ਨਵੀਂ ਦਿੱਲੀ (ਇੰਟ.) – ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਰੈਗੁਲੇਟਰੀ ਗਾਈਡਲਾਇੰਸ ਦੀ ਉਲੰਘਣਾ ’ਤੇ 6 ਕੰਪਨੀਆਂ ’ਤੇ 5.78 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਆਰ. ਬੀ. ਆਈ. ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਪੈਮੇਂਟ ਐਂਡ ਸੈਟਲਮੈਂਟ ਸਿਸਟਮਸ ਐਕਟ 2007 ਦੇ ਸੈਕਸ਼ਨ 30 ਦੇ ਤਹਿਤ ਇਹ ਜੁਰਮਾਨਾ ਲਗਾਇਆ ਗਿਆ ਹੈ।
ਆਰ. ਬੀ. ਆਈ. ਨੇ ਜਿਨ੍ਹਾਂ ਕੰਪਨੀਆਂ ’ਤੇ ਜੁਰਮਾਨਾ ਲਗਾਇਆ ਹੈ, ਉਸ ’ਚ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਅਤੇ 5 ਨਨ-ਬੈਂਕ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਇਸ਼ੂਅਰ (ਪੀ. ਪੀ. ਆਈ.) ਕੰਪਨੀਆਂ ਸ਼ਾਮਲ ਹਨ। ਪੀ. ਪੀ. ਆਈ. ’ਚ ਸੋਡੇਕਸੋ ਐੱਸ. ਵੀ. ਸੀ. ਇੰਡੀਆ ਪ੍ਰਾਈਵੇਟ ਲਿਮਟਿਡ, ਮੁਥੂਟ ਵ੍ਹੀਕਲ ਐਂਡ ਅਸੈਟ ਫਾਇਨਾਂਸ ਲਿਮਟਿਡ, ਕਵਿਕਕਲੀਵਰ ਸਲਿਊਸ਼ਨਸ ਪ੍ਰਾਈਵੇਟ ਲਿਮਟਿਡ, ਫੋਨ ਪੇਅ ਪ੍ਰਾਈਵੇਟ ਲਿਮਟਿਡ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਸ਼ਾਮਲ ਹਨ।
ਇਹ ਵੀ ਪੜ੍ਹੋ: ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO
ਕਿਸ ਕੰਪਨੀ ’ਤੇ ਕਿੰਨਾ ਜੁਰਮਾਨਾ
ਬਿਆਨ ਮੁਤਾਬਕ ਸੋਡੇਕਸੋ ’ਤੇ ਸਭ ਤੋਂ ਜ਼ਿਆਦਾ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੀ. ਐੱਨ. ਬੀ. ਅਤੇ ਕਵਿਕਕਲੀਵਰ ਸਲਿਊਸ਼ਨਸ ’ਤੇ 1-1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਫੋਨ ਪੇਅ ’ਤੇ 1.39 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮੁਥੂਟ ਵ੍ਹੀਕਲ ਐਂਡ ਅਸੈਟ ਫਾਇਨਾਂਸ ’ਤੇ 34.55 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ’ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਹੀਰੋ ਗਰੁੱਪ ਨੇ ਵਧਾਇਆ ਦੇਸ਼ ਦਾ ਮਾਣ, ਹੁਣ ਵਿਦੇਸ਼ਾਂ 'ਚ ਝੰਡੇ ਗੱਡਣ ਦੀ ਤਿਆਰੀ 'ਚ
ਸੇਬੀ ਨੇ 3 ਇੰਡੀਵਿਜ਼ੁਅਲ ’ਤੇ 45 ਲੱਖ ਰੁਪਏ ਦਾ ਜੁਰਮਾਨਾ ਲਗਾਇਆ
ਉਧਰ ਸਿਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ 3 ਇੰਡੀਵਿਜ਼ੁਅਲ ’ਤੇ 45 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੈਰਾਮਾਊਂਟ ਪ੍ਰਿੰਟ ਪੈਕੇਜਿੰਗ ਲਿਮਟਿਡ (ਪੀ. ਪੀ. ਐੱਲ.) ਦੇ ਆਈ. ਪੀ. ਓ. ਡਾਇਰਵਰਟ ਕਰਨ ਅਤੇ ਗਲਤ ਡਿਸਕਲੋਜਰ ਕਾਰਣ ਇਹ ਜੁਰਮਾਨਾ ਲਗਾਇਆ ਗਿਆ ਹੈ। ਸੇਬੀ ਨੇ ਦਿਵਯੇਸ਼ ਅਸ਼ਵਿਨ ਸੁਖਾਦੀਆ, ਧਰਮੇਸ਼ ਅਸ਼ਵਿਨ ਸੁਖਾਦੀਆ ਅਤੇ ਅਨੁਜ ਵਿਪਿਨ ਸੁਖਾਦੀਆ ’ਤੇ 15-15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਆਈ. ਪੀ. ਓ. ਅਪ੍ਰੈਲ 2011 ’ਚ ਜਾਰੀ ਹੋਇਆ ਸੀ ਅਤੇ ਉਸੇ ਸਾਲ ਮਈ ’ਚ ਕੰਪਨੀ ਦੇ ਸ਼ੇਅਰ ਲਿਸਟ ਹੋਏ ਸਨ।
ਇਹ ਵੀ ਪੜ੍ਹੋ: ਦਸੰਬਰ ਤੋਂ ਤੁਹਾਡਾ ਬੈਂਕ ਬਦਲੇਗਾ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਇਹ ਨਿਯਮ
ਕੋਰੋਨਾ ਕਾਲ ਤੋਂ ਬਾਅਦ ਬਦਲ ਜਾਵੇਗਾ ਕਾਰੋਬਾਰ ਦਾ ਤਰੀਕਾ : ਬਿਲ ਗੇਟਸ
NEXT STORY