ਨਵੀਂ ਦਿੱਲੀ (ਇੰਟ.) - ‘ਗੋਲਡ ਦੇ ਬਦਲੇ ਲੋਨ’ ਭਾਰਤ ’ਚ ਆਮ ਆਦਮੀ ਇਸ ਬਦਲ ਨੂੰ ਉਦੋਂ ਅਪਣਾਉਂਦਾ ਹੈ, ਜਦੋਂ ਉਹ ਸੱਚੀ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ ਪਰ ਜੇ ਇਸ ’ਚ ਵੀ ਉਸ ਨਾਲ ਫਰਜ਼ੀਵਾੜਾ ਹੋਣ ਲੱਗੇ, ਤਾਂ ਇਹ ਉਸ ਨਾਲ ਜ਼ਿਆਦਤੀ ਹੁੰਦੀ ਹੈ। ਮਾਰਕੀਟ ’ਚ ਕਈ ਫਿਨਟੈੱਕ ਕੰਪਨੀਆਂ ਦੇ ਆਉਣ ਪਿੱਛੋਂ ਲੋਕਾਂ ਨੂੰ ਗੋਲਡ ਲੋਨ ਮਿਲਣਾ ਆਸਾਨ ਹੋਇਆ ਹੈ। ਇਸ ਨੂੰ ਲੈ ਕੇ ਵੀ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਸਾਹਮਣੇ ਕੁਝ ਚਿੰਤਾਵਾਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਨੂੰ ਲੈ ਕੇ ਹੁਣ ਉਸ ਨੇ ਵੱਡਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਦੱਸ ਦੇਈਏ ਕਿ ਆਰ. ਬੀ. ਆਈ. ਨੇ ਫਿਨਟੈੱਕ ਜਾਂ ਆਨਲਾਈਨ ਪਲੇਟਫਾਰਮ ਰਾਹੀਂ ਵੰਡੇ ਜਾ ਰਹੇ ਗੋਲਡ ਲੋਨ ਨੂੰ ਲੈ ਕੇ ਸੂਚਿਤ ਕੀਤਾ ਹੈ ਅਤੇ ਚੌਕਸ ਰਹਿਣ ਨੂੰ ਕਿਹਾ ਹੈ। ਇਸ ਸਬੰਧ ਵਿਚ ਆਰ. ਬੀ. ਆਈ. ਦਾ ਕਹਿਣਾ ਹੈ ਕਿ ਫਿਨਟੈੱਕ ਸਟਾਰਟਅਪ ਜਾਂ ਆਨਲਾਈਨ ਕੰਪਨੀਆਂ, ਜਿਸ ਤਰ੍ਹਾਂ ਗੋਲਡ ਲੋਨ ਵੰਡ ਰਹੀਆਂ ਹਨ, ਉਸ ’ਚ ਗੋਲਡ ਦਾ ਵੈਲਿਊਏਸ਼ਨ ਠੀਕ ਤਰ੍ਹਾਂ ਨਹੀਂ ਹੋ ਰਿਹਾ। ਇਸ ’ਚ ਵੀ ਫੀਲਡ ਏਜੰਟ ਘਰਾਂ ’ਤੇ ਜਾ ਕੇ ਜੋ ਗੋਲਡ ਕੁਲੈਕਸ਼ਨ ਕਰਦੇ ਹਨ, ਉੱਥੇ ਗਾਹਕ ਦੇ ਗੋਲਡ ਦੀ ਵੈਲਿਊਏਸ਼ਨ ਸਹੀ ਤਰ੍ਹਾਂ ਨਹੀਂ ਹੁੰਦੀ।
ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਆਮ ਆਦਮੀ ’ਤੇ ਇੰਝ ਪੈ ਰਿਹਾ ਫ਼ਰਕ
ਗੋਲਡ ਦੀ ਵੈਲਿਊਏਸ਼ਨ ਸਹੀ ਨਾ ਹੋਣ ਕਾਰਨ ਤੁਹਾਨੂੰ ਆਪਣੇ ਗੋਲਡ ਦੇ ਬਦਲੇ ਘੱਟ ਅਮਾਊਂਟ ਦਾ ਲੋਨ ਮਿਲਦਾ ਹੈ। ਅਜਿਹੇ ’ਚ ਤੁਹਾਨੂੰ ਇਹ ਲੋਨ ਬਾਕੀ ਹੋਰ ਲੋਨ ਤੋਂ ਮਹਿੰਗਾ ਪੈਂਦਾ ਹੈ, ਕਿਉਂਕਿ ਅਸਲ ’ਚ ਤੁਹਾਨੂੰ ਵੈਲਿਊ ਦੇ ਬਰਾਬਰ ਪੈਸਾ ਨਹੀਂ ਮਿਲਦਾ, ਜੋ ਕਿਤੇ ਨਾ ਕਤੇ ਤੁਹਾਡੀ ਪੂੰਜੀ ਦਾ ਨੁਕਸਾਨ ਹੁੰਦਾ ਹੈ, ਜਦੋਂਕਿ ਵਿਆਜ ਤੁਹਾਨੂੰ ਦੇਣਾ ਹੀ ਪੈਂਦਾ ਹੈ। ਆਰ. ਬੀ. ਆਈ. ਦੀ ਗਾਈਡਲਾਈਨਜ਼ ਅਨੁਸਾਰ ਗਾਹਕਾਂ ਨੂੰ ਉਨ੍ਹਾਂ ਦੇ ਗੋਲਡ ਦੀ ਟੋਟਲ ਵੈਲਿਊ ਦੇ 75 ਫ਼ੀਸਦੀ ਦੇ ਬਰਾਬਰ ਤੱਕ ਦਾ ਲੋਨ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ - ਰੂਸੀ ਮਿਜ਼ਾਈਲ ਹਮਲੇ ਨਾਲ ਓਡੇਸਾ ’ਚ 5 ਲੋਕਾਂ ਦੀ ਮੌਤ, ‘ਹੈਰੀ ਪੋਟਰ ਮਹੱਲ’ ਹੋਇਆ ਤਬਾਹ
ਆਰ. ਬੀ. ਆਈ. ਦੀ ਚਿਤਾਵਨੀ ਪਾਵੇਗੀ ਅਸਰ
ਆਰ. ਬੀ. ਆਈ. ਨੇ ਫਿਨਟੈੱਕ ਤੇ ਸਟਾਰਟਅਪਸ ਦੇ ਇਸ ਤਰ੍ਹਾਂ ਲੋਨ ਵੰਡਣ ਨੂੰ ਲੈ ਕੇ ਬੈਂਕਾਂ ਨੂੰ ਚੌਕਸ ਰਹਿਣ ਨੂੰ ਕਿਹਾ ਹੈ। ਇਹ ਸਟਾਰਟਅਪਸ ਕੰਪਨੀਆਂ ਬੈਂਕਾਂ ਨਾਲ ਮਿਲ ਕੇ ਹੀ ਕੰਮ ਕਰਦੀਆਂ ਹਨ। ਗੋਲਡ ਲੋਨ ਸੈਕਟਰ ’ਚ ਕੰਮ ਕਰਨ ਵਾਲੀ ਮੁੱਖ ਸਟਾਰਟਅਪ ਕੰਪਨੀਆਂ ਰੂਪੀਕ, ਇੰਡੀਆ ਗੋਲਡ ਅਤੇ ਆਰੋ ਮਨੀ ਹੈ। ਹੁਣ ਆਰ. ਬੀ. ਆਈ. ਦੀਆਂ ਇਨ੍ਹਾਂ ਗਾਈਡਲਾਈਨਜ਼ ਪਿੱਛੋਂ ਬੈਂਕ ਸਟਾਰਟਅਪਸ ਤੇ ਫਿਨਟੈੱਕ ਕੰਪਨੀਆਂ ਦੇ ਗੋਲਡ ਲੋਨ ਬਿਜ਼ਨੈੱਸ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਉੱਥੇ ਆਰ. ਬੀ. ਆਈ. ਵੀ ਇਸ ਪੂਰੇ ਸੈਗਮੈਂਟ ’ਤੇ ਨਿਗਰਾਨੀ ਬਣਾਏ ਹੋਏ ਹੈ। ਇੰਨਾ ਹੀ ਨਹੀਂ ਕੁਝ ਬੈਂਕਾਂ ਵੱਲੋਂ ਕੁਝ ਸਮੇਂ ਲਈ ਗੋਲਡ ਲੋਨ ਵੰਡਣ ’ਤੇ ਰੋਕ ਲਾਉਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ। ਹਾਲਾਂਕਿ ਇਸ ਬਾਰੇ ਰੂਪੀਕ ਦੇ ਕੋ-ਫਾਊਂਡਰ ਸੁਮਿਤ ਮਨਿਆਰ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਉਨ੍ਹਾਂ ਨੂੰ ਆਪਣੇ ਪਾਰਟਨਰ ਬੈਂਕਾਂ ਕੋਲੋਂ ਅਜੇ ਕੋਈ ਨਵਾਂ ਸੰਦੇਸ਼ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ - ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਉੱਤਰਾਖੰਡ ਸਰਕਾਰ ਨੇ ਪਤੰਜਲੀ ਦੇ 14 ਉਤਪਾਦਾਂ 'ਤੇ ਲਾਈ ਪਾਬੰਦੀ
ਆਈ. ਆਈ. ਐੱਫ. ਐੱਲ. ’ਤੇ ਲੱਗ ਚੁੱਕੀ ਹੈ ਰੋਕ
ਦੱਸਿਆ ਜਾ ਰਿਹਾ ਹੈ ਕਿ ਆਰ. ਬੀ. ਆਈ. ਨੇ ਆਈ. ਆਈ. ਐੱਫ. ਐੱਲ. ਫਾਈਨਾਂਸ ਦੀ ਘਟਨਾ ਪਿੱਛੋਂ ਗੋਲਡ ਲੋਨ ਬਿਜ਼ਨੈੱਸ ਦਾ ਰੀਵਿਊ ਕੀਤਾ। ਇਸੇ ਘਟਨਾ ਪਿੱਛੋਂ ਉਸ ਨੇ ਬੈਂਕਾਂ ਨੂੰ ਇਸ ਬਾਰੇ ਚੌਕਸ ਰਹਿਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਹਨ। ਮਾਰਚ ਮਹੀਨੇ ’ਚ ਆਰ. ਬੀ. ਆਈ. ਨੇ ਆਈ. ਆਈ. ਐੱਫ. ਐੱਲ. ਫਾਈਨਾਂਸ ਦੀ ਵਿੱਤੀ ਸਥਿਤੀ ਦਾ ਜਾਇਜ਼ਾ ਲਿਆ ਸੀ। ਉਦੋਂ ਕੰਪਨੀ ਦੇ 31 ਮਾਰਚ 2023 ਤੱਕ ਦੇ ਫਾਈਨਾਂਸ਼ੀਅਲ ਸਟੇਟਸ ਦੇ ਹਿਸਾਬ ਨਾਲ ਉਸ ਦੇ ਗੋਲਡਨ ਲੋਨ ਪੋਰਟਫੋਲੀਓ ’ਚ ਨਿਗਰਾਨੀ ਦੇ ਲੈਵਲ ’ਤੇ ਕੁਝ ਚਿੰਤਾਵਾਂ ਦੇਖੀਆਂ ਗਈਆਂ ਸਨ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡੁੱਬਦਾ ਹੀ ਜਾ ਰਿਹਾ ਬਿਟਕੁਆਇਨ, ਸਭ ਤੋਂ ਖ਼ਰਾਬ ਮਹੀਨਾ ਸਾਬਿਤ ਹੋਇਆ ਅਪ੍ਰੈਲ
NEXT STORY