ਮੁੰਬਈ (ਅਨਸ) - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇੰਟਰਨੈਸ਼ਨਲ ਫਾਈਨਾਂਸ਼ੀਅਲ ਸਰਵਿਸਿਜ਼ ਸੈਂਟਰ (ਆਈ. ਐੱਫ. ਐੱਸ. ਸੀ.) ’ਚ ਓਵਰ ਦਿ ਕਾਊਂਟਰ (ਓ. ਟੀ. ਸੀ.) ਬਾਜ਼ਾਰ ’ਚ ਸੋਨੇ ਦੀ ਕੀਮਤ ਦੇ ਜੋਖਮ ਦੀ ਹੇਜ਼ਿੰਗ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਆਰ. ਬੀ. ਆਈ. ਨੇ ਕਿਹਾ ਕਿ ਇਹ ਕਦਮ ਘਰੇਲੂ ਇਕਾਈਆਂ ਨੂੰ ਸੋਨੇ ਦੀ ਕੀਮਤ ਦੇ ਜੋਖਮ ਨੂੰ ਕੁਸ਼ਲਤਾ ਨਾਲ ਹੇਜ਼ ਕਰਨ ਲਈ ਲਚਕਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਉਠਾਇਆ ਗਿਆ ਹੈ।
ਇਹ ਵੀ ਪੜ੍ਹੋ : KFC in Ayodhya: ਅਯੁੱਧਿਆ 'ਚ ਦੁਕਾਨ ਖੋਲ੍ਹਣ ਲਈ ਬੇਤਾਬ KFC, ਕਰਨੀ ਹੋਵੇਗੀ ਇਨ੍ਹਾਂ ਸ਼ਰਤਾਂ ਦੀ ਪਾਲਣਾ
ਦਸੰਬਰ 2022 ’ਚ ਘਰੇਲੂ ਸੰਸਥਾਵਾਂ ਨੂੰ ਆਈ. ਐੱਫ. ਐੱਸ. ਸੀ. ਮਾਨਤਾ ਪ੍ਰਾਪਤ ਐਕਸਚੇਂਜਾਂ ਤੱਕ ਪਹੁੰਚ ਦੀ ਇਜਾਜ਼ਤ ਦਿੱਤੀ ਗਈ ਸੀ। ਆਰ. ਬੀ. ਆਈ. ਨੇ ਕਿਹਾ ਕਿ ਹੇਜ਼ਿੰਗ ਸਹੂਲਤ ਹੁਣ ਉਨ੍ਹਾਂ ਨੂੰ ਸੋਨੇ ਦੀਆਂ ਕੀਮਤਾਂ ਪ੍ਰਤੀ ਆਪਣੇ ਜੋਖਮ ਨੂੰ ਘਟ ਕਰਨ ਲਈ ਜ਼ਿਆਦਾ ਲਚਕਤਾ ਅਤੇ ਡੈਰੀਵੇਟਿਵ ਉਤਪਾਦਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗੀ।
ਇਹ ਵੀ ਪੜ੍ਹੋ : CM ਕੇਜਰੀਵਾਲ ਦੇ ਸਹਿਯੋਗੀ ਨੇ ਪੰਜਾਬ ਰੇਰਾ ਮੁਖੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਸਭ ਤੋਂ ਪਹਿਲਾਂ ਤੁਹਾਨੂੰ ਹੇਜ਼ਿੰਗ ਬਾਰੇ ਦੱਸਦੇ ਹਾਂ। ਕਿਸੇ ਕਮੋਡਿਟੀ ਦੀਆਂ ਕੀਮਤਾਂ ’ਚ ਹੋਣ ਵਾਲੇ ਉਤਰਾਅ-ਚੜ੍ਹਾਅ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਕਮੋਡਿਟੀ ਬਾਜ਼ਾਰ ਹੋਵੇ ਜਾਂ ਸ਼ੇਅਰ ਬਾਜ਼ਾਰ, ਸਕਿਓਰਿਟੀ ਜਾਂ ਕਮੋਡਿਟੀ ਤੋਂ ਵਾਪਸੀ ਦੀ ਗਾਰੰਟੀ ਨਹੀਂ ਹੁੰਦੀ ਹੈ, ਇਸ ਲਈ ਨਿਵੇਸ਼ਕ ਜਾਂ ਕਾਰੋਬਾਰੀ ਜੋਖਮ ਨੂੰ ਘਟਾਉਣ ਲਈ ‘ਹੇਜ਼ਿੰਗ’ ਦਾ ਸਹਾਰਾ ਲੈਂਦੇ ਹਨ।
ਇਹ ਵੀ ਪੜ੍ਹੋ : ਸ਼੍ਰੀਨਗਰ ਅੱਤਵਾਦੀ ਹਮਲੇ 'ਚ ਇਕਲੌਤੇ ਪੁੱਤਰ ਸਮੇਤ ਦੋ ਨੌਜਵਾਨਾਂ ਦੀ ਮੌਤ, ਕਸਬਾ ਚਮਿਆਰੀ 'ਚ ਸੋਗ ਦੀ ਲਹਿਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਹੋਣਗੇ ਸਭ ਤੋਂ ਵੱਧ ਡਿਵੈਲਪਰ, ਵਿਕਾਸ ਦੀ ਰਫ਼ਤਾਰ ਹੋਵੇਗੀ ਅਵਿਸ਼ਵਾਸ਼ਯੋਗ : ਨਡੇਲਾ
NEXT STORY