਜ਼ ਦੇ ਅੰਦਰੂਨੀ ਹਿੱਸੇ ਨੂੰ ਸਟਾਈਲ ਕੀਤਾ ਹੈ। ਸੀਟਾਂ, ਗੈਲੀਆਂ, ਟਾਇਲੈਟਰੀਆਂ, ਫਲਾਈਟ ਕਰੂ ਰੈਸਟ ਏਰੀਆ, ਸਾਈਡ ਪੈਨਲ ਤੇ ਲੈਮੀਨੇਟ ਸਭ ਨੂੰ ਸ਼ਾਨਦਾਰ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਕੈਬਿਨ ’ਚ ਚਿੱਟੇ, ਗੁਲਾਬੀ, ਲਾਲ, ਸੁਨਹਿਰੀ ਤੇ ਜਾਮਨੀ ਰੰਗਾਂ ਨਾਲ ਸੁੰਦਰ ਢੰਗ ਨਾਲ ਡਿਜ਼ਾਈਨ ਕੀਤਾ ਰੰਗ ਪੈਲੇਟ ਹੈ, ਜੋ ਕੁਦਰਤੀ ਬਣਤਰ ਤੇ ਆਧੁਨਿਕ ਕਾਰੀਗਰੀ ਤੋਂ ਪ੍ਰੇਰਿਤ ਹੈ।
ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਕਿਹਾ ਕਿ ਸਾਰੀਆਂ ਸ਼੍ਰੇਣੀਆਂ ’ਚ ਨਵੀਂ ਮੂਡ ਲਾਈਟਿੰਗ ’ਚ 10 ਕਸਟਮ ਦ੍ਰਿਸ਼ ਹਨ। ਨਵਾਂ ਬੋਇੰਗ 787-9 ਤਿੰਨ ਸਾਲ ਪਹਿਲਾਂ ਰੱਖੇ 470 ਜਹਾਜ਼ਾਂ ਦੇ ਵੱਡੇ ਕ੍ਰਮ ’ਚ ਪਹਿਲਾ ਉਤਪਾਦਨ ਵਾਈਡਬਾਡੀ ਜਹਾਜ਼ ਹੈ। ਕੰਪਨੀ ਦੇ ਪੰਜ ਸਾਲਾ ਵਿਹਾਨ-ਏ. ਆਈ. ਪਰਿਵਰਤਨ ਪ੍ਰੋਗਰਾਮ ਲਈ ਮਹੱਤਵਪੂਰਨ ਹੈ ਜਦਕਿ ਨਿੱਜੀਕਰਨ ਤੋਂ ਬਾਅਦ ਕਰੀਬ 100 ਨਵੇਂ ਤੇ ਲੀਜ਼ ’ਤੇ ਲਏ ਜਹਾਜ਼ ਪਹਿਲਾਂ ਹੀ ਬੇੜੇ ’ਚ ਸ਼ਾਮਲ ਹੋ ਚੁੱਕੇ ਹਨ। ਇਹ ਪਹਿਲਾ ਜਹਾਜ਼ ਹੈ, ਜੋ ਏਅਰ ਇੰਡੀਆ ਨੇ ਘਰ ’ਚ ਡਿਜ਼ਾਈਨ ਕੀਤਾ ਹੈ। ਜਹਾਜ਼ ਦਾ ਨਵਾਂ ਕੈਬਿਨ ਇੰਟੀਰੀਅਰ ਜਲਦੀ ਪੂਰੇ ਬੋਇੰਗ 787 ਫਲੀਟ ’ਚ ਮਿਆਰੀ ਬਣ ਜਾਵੇਗਾ, ਕਿਉਂਕਿ ਮੌਜੂਦਾ ਬੋਇੰਗ ਹੋਰ 19 ਜਹਾਜ਼ਾਂ ਤੋਂ ਇਲਾਵਾ ਸਾਰੇ 26 ਜ਼ਹਾਜਾਂ ਨੂੰ ਵੀ ਇਸੇ ਤਰ੍ਹਾਂ ਦੇ ਨਵੇਂ ਕੈਬਿਨ ਇੰਟੀਰੀਅਰ ਤੇ ਮਨੋਰੰਜਨ ਪ੍ਰਣਾਲੀਆਂ ਨਾਲ ਰੀਟ੍ਰੋਫਿਟ ਕੀਤਾ ਜਾ ਰਿਹਾ ਹੈ। ਪਹਿਲੇ ਅਪਗ੍ਰੇਡ ਜਹਾਜ਼ ਦੇ ਅਗਲੇ ਹਫ਼ਤੇ ਸੇਵਾ ’ਚ ਦਾਖ਼ਲ ਹੋਣ ਦੀ ਉਮੀਦ ਹੈ। ਬਾਕੀ ਫਲੀਟ ਨੂੰ 2027 ਦੇ ਮੱਧ ਤੱਕ ਅਪਗ੍ਰੇਡ ਕੀਤਾ ਜਾਵੇਗਾ।
ਨਵੇਂ ਬੋਇੰਗ ’ਚ ਹੋਣਗੀਆਂ ਤਿੰਨ ਕੈਬਿਨ ਕਲਾਸਾਂ
ਨਵੇਂ ਬੋਇੰਗ ’ਚ ਬਿਜ਼ਨੈੱਸ, ਪ੍ਰੀਮੀਅਮ ਇਕਾਨਮੀ ਤੇ ਇਕਾਨਮੀ ਕਲਾਸ ਦੀਆਂ 296 ਸੀਟਾਂ ਹਨ। ਐਲੀਵੇਟ ਐਸੈਂਟ ਸੀਟ ਦੇ ਅਨੁਕੂਲਿਤ ਸੰਸਕਰਣ ਬਿਜ਼ਨੈੱਸ ਕਲਾਸ ’ਚ ਪੇਸ਼ ਕੀਤੇ ਹਨ ਜਦਕਿ ਪ੍ਰੀਮੀਅਮ ਇਕਾਨਮੀ ਤੇ ਇਕਾਨਮੀ ਕਲਾਸ ’ਚ ਪੀ. ਐੱਲ.-3530 ਤੇ ਸੀ. ਐੱਲ.-3710 ਸੀਟਾਂ ਹਨ। ਸਾਰੀਆਂ ਸੀਟਾਂ ਅਤਿ-ਆਧੁਨਿਕ ਅਵੰਤ ਅੱਪ ਇਨਫਲਾਈਟ ਮਨੋਰੰਜਨ ਸਿਸਟਮ ਨਾਲ ਲੈਸ ਹਨ। ਬਿਜ਼ਨੈੱਸ ਕਲਾਸ ਕੈਬਿਨ ’ਚ 30 ਆਲੀਸ਼ਾਨ ਸੂਟ ਹਨ। ਹਰ ਸੂਟ ’ਚ ਸਲਾਈਡਿੰਗ ਪ੍ਰਾਈਵੇਸੀ ਦਰਵਾਜ਼ਾ ਹੈ, ਜੋ ਫਲੈਟ ਬੈੱਡ ਜਾਂ ਲਾਉਂਜ ’ਚ ਬਦਲ ਸਕਦਾ ਹੈ।
ਇਸ ’ਚ ਟੱਚਸਕ੍ਰੀਨ ਕਿਊ. ਐੱਲ. ਈ. ਡੀ. ਤੇ ਹੈਂਡਸੈੱਟ, ਬਲੂਟੁੱਥ ਹੈੱਡਫੋਨ ਪੇਅਰਿੰਗ, ਵਾਇਰਲੈੱਸ ਚਾਰਜਿੰਗ ਤੇ ਟਾਈਪ-ਏ ਤੇ ਸੀ ਫਾਸਟ ਚਾਰਜਿੰਗ ਪੋਰਟ, ਉਚਾਈ ਲਈ ਐਡਜਸਟੇਬਲ ਆਰਮਰੇਸਟ ਤੇ ਕਾਫ਼ੀ ਸਟੋਰੇਜ ਸਪੇਸ ਹੈ। ਸੂਟ ’ਚ ਰੌਸ਼ਨੀ, ਸਟੋਰੇਜ ਸਪੇਸ, ਵੈਨਿਟੀ ਮਿਰਰ, ਹੈੱਡਫੋਨ ਹੁੱਕ, ਵਾਸਤੂਕਲਾ ਤੇ ਸੱਭਿਆਚਾਰਕ ਵਿਰਾਸਤ ਤੋਂ ਪ੍ਰੇਰਿਤ ਸ਼ਾਨਦਾਰ ਡਿਜ਼ਾਈਨ ਕੀਤਾ ਏਅਰ ਇੰਡੀਆ ਫੀਚਰ ਲੈਂਪ ਨਾਲ ਆਕਰਸ਼ਕ ਕਿਊਬੀ ਖੇਤਰ ਵੀ ਹੈ ਜਦਕਿ ਪ੍ਰੀਮੀਅਮ ਇਕਾਨਮੀ ਵਿਸ਼ੇਸ਼ ਉੱਚ ਪੱਧਰੀ ਕੈਬਿਨ ਹੈ, ਜੋ ਵਧੇਰੇ ਗੋਪਨੀਯਤਾ ਨੂੰ ਯਕੀਨੀ ਬਣਾਉਂਦੀ ਹੈ। ਇਸ ’ਚ 28 ਸੀਟਾਂ ਹਨ। ਹਰ ਸੀਟ ਰਿਕਲਾਈਨ, 6-ਵੇਅ ਐਡਜਸਟੇਬਲ ਹੈੱਡਰੈਸਟ, ਐਡਜਸਟੇਬਲ ਕੈਲਫ ਤੇ ਲੈੱਗ ਰੈਸਟ, ਟੱਚਸਕ੍ਰੀਨ ਕਿਊ. ਐੱਲ. ਈ. ਡੀ., ਟਾਈਪ-ਏ ਤੇ ਸੀ ਫਾਸਟ ਚਾਰਜਿੰਗ ਪੋਰਟ ਤੇ ਬੋਤਲ ਹੋਲਡਰ ਮਿਲਦਾ ਹੈ।
ਇਕਾਨਮੀ ਕਲਾਸ ’ਚ 3-3-3 ਸੰਰਚਨਾ ’ਚ 238 ਹਲਕੇ ਤੇ ਆਕਰਸ਼ਕ ਤੌਰ ’ਤੇ ਡਿਜ਼ਾਈਨ ਕੀਤੀਆਂ ਕਸਟਮ ਸੀਟਾਂ ਹਨ। ਹਰ ਸੀਟ ’ਚ ਮਿਆਰੀ ਵਿਸ਼ੇਸ਼ਤਾ ਹੈ। ਰਿਕਲਾਈਨ, ਟੱਚਸਕ੍ਰੀਨ ਕਿਊ. ਐੱਲ. ਈ. ਡੀ. ਤੇ ਟਾਈਪ ਏ ਤੇ ਸੀ ਚਾਰਜਿੰਗ ਪੋਰਟ ਮਿਲਦਾ ਹੈ। 238 ਇਕਾਨਮੀ ਸੀਟਾਂ ’ਚੋਂ ਇਸ ਨਵੇਂ ਜਹਾਜ਼ ਨਾਲ ਚੱਲਣ ਵਾਲੀਆਂ ਉਡਾਣਾਂ ਲਈ ਬੁਕਿੰਗ ਇਨਵੈਂਟਰੀ ’ਚ 220 ਉਪਲਬਧ ਕਰਵਾਈਆਂ ਹਨ।
ਭਾਰਤ ਦੇ ਟਾਪ ਏਅਰਲਾਈਨਜ਼ ਦੇ ਬੇੜੇ 'ਚ ਹੋਵੇਗਾ 30 ਫ਼ੀਸਦੀ ਤੱਕ ਦਾ ਵਾਧਾ ! ਜੁੜਨਗੇ 240 ਨਵੇਂ ਜਹਾਜ਼
NEXT STORY