ਮੁੰਬਈ — ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਇੰਡੀਆ ਦੀ ਗ੍ਰੋਥ ਸਟੋਰੀ 'ਚ ਗਲੋਬਲ ਫੰਡਸ ਦਾ ਰੁਝਾਨ ਫਿਰ ਤੋਂ ਜਗਾਉਣ ਲਈ ਸਿੰਗਾਪੁਰ ਅਤੇ ਹਾਂਗਕਾਂਗ ਦਾ ਦੌਰਾ ਕਰਨਗੇ। ਦਰਅਸਲ ਪਿਛਲੇ ਇਕ ਸਾਲ 'ਚ ਵਿਦੇਸ਼ੀ ਨਿਵੇਸ਼ ਦਾ ਪ੍ਰਵਾਹ ਥੋੜ੍ਹਾ ਘੱਟ ਗਿਆ ਹੈ। ਇਸ ਲਈ ਗਲੋਬਲ ਫੰਡਸ ਨਾਲ ਗੱਲਬਾਤ ਕਰਨ ਲਈ ਇਨ੍ਹਾਂ ਦੋਵਾਂ ਦੇਸ਼ਾਂ ਦਾ ਦੌਰਾ ਕਰਨ ਜਾ ਰਹੇ ਹਨ।
ਗਵਰਨਮੈਂਟ ਆਫ ਸਿੰਗਾਪੁਰ ਇਨਵੈਸਟਮੈਂਟ ਕਾਰਪੋਰੇਸ਼ਨ, ਟੇਮਾਸੇਕ, ਏਬਰਡੀਨ ਐਸੇਟ ਮੈਨੇਜਮੈਂਟ, ਨੋਮੁਰਾ, ਗੋਲਡਮੈਨ ਸੈਕਸ, ਮਾਰਗਨ ਸਟੇਨਲੀ, ਈਸਟ ਸਪਰਿੰਗ ਦੇ ਨੁਮਾਇੰਦੇ ਇਸ ਉਮੀਦ ਨਾਲ ਮੀਟਿੰਗ ਲਈ ਆਉਣਗੇ ਕਿ ਰਿਜ਼ਰਵ ਬੈਂਕ ਦੇ ਗਵਰਨਰ ਨਾਲ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਲਈ ਨਿਵੇਸ਼ ਦੇ ਕੁਝ ਨਿਯਮ ਨਰਮ ਕਰਨਗੇ।
ਬੰਦ ਕਮਰੇ ਵਿਚ ਹੋਣ ਵਾਲੀ ਇਹ ਮੀਟਿੰਗ ਫਰਵਰੀ ਦੇ ਦੂਜੇ ਜਾਂ ਤੀਜੇ ਹਫਤੇ ਵਿਚ ਕਰਵਾਈ ਜਾ ਸਕਦੀ ਹੈ ਅਤੇ ਇਸ ਵਿਚ 40-50 ਸੰਸਥਾਗਤ ਹਿੱਸੇਦਾਰ ਸ਼ਾਮਲ ਹੋ ਸਕਦੇ ਹਨ। ਸੂਤਰਾਂ ਨੇ ਦੱਸਿਆ, 'ਇਸ ਨਾਲ ਗਲੋਬਲ ਨਿਵੇਸ਼ਕਾਂ ਵਿਚ ਭਾਰਤ ਵਿਚ ਨਿਵੇਸ਼ ਕਰਨ ਨੂੰ ਉਤਸ਼ਾਹ ਮਿਲੇਗਾ ਕਿਉਂਕਿ ਰਿਜ਼ਰਵ ਬੈਂਕ ਦੇ ਗਵਰਨਰ ਖੁਦ ਨਿਵੇਸ਼ਕਾਂ ਦੇ ਸਾਹਮਣੇ ਗੱਲ ਕਰਨਗੇ।'
ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰਾਂ ਦੇ ਡਾਟਾ ਮੁਤਾਬਕ ਇਸ ਸਾਲ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਾਂ ਨੇ ਘਰੇਲੂ ਬਜ਼ਾਰ ਵਿਚੋਂ ਨੈੱਟ 5,915 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ ਜਦੋਂਕਿ 2018 ਵਿਚ ਉਨ੍ਹਾਂ ਨੇ ਰਿਕਾਰਡ 80,919 ਕਰੋੜ ਰੁਪਏ ਕੱਢੇ ਸਨ।
ਦਾਸ ਇਹ ਜਾਣਨਾ ਚਾਹੁੰਦੇ ਹਨ ਕਿ ਅਜਿਹਾ ਕੀ ਕਾਰਨ ਹੈ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਵਿਚ ਲਾਂਗ ਟਰਮ ਨਿਵੇਸ਼ ਤੋਂ ਰੋਕ ਰਿਹਾ ਹੈ ਜਿਸ ਕਾਰਨ ਦੇਸ਼ ਵਿਚ ਪੂੰਜੀ ਦੀ ਕਮੀ ਮਹਿਸੂਸ ਹੋ ਰਹੀ ਹੈ।
ਪੋਂਜੀ ਸਕੀਮ ਘੁਟਾਲਾ: TMC ਸੰਸਦ ਮੈਂਬਰ ਦੀ 238 ਕਰੋੜ ਦੀ ਸੰਪਤੀ ਕੁਰਕ
NEXT STORY