ਬਿਜ਼ਨੈੱਸ ਡੈਸਕ : ਦੇਸ਼ ਦੇ ਬੈਂਕਿੰਗ ਰੈਗੂਲੇਟਰ, ਰਿਜ਼ਰਵ ਬੈਂਕ ਆਫ਼ ਇੰਡੀਆ ਨੇ 100 ਅਤੇ 200 ਰੁਪਏ ਦੇ ਨੋਟਾਂ ਸਬੰਧੀ ਇੱਕ ਵੱਡਾ ਆਦੇਸ਼ ਜਾਰੀ ਕੀਤਾ ਹੈ ਜਿਸ ਕਾਰਨ ਦੇਸ਼ ਦੇ ਸਾਰੇ ਬੈਂਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੋਵਾਂ ਨੋਟਾਂ ਸਬੰਧੀ ਆਰਬੀਆਈ ਵੱਲੋਂ ਜਾਰੀ ਹਦਾਇਤਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਕਿਹਾ ਗਿਆ ਹੈ। ਇਸ ਲਈ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਇੱਕ ਸਰਕੂਲਰ ਵੀ ਜਾਰੀ ਕੀਤਾ ਹੈ। ਤੁਹਾਨੂੰ ਇਹ ਵੀ ਦੱਸਦੇ ਹਾਂ ਕਿ RBI ਵੱਲੋਂ 100 ਅਤੇ 200 ਰੁਪਏ ਦੇ ਨੋਟਾਂ ਬਾਰੇ ਕਿਸ ਤਰ੍ਹਾਂ ਦਾ ਸਰਕੂਲਰ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Gold Prediction: ਆਉਣ ਵਾਲਾ ਹੈ ਸੋਨੇ ਦੀ ਕੀਮਤ 'ਚ ਤੂਫਾਨ! ਦੀਵਾਲੀ ਤਕ ਜਾਵੇਗਾ ਇਸ ਰੇਟ 'ਤੇ
RBI ਦੇ ਬੈਂਕਾਂ ਨੂੰ ਨਿਰਦੇਸ਼
ਭਾਰਤੀ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਏਟੀਐੱਮ ਤੋਂ 100 ਅਤੇ 200 ਰੁਪਏ ਦੇ ਨੋਟ ਵੀ ਨਿਕਲਣ। ਕੇਂਦਰੀ ਬੈਂਕ ਨੇ ਕਿਹਾ ਕਿ ਜਨਤਾ ਲਈ ਇਨ੍ਹਾਂ ਨੋਟਾਂ ਦੀ ਉਪਲਬਧਤਾ ਵਧਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਬੈਂਕਾਂ ਅਤੇ ਵ੍ਹਾਈਟ ਲੇਬਲ ਏਟੀਐੱਮ ਆਪਰੇਟਰਾਂ (ਡਬਲਯੂਐੱਲਏਓ) ਨੂੰ ਇਸ ਨਿਰਦੇਸ਼ ਨੂੰ ਪੜਾਅਵਾਰ ਲਾਗੂ ਕਰਨਾ ਹੋਵੇਗਾ। ਗੈਰ-ਬੈਂਕਿੰਗ ਸੰਸਥਾਵਾਂ ਦੁਆਰਾ ਚਲਾਏ ਜਾਣ ਵਾਲੇ ਏਟੀਐੱਮ ਨੂੰ 'ਵ੍ਹਾਈਟ ਲੇਬਲ ਏਟੀਐੱਮ' (ਡਬਲਯੂਐੱਲਏ) ਕਿਹਾ ਜਾਂਦਾ ਹੈ। ਇਨ੍ਹਾਂ ਹਦਾਇਤਾਂ ਤੋਂ ਬਾਅਦ ਦੇਸ਼ ਦੇ ਸਾਰੇ ਬੈਂਕਾਂ ਵਿੱਚ ਹਫੜਾ-ਦਫੜੀ ਮਚ ਗਈ ਹੈ। ਹੁਣ ਸਾਰੀਆਂ ਬੈਂਕਾਂ ਨੂੰ 100 ਅਤੇ 200 ਰੁਪਏ ਦੇ ਨੋਟਾਂ ਨੂੰ ਲੈ ਕੇ ਏਟੀਐੱਮ ਵਿੱਚ ਹੋਰ ਮਿਹਨਤ ਕਰਨੀ ਪਵੇਗੀ।
ਇਹ ਵੀ ਪੜ੍ਹੋ : ਅਟਾਰੀ-ਵਾਹਗਾ ਸਰਹੱਦ ਬੰਦ ਹੋਣ ਕਾਰਨ ਵਪਾਰ ਪ੍ਰਭਾਵਿਤ, Dry Fruits ਦੀਆਂ ਵਧਣ ਲੱਗੀਆਂ ਕੀਮਤਾਂ
ਆਰਬੀਆਈ ਨੇ ਜਾਰੀ ਕੀਤਾ ਸਰਕੂਲਰ
ਭਾਰਤੀ ਰਿਜ਼ਰਵ ਬੈਂਕ (RBI) ਨੇ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ ਜਨਤਾ ਦੀ ਅਕਸਰ ਵਰਤੇ ਜਾਣ ਵਾਲੇ ਮੁੱਲ ਦੇ ਨੋਟਾਂ ਤੱਕ ਪਹੁੰਚ ਵਧਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਬੈਂਕ ਅਤੇ ਵ੍ਹਾਈਟ ਲੇਬਲ ATM ਆਪਰੇਟਰ (WLAO) ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ATM ਨਿਯਮਤ ਤੌਰ 'ਤੇ 100 ਅਤੇ 200 ਰੁਪਏ ਦੇ ਨੋਟ ਵੀ ਵੰਡਣ। ਸਰਕੂਲਰ ਅਨੁਸਾਰ 30 ਸਤੰਬਰ, 2025 ਤੱਕ 75 ਫੀਸਦੀ ਏਟੀਐੱਮ (ਆਟੋਮੇਟਿਡ ਟੈਲਰ ਮਸ਼ੀਨਾਂ) ਵਿੱਚ 100 ਜਾਂ 200 ਰੁਪਏ ਦੇ ਬੈਂਕ ਨੋਟ ਵੰਡਣ ਵਾਲੀ ਘੱਟੋ-ਘੱਟ ਇੱਕ ਕੈਸੇਟ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ 31 ਮਾਰਚ, 2026 ਤੱਕ, 90 ਫੀਸਦੀ ਏਟੀਐੱਮ ਘੱਟੋ-ਘੱਟ ਇੱਕ ਕੈਸੇਟ ਤੋਂ 100 ਰੁਪਏ ਜਾਂ 200 ਰੁਪਏ ਦੇ ਬੈਂਕ ਨੋਟ ਕੱਢ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Gold Prediction: ਆਉਣ ਵਾਲਾ ਹੈ ਸੋਨੇ ਦੀ ਕੀਮਤ 'ਚ ਤੂਫਾਨ! ਦਿਵਾਲੀ ਤਕ ਜਾਵੇਗਾ ਇਸ ਰੇਟ 'ਤੇ
NEXT STORY