ਨਵੀਂ ਦਿੱਲੀ- ਦੇਸ਼ ਦੇ ਦਿੱਗਜ ਉਦਯੋਗਪਤੀ ਰਤਨ ਟਾਟਾ ਨੇ ਕੋਵਿਡ-19 ਦਾ ਪਹਿਲੀ ਟੀਕਾ ਲਵਾ ਲਿਆ ਹੈ। ਟਾਟਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ।
ਟਾਟਾ ਨੇ ਉਮੀਦ ਜਤਾਈ ਕਿ ਜਲਦ ਹੀ ਸਾਰਿਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਤੋਂ ਸੁਰੱਖਿਆ ਮਿਲ ਜਾਵੇਗੀ। ਉਨ੍ਹਾਂ ਕਿਹਾ, ''ਅੱਜ ਮੈਂ ਕੋਵਿਡ-19 ਦਾ ਪਹਿਲਾ ਟੀਕਾ ਲਵਾ ਲਿਆ। ਇਹ ਕਾਫ਼ੀ ਆਸਾਨ ਅਤੇ ਦਰਦ ਰਹਿਤ ਹੈ।''
ਟਾਟਾ ਨੇ ਇਹ ਟੀਕਾ ਅਜਿਹੇ ਸਮੇਂ ਲਵਾਇਆ ਹੈ ਜਦੋਂ ਦੇਸ਼ ਵਿਚ ਸੰਕਰਮਣ ਦੇ ਮਾਮਲੇ ਇਕ ਵਾਰ ਫਿਰ ਵੱਧ ਰਹੇ ਹਨ। ਟਾਟਾ ਨੇ ਕਿਹਾ, ''ਮੈਂ ਨਿਸ਼ਚਿਤ ਤੌਰ 'ਤੇ ਚਾਹੁੰਦਾ ਹਾਂ ਕਿ ਸਾਰਿਆਂ ਦੀ ਇਸ ਮਹਾਮਾਰੀ ਨਾਲ ਲੜਨ ਦੀ ਤਾਕਤ ਹੋਵੇ ਅਤੇ ਸੁਰੱਖਿਆ ਮਿਲੇ।'' ਸਿਹਤ ਮੰਤਰਾਲਾ ਦੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਇਕ ਦਿਨ ਵਿਚ ਸੰਕਰਮਣ ਦੇ 23,285 ਮਾਮਲੇ ਆਏ ਹਨ। ਇਹ ਤਕਰੀਬਨ 78 ਦਿਨਾਂ ਵਿਚ ਸਭ ਤੋਂ ਜ਼ਿਆਦਾ ਹਨ। ਦੇਸ਼ ਵਿਚ ਕੋਵਿਡ-19 ਸੰਕਰਮਣ ਦਾ ਅੰਕੜਾ 1,13,08,846 'ਤੇ ਪਹੁੰਚ ਗਿਆ ਹੈ।
ਕੇਂਦਰ ਸਰਕਾਰ ਇਨ੍ਹਾਂ ਲੋਕਾਂ ਨੂੰ ਦੇਵੇਗੀ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਇੰਝ ਕਰਵਾਓ ਰਜਿਸਟ੍ਰੇਸ਼ਨ
NEXT STORY