ਬਿਜ਼ਨੈੱਸ ਡੈਸਕ - ਨਿਯਮਾਂ ਦੀ ਉਲੰਘਣਾ ਵਿਰੁੱਧ ਗੰਭੀਰ ਕਾਰਵਾਈ ਕਰਦੇ ਹੋਏ, ਭਾਰਤੀ ਰਿਜ਼ਰਵ ਬੈਂਕ (RBI) ਨੇ ਇਕ ਵਾਰ ਫਿਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਇੰਡੀਅਨ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ ਨੂੰ ਰੈਗੂਲੇਟਰੀ ਪਾਲਣਾ ’ਚ ਕਮੀਆਂ ਲਈ ਜੁਰਮਾਨਾ ਲਗਾਇਆ ਗਿਆ ਹੈ, ਜਦੋਂ ਕਿ ਇੰਪੀਰੀਅਲ ਅਰਬਨ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।
ਇੰਡੀਅਨ ਬੈਂਕ ’ਤੇ 1.61 ਕਰੋੜ ਰੁਪਏ ਦਾ ਜੁਰਮਾਨਾ
RBI ਅਨੁਸਾਰ, ਇੰਡੀਅਨ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ ਦੇ ਕੁਝ ਪ੍ਰਬੰਧਾਂ ਦੀ ਉਲੰਘਣਾ ਕੀਤੀ ਹੈ। ਇਸ ’ਚ 'ਕਰਜ਼ਿਆਂ 'ਤੇ ਵਿਆਜ ਦਰਾਂ', 'ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਯੋਜਨਾ', ਅਤੇ "msme ਸੈਕਟਰ ਨੂੰ ਕਰਜ਼ੇ" ਵਰਗੇ ਮਾਮਲਿਆਂ ’ਚ ਦਿਸ਼ਾ-ਨਿਰਦੇਸ਼ਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨਾ ਸ਼ਾਮਲ ਹੈ। ਇਨ੍ਹਾਂ ਕਮੀਆਂ ਦੇ ਕਾਰਨ, ਬੈਂਕ 'ਤੇ 1.61 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਮਹਿੰਦਰਾ ਫਾਇਨਾਂਸ ’ਤੇ 71.30 ਲੱਖ ਰੁਪਏ ਦਾ ਜੁਰਮਾਨਾ
ਇਕ ਹੋਰ ਹੁਕਮ ’ਚ, ਆਰਬੀਆਈ ਨੇ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ 'ਤੇ ਕੁਝ ਰੈਗੂਲੇਟਰੀ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ 71.30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਦਮ ਇਕਾਈਆਂ ਦੇ ਸੰਚਾਲਨ ਪ੍ਰਕਿਰਿਆਵਾਂ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ।
ਇੰਪੀਰੀਅਲ ਅਬਰਨ ਕੋ-ਆਪ੍ਰੇਟਿਵ ਬੈਂਕ ਦਾ ਲਾਇਸੰਸ ਰੱਦ
ਦੱਸ ਦੱਈਏ ਕਿ ਆਰਬੀਆਈ ਨੇ ਜਲੰਧਰ ਸਥਿਤ ਇੰਪੀਰੀਅਲ ਅਰਬਨ ਕੋ-ਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਇਸ ਬੈਂਕ ਕੋਲ ਨਾ ਤਾਂ ਲੋੜੀਂਦੀ ਪੂੰਜੀ ਸੀ ਅਤੇ ਨਾ ਹੀ ਕਮਾਈ ਦੀਆਂ ਸੰਭਾਵਨਾਵਾਂ, ਜਿਸ ਕਾਰਨ ਜਮ੍ਹਾਂਕਰਤਾਵਾਂ ਦੇ ਪੈਸੇ ਖ਼ਤਰੇ ’ਚ ਸਨ। ਇਸ ਤੋਂ ਬਾਅਦ, ਆਰਬੀਆਈ ਨੇ ਪੰਜਾਬ ਸਰਕਾਰ ਦੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਨੂੰ ਬੈਂਕ ਨੂੰ ਬੰਦ ਕਰਨ ਅਤੇ ਇਕ ਲਿਕਵੀਡੇਟਰ ਨਿਯੁਕਤ ਕਰਨ ਦੀ ਬੇਨਤੀ ਕੀਤੀ ਹੈ। ਬੈਂਕ ਦੇ ਲਿਕਵੀਡੇਟ ਹੋਣ ਦੀ ਸਥਿਤੀ ’ਚ, ਜਮ੍ਹਾਂਕਰਤਾਵਾਂ ਨੂੰ ਡੀਆਈਸੀਜੀਸੀ ਦੇ ਤਹਿਤ 5 ਲੱਖ ਰੁਪਏ ਤੱਕ ਦੀ ਜਮ੍ਹਾਂ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।
RBI ਨੇ ਇਕ ਸਾਲ ’ਚ ਹੀ ਖਰੀਦ ਲਿਆ 57.5 ਟਨ ਸੋਨਾ, ਜਾਣੋ ਕੀ ਨੇ ਭਾਰਤ ਦੇ ਇਰਾਦੇ
NEXT STORY