ਮੁੰਬਈ— ਹੁਣ ਸ਼ਾਮ 6 ਵਜੇ ਤਕ RTGS ਜ਼ਰੀਏ ਆਨਲਾਈਨ ਰਕਮ ਟਰਾਂਸਫਰ ਕਰ ਸਕੋਗੇ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ RTGS ਜ਼ਰੀਏ ਰਾਸ਼ੀ ਟਰਾਂਸਫਰ ਕਰਨ ਦਾ ਸਮਾਂ ਪਹਿਲਾਂ ਨਾਲੋਂ ਡੇਢ ਘੰਟੇ ਵਧਾ ਦਿੱਤਾ ਹੈ। ਇਹ ਨਵੀਂ ਵਿਵਸਥਾ 1 ਜੂਨ ਤੋਂ ਲਾਗੂ ਹੋਣ ਜਾ ਰਹੀ ਹੈ। ਹੁਣ ਤਕ RTGS ਜ਼ਰੀਏ ਸ਼ਾਮ 4.30 ਵਜੇ ਤਕ ਹੀ ਪੈਸੈ ਟਰਾਂਸਫਰ ਕਰਨ ਦੀ ਸੁਵਿਧਾ ਸੀ।
RTGS ਸਿਸਟਮ ਤਹਿਤ ਪੈਸੇ ਟਰਾਂਸਫਰ ਕਰਨ ਦਾ ਕੰਮ ਤੁਰੰਤ ਹੁੰਦਾ ਹੈ। ਇਸ ਦਾ ਮੁੱਖ ਤੌਰ 'ਤੇ ਇਸਤੇਮਾਲ ਵੱਡੀ ਰਕਮ ਟਰਾਂਸਫਰ ਕਰਨ ਲਈ ਹੁੰਦਾ ਹੈ। ਇਸ ਤਹਿਤ ਘੱਟੋ-ਘੱਟ 2 ਲੱਖ ਰੁਪਏ ਇਕ ਖਾਤੇ 'ਚੋਂ ਦੂਜੇ ਕਿਸੇ ਖਾਤੇ 'ਚ ਟਰਾਂਸਫਰ ਕੀਤੇ ਜਾ ਸਕਦੇ ਹਨ, ਜਦੋਂ ਕਿ ਵੱਧ ਤੋਂ ਵੱਧ ਰਾਸ਼ੀ ਟਰਾਂਸਫਰ ਕਰਨ ਦੀ ਕੋਈ ਲਿਮਟ ਨਹੀਂ ਹੈ। ਇੱਥੇ ਦੱਸਣਯੋਗ ਹੈ ਕਿ ਐਤਵਾਰ ਤੇ ਛੁੱਟੀ ਵਾਲੇ ਦਿਨਾਂ 'ਚ RTGS ਸਰਵਿਸ ਉਪਲੱਬਧ ਨਹੀਂ ਹੁੰਦੀ ਹੈ।
RTGS ਦੇ ਇਲਾਵਾ ਪੈਸੇ ਇਕ ਖਾਤੇ 'ਚੋਂ ਦੂਜੇ ਖਾਤੇ 'ਚ ਭੇਜਣ ਲਈ ਦੋ ਹੋਰ ਸੁਵਿਧਾਵਾਂ ਹਨ। ਪਹਿਲੀ ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ (NEFT), ਜਦੋਂ ਕਿ ਦੂਜੀ IMPS ਸਰਵਿਸ ਹੈ। NEFT ਜ਼ਰੀਏ ਘੱਟੋ-ਘੱਟ ਤੇ ਵੱਧ ਤੋਂ ਵੱਧ ਪੈਸੇ ਟਰਾਂਸਫਰ ਕਰਨ ਦੀ ਲਿਮਟ ਨਹੀਂ ਹੈ। ਇਹ ਸਰਵਿਸ ਛੁੱਟੀ ਵਾਲੇ ਦਿਨਾਂ ਨੂੰ ਛੱਡ ਕੇ ਸਵੇਰੇ 8 ਵਜੇ ਤੋਂ ਸ਼ਾਮ 6.30 ਵਜੇ ਤਕ ਉਪਲੱਬਧ ਰਹਿੰਦੀ ਹੈ। ਉੱਥੇ ਹੀ, IMPS ਜ਼ਰੀਏ ਤੁਰੰਤ ਰਾਸ਼ੀ ਟਰਾਂਸਫਰ ਹੁੰਦੀ ਹੈ ਤੇ ਇਹ ਸਰਵਿਸ ਹਫਤੇ ਦੇ ਸੱਤੇ ਦਿਨ 24 ਘੰਟੇ ਉਪਲੱਬਧ ਰਹਿੰਦੀ ਹੈ। ਇਸ ਰਾਹੀਂ ਘੱਟੋ-ਘੱਟ ਫੰਡ ਟਰਾਂਸਫਰ ਕਰਨ ਦੀ ਲਿਮਟ ਨਹੀਂ ਹੈ ਪਰ ਇਕ ਟ੍ਰਾਂਜੈਕਸ਼ਨ 'ਚ 2 ਲੱਖ ਰੁਪਏ ਹੀ ਟਰਾਂਸਫਰ ਕੀਤੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ RTGS ਤੇ NEFT ਜ਼ਰੀਏ ਪੈਸੇ ਟਰਾਂਸਫਰ ਕਰਨ ਲਈ ਬੈਂਕਾਂ ਵੱਲੋਂ ਫੀਸ ਵੀ ਵਸੂਲੀ ਜਾਂਦੀ ਹੈ।
ਇਰਕਾਨ ਇੰਟਰਨੈਸ਼ਨਲ ਦਾ ਚੌਥੀ ਤਿਮਾਹੀ 'ਚ ਮੁਨਾਫਾ 55 ਫੀਸਦੀ ਤੋਂ ਡਿੱਗ ਕੇ 95 ਕਰੋੜ
NEXT STORY