ਨਵੀਂ ਦਿੱਲੀ - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਹੁਣ ਸਰਕਾਰ ਦੇ ਅੰਦਰੋਂ ਆਵਾਜ਼ਾਂ ਉਠਾਈਆਂ ਜਾ ਰਹੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਬਾਅਦ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਹੁਣ ਰਿਜ਼ਰਵ ਬੈਂਕ ਆਫ ਇੰਡੀਆ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਟੈਕਸ ਘਟਾ ਕੇ ਕੀਮਤਾਂ ਨੂੰ ਘਟਾਉਣ ਦਾ ਸੁਝਾਅ ਦਿੱਤਾ ਹੈ।
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਟਿੱਪਣੀ ਕੀਤੀ ਹੈ। ਆਰ.ਬੀ.ਆਈ. ਗਵਰਨਰ ਨੇ ਸਰਕਾਰ ਨੂੰ ਟੈਕਸ ਦੀਆਂ ਕੀਮਤਾਂ ਘਟਾਉਣ ਦਾ ਸੁਝਾਅ ਦਿੱਤਾ ਹੈ। ਦੱਸ ਦੇਈਏ ਕਿ ਆਰ.ਬੀ.ਆਈ. ਦੇ ਗਵਰਨਰ ਸਕਤੀਕਾਂਤ ਦਾਸ ਨੇ ਮੁਦਰਾ ਨੀਤੀ ਦੀ ਸਮੀਖਿਆ ਦੀ ਬੈਠਕ ਤੋਂ ਪਹਿਲਾਂ ਇਹ ਗੱਲ ਕਹੀ ਸੀ। ਇਸ ਤੋਂ ਇਲਾਵਾ ਆਰ.ਬੀ.ਆਈ. ਗਵਰਨਰ ਨੇ ਪ੍ਰਚੂਨ ਮਹਿੰਗਾਈ ਦਰ ਨੂੰ ਕੰਟਰੋਲ ਕਰਨ ਦਾ ਸੁਝਾਅ ਦਿੱਤਾ ਹੈ।
ਇਹ ਵੀ ਪੜ੍ਹੋ : ਇਹ 1 ਰੁਪਏ ਦਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਅਮੀਰ, ਮਿਲ ਸਕਦੇ ਹਨ ਲੱਖਾਂ ਰੁਪਏ
ਪੈਟਰੋਲ ਅਤੇ ਡੀਜ਼ਲ 'ਤੇ ਟੈਕਸ ਘਟੇ: ਸ਼ਕਤੀਕਾਂਤ ਦਾਸ
ਆਰਬੀਆਈ ਮੁਦਰਾ ਨੀਤੀ (ਐੱਮ ਪੀ ਸੀ) ਮੀਟਿੰਗ ਦੌਰਾਨ ਸ਼ਕਤੀਕਾਂਤ ਦਾਸ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪ੍ਰਤੱਖ ਟੈਕਸਾਂ ਵਿਚ ਕਟੌਤੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਟੈਕਸ ਦੀ 'ਕੈਲੀਬਰੇਟਿਡ ਅਨਵਿੰਡਿੰਗ' ਕਰਨ ਦੀ ਜ਼ਰੂਰਤ ਹੈ, ਤਾਂ ਜੋ ਆਰਥਿਕਤਾ ਦੇ ਉਪਰੋਂ ਕੀਮਤਾਂ ਦੇ ਦਬਾਅ ਨੂੰ ਦੂਰ ਕੀਤਾ ਜਾ ਸਕੇ, ਭਾਵ ਟੈਕਸ ਨੂੰ ਹੌਲੀ ਹੌਲੀ ਘਟਾਉਣਾ ਪਏਗਾ।
ਇਹ ਵੀ ਪੜ੍ਹੋ : Gold Loan ਲੈਣ ਤੋਂ ਪਹਿਲਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਨਹੀਂ ਤਾਂ ਭਰਨਾ ਪੈ ਸਕਦਾ ਹੈ ਜੁਰਮਾਨਾ
ਜ਼ਿਆਦਾ ਟੈਕਸ ਨਾਲ ਮਹਿੰਗਾਈ ਤੇ ਦਬਾਅ : ਸ਼ਕਤੀਕਾਂਤ ਦਾਸ
ਐੱਮ ਪੀ ਸੀ ਵਿਚ ਕਿਹਾ ਗਿਆ ਹੈ ਕਿ ' ਦਸੰਬਰ ਵਿਚ ਸੀ.ਪੀ.ਆਈ. ਅਰਥਾਤ ਪ੍ਰਚੂਨ ਮਹਿੰਗਾਈ ਦਰ ਖੁਰਾਕ ਅਤੇ ਈਂਧਣ ਨੂੰ ਹਟਾਉਣ ਦੇ ਬਾਵਜੂਦ 5.5% ਤੋਂ ਉੱਪਰ ਰਹੀ ਕਿਉਂਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਪੈਟਰੋਲ-ਡੀਜ਼ਲ 'ਤੇ ਉੱਚੇ ਪ੍ਰਤੱਖ ਟੈਕਸ ਦੇ ਕਾਰਨ ਮੁੱਖ ਸਮਾਨ ਅਤੇ ਸੇਵਾਵਾਂ ਦੀ ਮਹਿੰਗਾਈ ਵਧ ਗਈ ਜਿਨ੍ਹਾਂ ਵਿਚੋਂ ਆਵਾਜਾਈ ਅਤੇ ਸਿਹਤ ਸੇਵਾਵਾਂ ਵਿਸ਼ੇਸ਼ ਤੌਰ ਤੇ ਸ਼ਾਮਲ ਹਨ।
ਇਹ ਵੀ ਪੜ੍ਹੋ : ਐਲਨ ਮਸਕ ਦੇ ਇਕ ਦਿਨ ਵਿਚ ਡੁੱਬੇ 15 ਅਰਬ ਡਾਲਰ, ਮੁਕੇਸ਼ ਅੰਬਾਨੀ ਵੀ ਇਕ ਸਥਾਨ ਡਿੱਗੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੇਰੰਬਾ ਇੰਡਸਟਰੀਜ਼ ਦਾ ਆਈ. ਪੀ. ਓ. ਖੁੱਲ੍ਹਾ, 25 ਫਰਵਰੀ ਨੂੰ ਹੋਵੇਗਾ ਬੰਦ
NEXT STORY